ਬ੍ਰਿਜ ਕੋਰਸ ਸਬੰਧੀ ਜਾਰੀ ਪੱਤਰ ਦੀਆਂ ਕਾਪੀਆਂ ਫੂਕੀਆਂ

Thursday, Feb 08, 2018 - 02:13 AM (IST)

ਬ੍ਰਿਜ ਕੋਰਸ ਸਬੰਧੀ ਜਾਰੀ ਪੱਤਰ ਦੀਆਂ ਕਾਪੀਆਂ ਫੂਕੀਆਂ

ਰੂਪਨਗਰ, (ਵਿਜੇ)- ਅੱਜ ਅਧਿਆਪਕਾਂ ਨੇ ਬੀ. ਐੱਡ. ਅਧਿਆਪਕ ਫਰੰਟ ਪੰਜਾਬ ਦੇ ਸੱਦੇ 'ਤੇ ਜ਼ਿਲਾ ਪ੍ਰਧਾਨ ਗੁਰਿੰਦਰਪਾਲ ਸਿੰਘ ਅਤੇ ਸੂਬਾ ਪ੍ਰੱੈਸ ਸਕੱਤਰ ਬਲਵਿੰਦਰ ਸਿੰਘ ਦੀ ਅਗਵਾਈ 'ਚ ਇਕੱਠੇ ਹੋ ਕੇ ਬ੍ਰਿਜ ਕੋਰਸ ਸਬੰਧੀ ਜਾਰੀ ਪੱਤਰ ਦੀਆਂ ਕਾਪੀਆਂ ਫੂਕ ਕੇ ਪ੍ਰਦਰਸ਼ਨ ਕੀਤਾ, ਜਿਸ 'ਚ ਸਹਿਯੋਗੀ ਜਥੇਬੰਦੀਆਂ ਦੇ ਮੁਲਾਜ਼ਮਾਂ ਨੇ ਵੀ ਭਾਗ ਲਿਆ। 
ਇਸ ਮੌਕੇ ਗੁਰਿੰਦਰਪਾਲ ਸਿੰਘ, ਅਨਿਲ ਕੁਮਾਰ ਲੋਦੀਪੁਰ, ਬਲਵਿੰਦਰ ਰੈਲੋਂ, ਨਰੇਸ਼ ਭਾਰਦਵਾਜ, ਸੁਰਿੰਦਰ ਭਟਨਾਗਰ, ਅਮਰਜੀਤ ਸਿੰਘ, ਮਹਿੰਦਰਪਾਲ, ਯੋਗੇਸ਼ ਕੁਮਾਰ, ਕੁਲਵਿੰਦਰ ਕੌਰ ਆਦਿ ਨੇ ਕਿਹਾ ਕਿ 10-15 ਸਾਲਾਂ ਦਾ ਤਜਰਬਾ ਰੱਖਣ ਵਾਲੇ ਅਧਿਆਪਕਾਂ ਨੂੰ ਬ੍ਰਿਜ ਕੋਰਸ ਕਰਨ ਦਾ ਫਰਮਾਨ ਜਾਰੀ ਕੀਤਾ ਗਿਆ ਹੈ ਅਤੇ ਇਸ ਦਾ ਉਹ ਵਿਰੋਧ ਕਰਦੇ ਹਨ। ਜਦੋਂਕਿ ਸਰਕਾਰੀ ਸਕੂਲਾਂ 'ਚ ਪੜ੍ਹਾ ਰਹੇ ਅਧਿਆਪਕ ਉੱਚ ਯੋਗਤਾ ਰੱਖਦੇ ਹਨ ਅਤੇ ਟ੍ਰੇਨਿੰਗ ਸਬੰਧੀ ਕੋਰਸ ਵੀ ਪਾਸ ਕੀਤੇ ਹੋਏ ਹਨ। ਇਸ ਤਰ੍ਹਾਂ ਦੇ ਕੋਰਸ ਕਰਵਾਉਣਾ ਸਰਕਾਰ ਦੀ ਆਪਣੀ ਜ਼ਿੰਮੇਵਾਰੀ ਹੈ, ਨਾ ਕਿ ਅਧਿਆਪਕਾਂ ਵੱਲੋਂ ਆਪਣੇ ਖਰਚ 'ਤੇ ਇਹ ਕੋਰਸ ਕਰਨ ਦੀ। ਉਨ੍ਹਾਂ ਅਧਿਆਪਕਾਂ ਕੋਲੋਂ ਗੈਰ-ਵਿਦਿਅਕ ਕੰਮ ਲਏ ਜਾਣ ਸਬੰਧੀ ਵੀ ਰੋਸ ਜਤਾਇਆ। 
ਇਸ ਮੌਕੇ ਅਧਿਆਪਕਾਂ ਨੇ ਡੀ. ਸੀ. ਰੂਪਨਗਰ ਨੂੰ ਮਿਲ ਕੇ ਉਨ੍ਹਾਂ ਨੂੰ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ। ਇਸ ਮੌਕੇ ਕੁਲਵਿੰਦਰ ਸਿੰਘ, ਮਨੀਸ਼ ਕੁਮਾਰ, ਅਜੇ ਕੁਮਾਰ, ਹਰਭਜਨ ਸਿੰਘ, ਹਰਨੇਕ ਸਿੰਘ, ਗੁਰਚਰਨ ਸਿੰਘ, ਵਿਵੇਕ ਕੁਮਾਰ, ਰਜੀਵ ਕੁਮਾਰ, ਦਵਿੰਦਰ ਕੌਰ, ਮੀਨਾ ਵਰਮਾ, ਕਿਰਨਜੀਤ ਕੌਰ, ਗੁਰਜੀਤ ਕੌਰ, ਸੀਮਾ, ਰਵਿੰਦਰ ਕੌਰ, ਪਵਨ ਕੁਮਾਰ ਅਤੇ ਪ੍ਰਦੀਪ ਕੁਮਾਰ ਵੀ ਮੌਜੂਦ ਸਨ।


Related News