ਇਕ ਕੋਰੋਨਾ ਦੀ ਮਾਰ, ਦੂਜਾ ਖੁੱਸਿਆ ਰੁਜ਼ਗਾਰ, ਹੁਣ ਭੁੱਖੇ ''ਭੇੜੀਏ'' ਲੁੱਟਣ ''ਚ ਨਹੀਂ ਛੱਡੀ ਰਹੇ ਕਸਰ

05/27/2020 6:05:54 PM

ਲੁਧਿਆਣਾ (ਰਾਮ) : ਕੋਰੋਨਾ ਮਹਾਮਾਰੀ ਦੀ ਆਫ਼ਤ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਕਦੇ ਰਾਸ਼ਨ ਦੇਣ ਦੇ ਨਾਂ 'ਤੇ, ਕਦੇ ਪਿੰਡ ਪਹੁੰਚਾਉਣ ਲਈ ਬੱਸਾਂ ਦੇ ਕਿਰਾਏ ਦੇ ਰੂਪ 'ਚ, ਕਦੇ ਟ੍ਰੇਨ ਰਾਹੀਂ ਬੂਕਿੰਗ ਕਰਨ ਦੇ ਨਾਂ 'ਤੇ ਬਚੇ-ਖੁਚੇ ਪੈਸਿਆਂ 'ਤੇ ਲਗਾਤਾਰ ਲਾਲਚੀ ਭੇੜੀਏ ਡਾਕੇ ਮਾਰ ਰਹੇ ਹਨ। ਮਜ਼ਦੂਰਾਂ ਨੂੰ ਮਹਾਨਗਰ ਅੰਦਰ ਬੇਲਗਾਮ ਰਾਤ-ਦਿਨ ਘੁੰਮ ਰਹੇ ਲੁਟੇਰਿਆਂ ਅਤੇ ਚੋਰਾਂ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ ਪਰ ਮਜ਼ਦੂਰਾਂ ਦੀਆਂ ਤਕਲੀਫਾਂ ਨਾਲ ਮਹਾਨਗਰ ਦੀ ਪੁਲਸ ਦੇ ਕੁਝ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਰੱਤੀ ਭਰ ਵੀ ਫਰਕ ਪੈਂਦਾ ਵਿਖਾਈ ਨਹੀਂ ਦੇ ਰਿਹਾ। ਤਾਜ਼ਾ ਮਾਮਲੇ 'ਚ ਤੜਕੇ ਕਰੀਬ ਸਾਢੇ 3 ਵਜੇ ਆਪਣੇ ਪਿੰਡ ਜਾਣ ਲਈ ਮੋਤੀ ਨਗਰ ਥਾਣੇ ਦੇ ਬਿਲਕੁੱਲ ਨੇੜੇ ਬਣੇ ਕਮਿਊਨਿਟੀ ਹਾਲ ਪੁਆਇੰਟ ਕੋਲ ਬੱਸ 'ਚ ਜਾਣ ਦੀ ਉਡੀਕ ਕਰ ਰਹੇ 5 ਪ੍ਰਵਾਸੀ ਮਜ਼ਦੂਰਾਂ ਨੂੰ ਦੋ ਮੋਟਰਸਾਈਕਲਾਂ 'ਤੇ ਆਏ 5 ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁੱਟ ਲਿਆ। ਜਿਨ੍ਹਾਂ ਦੀ ਪੁਲਸ ਨੇ ਸਾਰ ਤੱਕ ਨਹੀਂ ਲਈ, ਸ਼ਿਕਾਇਤ ਦਰਜ ਕਰਨਾ ਤਾਂ ਦੂਰ ਦੀ ਗੱਲ।

ਇਹ ਵੀ ਪੜ੍ਹੋ : ਹੈਰਾਨ ਕਰ ਦੇਵੇਗਾ ਠੱਗੀ ਦਾ ਇਹ ਨਵਾਂ ਤਰੀਕਾ, ਚਲਾਨ ਕੱਟਣ ਦੇ ਆ ਰਹੇ ਮੈਸੇਜ  

ਹਵਾ 'ਚ ਹੀ ਨੇ ਸਾਰੇ ਦਾਅਵੇ 
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੀਪਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਮੋਟਰ ਗੈਰਾਜ ਹੈ। ਜਿੱਥੇ ਬਿਹਾਰ ਦੇ ਰਹਿਣ ਵਾਲਾ ਸੁਜੀਤ ਕੁਮਾਰ, ਸ਼ਿਵ ਕੁਮਾਰ, ਮੋਨੂੰ ਕੁਮਾਰ ਉਸ ਕੋਲ ਕੰਮ ਕਰਦੇ ਸਨ ਪਰ ਕੋਰੋਨਾ ਮਹਾਮਾਰੀ ਕਾਰਨ ਕੰਮ ਠੱਪ ਹੋਣ ਕਾਰਨ ਉਹ ਪਿੰਡ ਜਾਣਾ ਚਾਹੁੰਦੇ ਸਨ। ਜਿਨ੍ਹਾਂ ਦੀ ਰਜਿਸ਼ਟ੍ਰੇਸ਼ਨ ਬੀਤੇ ਦਿਨੀਂ ਹੋ ਗਈ। ਮੰਗਲਵਾਰ ਨੂੰ ਸਵੇਰੇ ਕਰੀਬ ਸਾਢੇ 10 ਵਜੇ ਉਨ੍ਹਾਂ ਦੀ ਟ੍ਰੇਨ ਜਾਣੀ ਸੀ ਪਰ ਇਸ ਤੋਂ ਪਹਿਲਾਂ ਸਾਰੇ ਪ੍ਰਵਾਸੀ ਮੁਸਾਫਰਾਂ ਨੂੰ ਚੈੱਕਅਪ ਅਤੇ ਹੋਰ ਜ਼ਰੂਰੀ ਕਾਰਵਾਈਆਂ ਲਈ ਲਿਜਾਇਆ ਜਾਂਦਾ ਹੈ। ਉਨ੍ਹਾਂ ਨੂੰ ਸਵੇਰੇ 4 ਵਜੇ ਕਮਿਊਨਿਟੀ ਹਾਲ ਨੇੜੇ ਪਹੁੰਚਣ ਦਾ ਟਾਈਮ ਦਿੱਤਾ ਗਿਆ ਸੀ। ਉਹ ਤਿੰਨੇ ਅਤੇ ਦੋ ਹੋਰ ਪ੍ਰਵਾਸੀ ਮਜ਼ਦੂਰ ਜਗਰਾਓਂ ਤੋਂ ਉਥੇ ਕਰੀਬ ਸਵਾ ਤਿੰਨ ਵਜੇ ਪਹੁੰਚ ਗਏ। ਜਿੱਥੇ ਕੁੱਝ ਸਮੇਂ ਬਾਅਦ ਮੋਟਰਸਾਈਕਲ ਸਵਾਰ 5 ਲੁਟੇਰੇ ਆਏ, ਜਿਨ੍ਹਾਂ ਨੇ ਕਥਿਤ ਤੌਰ 'ਤੇ ਦਾਤ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਦੇ ਮੋਬਾਇਲ ਫੋਨ, ਲਗਭਗ 20 ਤੋਂ 25 ਹਜ਼ਾਰ ਦੀ ਨਕਦੀ ਅਤੇ ਬਾਕੀ ਸਾਮਾਨ ਲੁੱਟ ਲਿਆ ਅਤੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਗਰਮੀ ਨਾਲ ਹਾਲੋ-ਬੇਹਾਲ ਹੋਏ ਪੰਜਾਬ ਵਾਸੀਆਂ ਨੂੰ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਸੁਣਾਈ ਚੰਗੀ ਖਬਰ 

ਪੁਲਸ ਨੇ ਨਹੀਂ ਸੁਣੀ ਪੁਕਾਰ 
ਦੀਪਕ ਕੁਮਾਰ ਨੇ ਦੱਸਿਆ ਕਿ ਉਸ ਨੇ ਉਥੇ ਖੜ੍ਹੇ ਹੋ ਕੇ ਹੀ ਪੁਲਸ ਕੰਟਰੋਲ ਰੂਮ ਨੰਬਰ 112 'ਤੇ ਵਾਰ-ਵਾਰ ਫੋਨ ਕੀਤਾ। ਜਿੱਥੋਂ ਸਾਨੂੰ ਥਾਣਾ ਮੋਤੀ ਨਗਰ ਦਾ ਨੰਬਰ ਮਿਲਿਆ। ਜਦੋਂ ਥਾਣਾ ਮੋਤੀ ਨਗਰ ਪੁਲਸ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਮੌਕੇ 'ਤੇ ਪੀ. ਸੀ. ਆਰ. ਮੁਲਾਜ਼ਮ ਭੇਜਣ ਦੀ ਗੱਲ ਕਹਿ ਫੋਨ ਬੰਦ ਕਰ ਦਿੱਤਾ ਪਰ ਕੋਈ ਵੀ ਮੁਲਾਜ਼ਮ ਮੌਕੇ 'ਤੇ ਨਹੀਂ ਪਹੁੰਚਿਆ। ਜਦੋਂ ਉਹ ਸ਼ਿਕਾਇਤ ਦੇਣ ਲਈ ਥਾਣਾ ਮੋਤੀ ਨਗਰ ਪਹੁੰਚੇ ਤਾਂ ਲਗਭਗ ਅੱਧੇ ਘੰਟੇ ਤੱਕ ਆਵਾਜ਼ਾਂ ਲਗਾਉਣ ਅਤੇ ਦਰਵਾਜ਼ਾ ਖੜਕਾਉਣ 'ਤੇ ਵੀ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ। ਦੀਪਕ ਨੇ ਦੱਸਿਆ ਕਿ ਲਗਭਗ ਪੂਰਾ ਦਿਨ ਬੀਤ ਜਾਣ ਤੋਂ ਬਾਅਦ ਵੀ ਉਸ ਦੇ ਮੋਬਾਇਲ ਨੰਬਰ 'ਤੇ ਕਿਸੇ ਵੀ ਪੁਲਸ ਮੁਲਾਜ਼ਮ ਜਾਂ ਅਧਿਕਾਰੀ ਨੇ ਲੁੱਟ ਬਾਰੇ ਜਾਣਨ ਲਈ ਫੋਨ ਤੱਕ ਨਹੀਂ ਕੀਤਾ।

ਇਹ ਵੀ ਪੜ੍ਹੋ : ਹਵਸ ''ਚ ਅੰਨ੍ਹੇ ਨੇ 5 ਸਾਲਾ ਮਾਸੂਮ ਨਾਲ ਕੀਤੀ ਦਰਿੰਦਗੀ

ਇੰਚਾਰਜ ਦੇ ਧਿਆਨ 'ਚ ਹੀ ਨਹੀਂ ਮਾਮਲਾ 
ਤੜਕਸਾਰ ਵਾਪਰੀ ਘਟਨਾ ਅਤੇ ਪੁਲਸ ਕੰਟਰੋਲ ਨੰਬਰ 'ਤੇ ਫੋਨ ਹੋਣ, ਥਾਣੇ ਦੇ ਸਰਕਾਰੀ ਨੰਬਰ 'ਤੇ ਸੰਪਰਕ ਹੋਣ ਤੋਂ ਬਾਅਦ ਵੀ ਥਾਣਾ ਮੁਖੀ ਵਰੁਣਜੀਤ ਸਿੰਘ ਨੇ ਬਹੁਤ ਹੀ ਸਹਿਜੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਹੈ। ਪੁਲਸ ਦੇ ਇਸੇ ਰਵੱਈਏ ਕਾਰਨ ਹੀ ਲੁਟੇਰਿਆਂ ਅਤੇ ਚੋਰਾਂ ਦੇ ਹੌਸਲੇ ਬੁਲੰਦ ਵਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਸੰਗਰੂਰ 'ਚ ਕੋਰੋਨਾ ਪਾਜ਼ੇਟਿਵ ਸਾਧੂ ਹੋਇਆ ਫਰਾਰ      


Gurminder Singh

Content Editor

Related News