ਨਸ਼ੇ ਵਾਲੇ ਟੀਕਿਆਂ ਸਮੇਤ ਕਾਬੂ
Monday, Apr 30, 2018 - 02:43 AM (IST)

ਬਟਾਲਾ, (ਬੇਰੀ)- ਨਸ਼ੇ ਵਾਲੇ ਟੀਕਿਆਂ ਸਮੇਤ ਨੌਜਵਾਨ ਨੂੰ ਥਾਣਾ ਸੇਖਵਾਂ ਦੀ ਪੁਲਸ ਨੇ ਕਾਬੂ ਕੀਤਾ ਹੈ।ਐੱਸ. ਆਈ. ਪ੍ਰਤਾਪ ਸਿੰਘ ਨੇ ਪੁਲਸ ਪਾਰਟੀ ਸਮੇਤ ਦੌਰਾਨੇ ਗਸ਼ਤ ਅਮਰਜੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਸ਼ੇਰਪੁਰ ਨੂੰ 10 ਨਸ਼ੇ ਵਾਲੇ ਟੀਕੇ ਬਿਨਾਂ ਲੇਬਲ ਸਮੇਤ ਕਾਬੂ ਕਰ ਕੇ ਇਸ ਵਿਰੁੱਧ ਥਾਣਾ ਸੇਖਵਾਂ ਵਿਖੇ ਕੇਸ ਦਰਜ ਕਰ ਲਿਆ ਹੈ।