ਨਸ਼ੇ ਵਾਲੀਅਾਂ ਦਵਾਈਅਾਂ ਸਣੇ 2 ਕਾਬੂ
Tuesday, Jun 26, 2018 - 01:26 AM (IST)
ਮਾਲੋਰਕੋਟਲਾ,(ਜ਼ਹੂਰ/ਸ਼ਹਾਬੂਦੀਨ)– ਥਾਣਾ ਸਿਟੀ-1 ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਧੂਰੀ ਰੋਡ ਡਰੇਨ ਨਾਲੇ ਕੋਲ ਚੈਕਿੰਗ ਦੌਰਾਨ ਸਬ-ਇੰਸਪੈਕਟਰ ਹਰਸਿਮਰਨਜੀਤ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਐਕਟਿਵਾ ਸਵਾਰ ਪ੍ਰਦੀਪ ਕੁਮਾਰ ਪੁੱਤਰ ਹਰਮੇਸ਼ ਚੰਦ ਵਾਸੀ ਅਜੀਤ ਨਗਰ, ਮਾਲੇਰਕੋਟਲਾ ਅਤੇ ਮੁਹੰਮਦ ਸਲੀਮ ਪੁੱਤਰ ਮੁਹੰਮਦ ਜ਼ਮੀਲ ਵਾਸੀ ਨਵੀਂ ਬਸਤੀ, ਮਾਲੇਰਕੋਟਲਾ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ’ਚੋਂ ਨਸ਼ੇ ਵਾਲੀ ਦਵਾਈ ਦੀਅਾਂ 60 ਸ਼ੀਸ਼ੀਆਂ (ਕੁਰੈਕਸ) ਅੈਲਪਰਾਜੋਲਮ ਦੀਆਂ 900 ਗੋਲੀਆਂ ਅਤੇ ਕੈਰੀਸੋਮਾ ਦੀਆਂ 1250 ਗੋਲੀਆਂ ਬਰਾਮਦ ਹੋਈਆਂ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਮਾਣਯੋਗ ਡਿਊਟੀ ਮੈਜਿਸਟਰੇਟ ਗੁਰਮਹਿਤਾਬ ਸਿੰਘ ਦੀ ਅਦਾਲਤ ’ਚ ਪੇਸ਼ ਕਰਨ ਉਪਰੰਤ 14 ਦਿਨਾ ਜੁਡੀਸ਼ੀਅਲ ਰਿਮਾਂਡ ’ਤੇ ਸੰਗਰੂਰ ਜੇਲ ਭੇਜ ਦਿੱਤਾ ਹੈ।
