ਦੋ ਹੋਰ ਜ਼ਿੰਦਗੀਆਂ ਨਿਗਲ ਗਿਆ ਕੋਰੋਨਾ, 52 ਨਵੇਂ ਮਾਮਲਿਆਂ ਦੀ ਵੀ ਹੋਈ ਪੁਸ਼ਟੀ

04/17/2021 6:00:18 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ  ਜਿਥੇ ਹਰ ਰੋਜ਼ ਵੱਡੀ ਗਿਣਤੀ ’ਚ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ ,ਉੱਥੇ ਹੀ ਕੋਰੋਨਾ ਕਾਰਨ ਮੌਤਾਂ ਦਾ ਸਿਲਸਿਲਾ ਵੀ ਵਧਦਾ ਜਾ ਰਿਹਾ ਹੈ। ਅੱਜ ਵੀ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਵਲੋਂ 52 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਜਦਕਿ ਪਿੰਡ ਚੜੇਵਾਨ ਨਿਵਾਸੀ 55 ਸਾਲਾ ਇਕ ਵਿਅਕਤੀ ਜੋਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਜ਼ੇਰੇ ਇਲਾਜ ਸੀ ਅਤੇ ਪਿੰਡ ਬਾਦੀਆਂ ਨਿਵਾਸੀ ਇਕ 65 ਸਾਲਾ ਔਰਤ ਜੋ ਕਿ ਆਦੇਸ਼ ਹਸਪਤਾਲ ਬਠਿੰਡਾ ਵਿਖੇ ਜ਼ੇਰੇ ਇਲਾਜ ਸੀ, ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਵਾ ਅੱਜ 54 ਮਰੀਜਾਂ ਨੂੰ ਇਲਾਜ ਉਪਰੰਤ ਘਰ ਵੀ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ:  ਚਿੱਟੇ ਤੋਂ ਲੈ ਕੇ ਅਫ਼ੀਮ ਤੱਕ ਕਰਦਾ ਸੀ ਸਾਰੇ ਨਸ਼ੇ, ਇੰਝ ਖ਼ਹਿੜਾ ਛੁਡਾ ਬਣਾਈ ਜ਼ਬਰਦਸਤ ਬਾਡੀ (ਵੀਡੀਓ)

ਰਿਪੋਰਟ ਅਨੁਸਾਰ ਅੱਜ 527 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ ਹੁਣ 3340 ਸੈਂਪਲਾਂ ਦੀ ਰਿਪੋਰਟ ਪੈਡਿੰਗ ਹੈ। ਅੱਜ ਜ਼ਿਲ੍ਹੇ ਅੰਦਰੋਂ 995 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 5342 ਹੋ ਗਈ ਹੈ, ਜਿਸ ’ਚੋਂ ਹੁਣ ਤੱਕ ਕੁੱਲ 4582 ਮਰੀਜਾਂ ਨੂੰ ਇਲਾਜ ਉਪਰੰਤ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂ ਕਿ ਇਸ ਸਮੇਂ 643 ਕੇਸ ਸਰਗਰਮ ਚੱਲ ਰਹੇ ਹਨ। ਵਰਨਣਯੋਗ ਹੈ ਕਿ ਕੋਰੋਨਾ ਕਾਰਨ ਹੁਣ ਤੱਕ ਜ਼ਿਲ੍ਹੇ ’ਚ 117 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਫ਼ਰੀਦਕੋਟ ਤੋਂ ਵੱਡੀ ਖ਼ਬਰ: ਸੌਂ ਰਹੇ ਵਿਅਕਤੀ ਦਾ ਸਿਰ ਵੱਢ ਕੇ ਨਾਲ ਲੈ ਗਏ ਕਾਤਲ

ਇਹ ਹਨ ਅੱਜ ਦੇ ਪਾਜ਼ੇਟਿਵ ਮਾਮਲੇ
ਸ੍ਰੀ ਮੁਕਤਸਰ ਸਾਹਿਬ ਤੋਂ 14 , ਜ਼ਿਲਾ ਜੇਲ ਤੋਂ 1 , ਮਲੋਟ ਤੋਂ 9 , ਗਿੱਦੜਬਾਹਾ ਤੋਂ 10, , ਰਾਮਨਗਰ ਤੋਂ 1, ਖਿਉਵਾਲੀ ਤੋਂ 1, ਬਰੀਵਾਲਾ ਤੋਂ 3 , ਭਾਗਸਰ ਤੋਂ 1, ਭੀਟੀਵਾਲਾ ਤੋਂ 1, ਹੁਸਨਰ ਤੋਂ 2, ਕੋਟਲੀ ਅਬਲੂ ਤੋਂ 1, ਦੋਲਾ ਤੋਂ 1, ਰੱਥੜੀਆਂ ਤੋਂ 1, ਸਿੰਘੇਵਾਲਾ ਤੋਂ 1, ਆਸਾਬੁੱਟਰ ਤੋਂ 2, ਕੁਰਾਈਵਾਲ ਤੋਂ 1, ਬਾਦੀਆਂ ਤੋਂ 1 ਅਤੇ ਚੜੇਵਾਨ ਤੋਂ 1 ਕੇਸ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: 100 ਰੁਪਏ ਨੇ ਬਦਲੀ ਦਿਹਾੜੀਦਾਰ ਦੀ ਜ਼ਿੰਦਗੀ, ਰਾਤੋ-ਰਾਤ ਬਣਿਆ ਕਰੋੜਪਤੀ


Shyna

Content Editor

Related News