ਸਹਿਕਾਰੀ ਸਭਾ ਦੇ ਮੁਲਾਜ਼ਮ ਨੂੰ ਗੋਲੀ ਮਾਰ ਕੇ ਲੁੱਟੇ 11 ਲੱਖ ਰੁਪਏ
Monday, Nov 26, 2018 - 06:26 PM (IST)

ਸੰਦੌੜ (ਰਿਖੀ) : ਸੰਦੌੜ ਨੇੜਲੇ ਪਿੰਡ ਮਾਣਕੀ ਵਿਖੇ ਅਣਪਛਾਤੇ ਲੁਟੇਰਿਆਂ ਵੱਲੋਂ ਸਹਿਕਾਰੀ ਸਭਾ ਦੇ ਕਰਮਚਾਰੀਆਂ ਨੂੰ ਗੋਲੀ ਮਾਰ ਕੇ ਲੁਟੇਰੇ 11 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਸਹਿਕਾਰੀ ਸਭਾ ਦੇ ਕਰਮਚਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਐਕਟਿਵਾ ਸਕੂਟਰ 'ਤੇ ਸਵਾਰ ਹੋ ਕੇ ਸਹਿਕਾਰੀ ਸਭਾ ਮਾਣਕੀ ਤੋਂ ਸਹਿਕਾਰੀ ਬੈਂਕ ਪੰਜਗਰਾਈਆਂ ਵਿਚ ਕੈਸ਼ ਜਮਾਂ ਕਰਾਉਣ ਲਈ ਜਾ ਰਹੇ ਸਨ ਅਤੇ ਉਨ੍ਹਾਂ ਕੋਲ ਕਰੀਬ 11 ਲੱਖ ਰੁਪਏ ਕੈਸ਼ ਸੀ ਜਿਸ ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਲਿਆ। ਉਨ੍ਹਾਂ ਦੱਸਿਆ ਕਿ ਪਿੰਡ ਮਾਣਕੀ ਤੋਂ ਪੰਜਗਰਾਈਆਂ ਦੇ ਵਿਚਕਾਰ ਲੁਟੇਰਿਆਂ ਵੱਲੋਂ ਉਨ੍ਹਾਂ ਦੇ ਅੱਖਾਂ ਵਿਚ ਮਿਰਚਾਂ ਪਾ ਕੇ ਉਨ੍ਹਾਂ ਨਾਲ ਸਵਾਰ ਸ਼ਿੰਗਾਰਾ ਸਿੰਘ ਕਰਮਚਾਰੀ ਸਹਿਕਾਰੀ ਸਭਾ ਮਾਣਕੀ 'ਤੇ ਗੋਲੀ ਚਲਾ ਕੇ ਨਗਦੀ ਖੋਹ ਲਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਲੁਟੇਰਿਆਂ ਵੱਲੋਂ ਚਲਾਈ ਗੋਲੀ ਵਿਚ ਸ਼ਿੰਗਾਰਾ ਸਿੰਘ ਦੇ ਲੱਤ ਵਿਚ ਗੋਲੀ ਲੱਗਣ ਕਰਕੇ ਉਹ ਜ਼ਖਮੀ ਹੋ ਗਿਆ।
ਵਾਰਦਾਤ ਤੋਂ ਬਾਅਦਮ ਮੌਕੇ 'ਤੇ ਪਹੁੰਚੇ ਐੱਸ. ਐੱਸ. ਪੀ. ਸੰਦੀਪ ਗਰਗ ਨੇ ਦੱਸਿਆ ਕਿ ਕਰੀਬ 11 ਲੱਖ ਦੀ ਲੁੱਟ ਦੀ ਇਸ ਵਾਰਦਾਤ ਵਿਚ ਪੁਲਸ ਨੇ ਇਸ ਘਟਨਾ ਬਾਰੇ ਸਾਰੇ ਤੱਥ ਖੰਗੋਲ ਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਦੋਸ਼ੀ ਫੜੇ ਜਾਣਗੇ।