2 ਮੋਟਰਸਾਈਕਲਾਂ ਸਣੇ 1 ਕਾਬੂ
Monday, Oct 30, 2017 - 06:19 AM (IST)
ਅੰਮ੍ਰਿਤਸਰ, (ਕਮਲ)- ਮੁੱਖ ਅਫਸਰ ਥਾਣਾ ਮਜੀਠਾ ਰੋਡ ਸੁਖਬੀਰ ਸਿੰਘ ਤੇ ਥਾਣਾ ਸਦਰ ਦੀ ਪੁਲਸ ਚੌਕੀ ਮਜੀਠਾ ਰੋਡ ਦੇ ਏ. ਐੱਸ. ਆਈ. ਨਿਸ਼ਾਨ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ ਤੇ ਪੁਲਸ ਪਾਰਟੀ ਨੇ ਥਾਣਾ ਸਦਰ ਅੰਮ੍ਰਿਤਸਰ 'ਚ ਮੁਲਜ਼ਮ ਦਲਜੀਤ ਸਿੰਘ ਪੁੱਤਰ ਆਤਮਾ ਰਾਮ ਵਾਸੀ ਪਿੰਡ ਪੱਖੋਪੁਰਾ ਥਾਣਾ ਚੋਹਲਾ ਸਾਹਿਬ ਜ਼ਿਲਾ ਤਰਨਤਾਰਨ ਨੂੰ ਕਾਬੂ ਕੀਤਾ। ਇਸ ਨੇ ਫੋਰਟਿਸ ਹਸਪਤਾਲ ਵੇਰਕਾ ਬਾਈਪਾਸ ਤੋਂ ਮੋਟਰਸਾਈਕਲ ਚੋਰੀ ਕੀਤਾ ਸੀ। ਪੁਲਸ ਨੇ ਰਿਮਾਡ ਦੌਰਾਨ ਦੋਸ਼ੀ ਕੋਲੋਂ ਕੁਲ 4 ਮੋਟਰਸਾਈਕਲ ਬਰਾਮਦ ਕੀਤੇ।
ਇਸੇ ਤਰ੍ਹਾਂ ਮੁਲਜ਼ਮ ਮਨਦੀਪ ਸਿੰਘ ਪੁੱਤਰ ਮਹੇਸ਼ ਲਾਲ ਵਾਸੀ 445 ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ. 7 ਅਮਨ ਐਵੀਨਿਊ ਜੋ ਕਿ ਮਾਣਯੋਗ ਅਦਾਲਤ ਵੱਲੋਂ ਪੀ. ਓ. ਕਰਾਰ ਦਿੱਤਾ ਗਿਆ ਸੀ, ਨੂੰ ਗ੍ਰਿਫਤਾਰ ਕੀਤਾ ਗਿਆ ਹੈ।
