ਕਾਂਗਰਸੀ ਵਰਕਰਾਂ ਨੂੰ ਕਿਸਾਨਾਂ ਦਾ ਰੂਪ ਦੇ ਕੇ ਬੀਜੇਪੀ ਉਮੀਦਵਾਰਾਂ ਦੀਆਂ ਪਾੜੀਆਂ ਫਾਈਲਾਂ : ਅਮਨਦੀਪ
Wednesday, Feb 03, 2021 - 03:48 PM (IST)
ਗੁਰੂਹਰਸਹਾਏ (ਆਵਲਾ) - ਪੰਜਾਬ ’ਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ, ਨਗਰ ਪੰਚਾਇਤ ਤੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਤੇ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ। ਨਾਮਜ਼ਦਗੀ ਦਾ ਅੱਜ ਆਖਰੀ ਦਿਨ ਹੋਣ ਕਰਕੇ ਉਮੀਦਵਾਰਾਂ ਵੱਲੋਂ ਕਾਗਜ਼ ਭਰੇ ਜਾ ਰਹੇ ਹਨ। ਬੀਜੇਪੀ ਪਾਰਟੀ ਦੇ ਉਮੀਦਵਾਰ ਕਾਗਜ਼ ਭਰਨ ਲਈ ਨਗਰ ਕੌਂਸਲ ਦਫ਼ਤਰ ਜਾ ਰਹੇ ਸਨ ਤਾਂ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਦੀਆਂ ਫਾਈਲਾਂ ਪਾੜ ਕੇ ਸੁੱਟ ਦਿੱਤੀਆਂ ਅਤੇ ਉਨ੍ਹਾਂ ਨੂੰ ਫਾਰਮ ਨਹੀਂ ਭਰਨ ਦਿੱਤੇ।
ਪੜ੍ਹੋ ਇਹ ਵੀ ਖ਼ਬਰ - ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਆਟੋ ਚਾਲਕ ਦਾ ਕਤਲ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ਬੀਜੇਪੀ ਦੇ ਜਨਰਲ ਸਕੱਤਰ ਅਮਨਦੀਪ ਗਿਰਧਰ ਨੇ ਦੱਸਿਆ ਕਿ ਉਹ ਆਪਣੀ ਪਾਰਟੀ ਦੇ 15 ਮੈਂਬਰਾਂ ਨੂੰ ਨਾਲ ਲੈ ਕੇ ਚੋਣਾਂ ਸੰਬੰਧੀ ਕਾਗਜ਼ ਭਰਨ ਲਈ ਨਗਰ ਕੌਂਸਲ ਦਫ਼ਤਰ ਜਾ ਰਹੇ ਸਨ ਤਾਂ ਰਸਤੇ ਵਿੱਚ ਕਾਂਗਰਸ ਵਰਕਰਾਂ, ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ, ਨੇ ਕਿਸਾਨੀ ਰੂਪ ਧਾਰਿਆ ਹੋਇਆ ਸੀ। ਇਨ੍ਹਾਂ ਲੋਕਾਂ ਨੇ ਉਮੀਦਵਾਰਾਂ ਦੀਆਂ ਫਾਈਲਾਂ ਖੋਹ ਕੇ ਪਾੜ ਦਿੱਤੀਆਂ ਅਤੇ ਸਾਨੂੰ ਭਜਾ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਖੇਡ ਮੰਤਰੀ ਅਤੇ ਹਲਕੇ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਲਲਕਾਰਦੇ ਹੋਏ ਕਿਹਾ ਕਿ ਪਿਛਲੇ ਵਿਧਾਨ ਸਭਾ ਇਲੈਕਸ਼ਨਾਂ ਦੌਰਾਨ ਰਾਣਾ ਸੋਢੀ ਨੇ ਇੱਕ ਨਾਅਰਾ ਲੱਗਾ ਕੇ ਚੋਣਾਂ ਜਿੱਤੀਆਂ ਸਨ।
ਪੜ੍ਹੋ ਇਹ ਵੀ ਖ਼ਬਰ - ਸ਼ਹੀਦ ਭਗਤ ਸਿੰਘ ਦੇ ਪੁਸ਼ਤੈਨੀ ਘਰ ਨੂੰ ਖ਼ਰੀਦੇਗੀ ਪਾਕਿ ਦੀ ਸੰਸਥਾ, ਬਣਾਏਗੀ ਸ਼ਹੀਦ ਦੀ ਯਾਦਗਾਰ
ਉਨ੍ਹਾਂ ਕਿਹਾ ਕਿ ਹੁਣ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਉਹ ਖੁਦ ਗੁੰਡਾਗਰਦੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਏਕੇ 47 ਨਾਲੋਂ ਜ਼ਿਆਦਾ ਸ਼ਕਤੀ ਈ.ਵੀ.ਐੱਮ ਮਸ਼ੀਨਾਂ ਵਿਚ ਹੈ, ਉਹ ਜਨਤਾ ਇਨ੍ਹਾਂ ਨੂੰ ਦਿਖਾਵੇਗੀ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ’ਤੇ ਦੋਸ਼ ਲਾਏ ਕੀ ਤੁਸੀਂ ਇੱਥੋਂ ਚਲੇ ਜਾਓ ਨਹੀਂ ਤਾ ਮਾਹੌਲ ਖ਼ਰਾਬ ਹੋ ਜਾਏਗਾ। ਇਹ ਚੋਣਾਂ ਨਹੀਂ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ, ਜੋ ਬਹੁਤ ਨਿਰਾਸ਼ਾਜਨਕ ਹੈ।
ਪੜ੍ਹੋ ਇਹ ਵੀ ਖ਼ਬਰ - ਟਿਕਰੀ ਬਾਰਡਰ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ’ਚ ਰਾਮਪੁਰ ਛੰਨਾਂ ਦੇ ਨੌਜਵਾਨ ਦੀ ਮੌਤ
ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼