ਕੋਰੋਨਾ ਮੁਸੀਬਤ ’ਚ ਗਰੀਬਾਂ ਦੀ ਮਦਦ ਲਈ ਅੱਗੇ ਆਇਆ ਡੇਰਾ ਬਿਆਸ, 97 ਪਿੰਡਾਂ ’ਚ ਕੀਤੀ ਜਾ ਰਹੀ ਇਹ ਸੇਵਾ

Friday, Apr 03, 2020 - 06:36 PM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼) - ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਮੌਜੂਦਾ ਹਾਲਾਤ ਦੌਰਾਨ ਗਰੀਬ, ਬੇਸਹਾਰਾ, ਯਤੀਮ, ਅੰਗਹੀਣ ਵਰਗ ਤੇ ਨਿਆਸਰਿਆਂ ਨੂੰ 2 ਵਕਤ ਦੀ ਰੋਟੀ ਦੇਣ ਦਾ ਵੀ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ, ਜੋ ਸਮੁੱਚੇ ਸਤਿਸੰਗ ਘਰਾਂ ’ਚ ਲਾਗੂ ਹੈ। ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ਾਂ ’ਤੇ ਡੇਰੇ ਨਾਲ ਲੱਗਦੇ ਕਰੀਬ 97 ਪਿੰਡਾਂ ਨੂੰ ਗੋਦ ਲਿਆ ਜਾ ਚੁੱਕਾ ਹੈ, ਜਿਨ੍ਹਾਂ ਨੂੰ 2 ਵੇਲੇ ਦੀ ਰੋਟੀ ਵਜੋਂ ਤਿਆਰ ਕੀਤੇ ਜਾ ਰਹੇ ਪੈਕ ਲੰਚ ਤਕਸੀਮ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਕਰਫਿਊ ਦੌਰਾਨ ਪੈਨਸ਼ਨਧਾਰਕਾਂ ਲਈ ਚੰਗੀ ਖਬਰ, ਕੈਪਟਨ ਨੇ ਕੀਤਾ ਵੱਡਾ ਐਲਾਨ      

PunjabKesari

ਜਾਣਕਾਰੀ ਅਨੁਸਾਰ ਰੋਜ਼ਾਨਾ 72 ਹਜ਼ਾਰ ਤੋਂ ਵੱਧ ਪੈਕ ਲੰਚ ਤਿਆਰ ਕੀਤੇ ਜਾ ਰਹੇ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਬਾਬਾ ਗੁਰਿੰਦਰ ਸਿੰਘ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਜਿਥੋਂ ਤੱਕ ਹੋ ਸਕੇ, ਕੋਈ ਵੀ ਇਨਸਾਨ 2 ਵੇਲੇ ਦੀ ਰੋਟੀ ਤੋਂ ਭੁੱਖਾ ਨਾ ਸੌਵੇਂ। ਦੂਰ-ਦੁਰਾਡਿਓਂ ਸੇਵਾਦਾਰ ਇਹ ਭੋਜਨ ਡੇਰਾ ਬਿਆਸ ਤੋਂ ਲਿਜਾ ਕੇ ਆਪੋ-ਆਪਣੇ ਪਿੰਡਾਂ ’ਚ ਤਕਸੀਮ ਕਰ ਰਹੇ ਹਨ। ਜ਼ਿਲ੍ਹਾ ਅਤੇ ਸਬ-ਡਵੀਜ਼ਨ ਲੈਵਲ ’ਤੇ ਸਿਵਲ ਪ੍ਰਸ਼ਾਸਨ ਵੱਲੋਂ ਵਧੇਰੇ ਭੋਜਨ ਦੀ ਮੰਗ ਕਰਨ ’ਤੇ ਉਨ੍ਹਾਂ ਨੂੰ ਵੀ ਪੈਕ ਲੰਚ ਮੁਹੱਈਆ ਕਰਵਾਇਆ ਜਾਂਦਾ ਹੈ, ਭਾਵੇਂ ਕਿ ਹੋਰ ਵੀ ਕਈ ਧਾਰਮਿਕ ਜਥੇਬੰਦੀਆਂ ਵੱਲੋਂ ਲੰਗਰ ਲਗਾਤਾਰ ਜਾਰੀ ਹੈ ਪਰ ਡੇਰਾ ਬਿਆਸ ਵੱਲੋਂ ਸਮੁੱਚ ਪੰਜਾਬ ਅਤੇ ਦੂਜੇ ਸੂਬਿਆਂ ’ਚ ਬਣੇ ਸਤਿਸੰਗ ਘਰਾਂ ਵਿਚ ਖਾਣਾ ਬਣਾਉਣ ਅਤੇ ਵਰਤਾਉਣ ਦੀ ਮੁਹਿੰਮ ਜੰਗੀ ਪੱਧਰ ’ਤੇ ਚੱਲ ਰਹੀ ਹੈ। ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਖੁਦ ਵੀ ਭੋਜਨ ਤਿਆਰ ਕਰਨ ਵਾਲੇ ਕੇਂਦਰਾਂ ਅਤੇ ਪੰਜਾਬ ’ਚ ਸੈਂਟਰਾਂ ’ਚ ਜਾ ਕੇ ਇਸ ਦੀ ਦੇਖ-ਰੇਖ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 'ਕੋਰੋਨਾ' ਦਾ ਅਮਰੀਕਾ ਬੈਠੇ ਪੰਜਾਬੀਆਂ 'ਤੇ ਕਹਿਰ, ਪਿੰਡ ਗਿਲਜੀਆਂ ਦੇ 2 ਲੋਕਾਂ ਦੀ ਮੌਤ      


Gurminder Singh

Content Editor

Related News