ਨਸ਼ੀਲੇ ਟੀਕਿਆਂ ਸਮੇਤ 2 ਕਾਬੂ
Thursday, Oct 05, 2017 - 06:44 AM (IST)
ਲੌਂਗੋਵਾਲ, (ਵਿਜੇ)- ਪੁਲਸ ਨੇ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਕੋਲੋਂ ਨਸ਼ੀਲੇ ਟੀਕੇ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਲੌਂਗੋਵਾਲ ਦੇ ਐੱਸ. ਐੱਚ. ਓ. ਵਿਜੇ ਕੁਮਾਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਰਘੁਵਿੰਦਰ ਸਿੰਘ ਜਦ ਪੁਲਸ ਪਾਰਟੀ ਸਮੇਤ ਇਥੋਂ ਦੀ ਸੁਨਾਮ ਰੋਡ 'ਤੇ ਗਸ਼ਤ ਕਰ ਰਹੇ ਸਨ, ਇਸ ਦੌਰਾਨ ਬਿਜਲੀ ਬੋਰਡ ਦੇ ਦਫਤਰ ਨੇੜੇ ਪੁਲਸ ਨੂੰ ਇਕ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀ ਸ਼ੱਕੀ ਹਾਲਤ ਵਿਚ ਮਿਲੇ। ਸ਼ੱਕ ਦੇ ਆਧਾਰ 'ਤੇ ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 20 ਨਸ਼ੀਲੇ ਟੀਕੇ ਬਰਾਮਦ ਹੋਏ। ਦੋਸ਼ੀਆਂ ਦੀ ਸ਼ਨਾਖਤ ਸਿਉਪਾਲ ਸਿੰਘ ਉਰਫ ਗੱਗੂ ਪੁੱਤਰ ਭੋਲਾ ਸਿੰਘ ਤੇ ਗੁਰਵਿੰਦਰ ਸਿੰਘ ਉਰਫ ਕਾਕਾ ਪੁੱਤਰ ਜਰਨੈਲ ਸਿੰਘ ਦੋਵੇਂ ਵਾਸੀਆਨ ਪੱਤੀ ਗਾਹੂ ਲੌਂਗੋਵਾਲ ਵਜੋਂ ਹੋਈ ਹੈ। ਦੋਸ਼ੀਆਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
