ਪੰਜਾਬ ਕਾਂਗਰਸ ’ਚ ਵਧਿਆ ਕਲੇਸ਼, ਮੰਤਰੀ ਤ੍ਰਿਪਤ ਬਾਜਵਾ ਨੇ ਅਸ਼ਵਨੀ ਸੇਖੜੀ ਨੂੰ ਕੀਤਾ ਚੈਲੰਜ
Sunday, Nov 28, 2021 - 08:39 PM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਪੰਜਾਬ ਕਾਂਗਰਸ ਵਿਚ ਪੈਦਾ ਹੋਇਆ ਕਲੇਸ਼ ਘਟਣ ਦਾ ਨਹੀਂ ਲੈ ਰਿਹਾ ਹੈ। ਹੁਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੀ ਹੀ ਪਾਰਟੀ ਦੇ ਪੰਜਾਬ ਦੇ ਚੇਅਰਮੈਨ ਅਸ਼ਵਨੀ ਸੇਖੜੀ ਨੂੰ ਸਬੂਤ ਪੇਸ਼ ਕਰਨ ਦਾ ਚੈਲੰਜ ਕੀਤਾ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਅਸ਼ਵਨੀ ਸੇਖੜੀ ਮੇਰੇ ’ਤੇ ਕੋਈ ਵੀ ਇਲਜ਼ਾਮ ਲਗਾਉਣ ਪਰ ਉਸ ਦਾ ਸਬੂਤ ਦੇਣ। ਗੱਲਾਂ ਕਰਨ ਨਾਲ ਦੋਸ਼ ਸਾਬਤ ਨਹੀਂ ਹੋਣੇ। ਬਾਜਵਾ ਨੇ ਕਿਹਾ ਕਿ ਮੇਰੇ ’ਤੇ ਕੋਈ ਵੀ ਜਾਂਚ ਕਰਵਾ ਲੈਣ ਪਰ ਪਹਿਲਾਂ ਸਬੂਤ ਦੇਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਅਤੇ ਉਹ ਅੱਗੇ ਵੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਹੈ ਅਤੇ ਜਲਦੀ ਹੀ ਇਸ ਬਾਬਤ ਕੋਈ ਫ਼ੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ : ਤਲਵੰਡੀ ਭਾਈ ਦੀ ਦੁਖਦ ਘਟਨਾ, ਵਿਦੇਸ਼ ਜਾਣ ਦੀ ਇੱਛਾ ਨਹੀਂ ਹੋਈ ਪੂਰੀ, ਦੋ ਦੋਸਤਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਥੇ ਵਿਕਾਸ ਕਰਜਾਂ ਦਾ ਜਾਇਜ਼ ਲੈਣ ਪਹੁੰਚੇ ਹੋਏ ਸਨ, ਇਸ ਦੌਰਾਨ ਉਨ੍ਹਾਂ ਬਟਾਲਾ ਦੀ ਗਊਸ਼ਾਲਾ ਲਈ 20 ਲੱਖ ਰੁਪਏ ਦਾ ਫੰਡ ਵੀ ਦਿਤਾ। ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਪਾਸੋਂ ਅਸ਼ਵਨੀ ਸੇਖੜੀ ਵਲੋਂ ਲਗਾਏ ਜਾ ਰਹੇ ਦੋਸ਼ਾਂ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਿਰਫ ਗੱਲਾਂ ਕਰਨ ਨਾਲ ਦੋਸ਼ ਸਾਬਤ ਨਹੀਂ ਹੁੰਦੇ। ਇਸ ਲਈ ਉਹ ਸਬੂਤ ਪੇਸ਼ ਕਰਨ। ਮੇਰੇ ਖ਼ਿਲਾਫ਼ ਭਾਵੇਂ ਸੁਪਰੀਮ ਕੋਰਟ, ਹਾਈਕੋਰਟ ਦੀ ਸੀਟਿੰਗ ਜੱਜ ਜਾਂਚ ਕਰਨ ਲਵੇ ਮੈਨੂੰ ਕੋਈ ਫਰਕ ਨਹੀਂ ਹੈ। ਸੇਖੜੀ ਕਹਿੰਦੇ ਹਨ ਕਿ ਮੇਰੇ ਪੁੱਤਰ ਕੋਲ 70 ਟਰੱਕ ਹਨ ਪਰ ਜੇਕਰ ਸੱਚੀ ਪਰਮਾਤਮਾ ਉਸ ਨੂੰ ਇੰਨੇ ਟਰੱਕ ਦੇ ਦੇਵੇ ਤਾਂ ਉਹ ਸੇਖੜੀ ਦੇ ਰਿਣੀ ਹੋਣਗੇ।
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਨਾਲ ਜਾਣ ਦੀ ਅਟਕਲਾਂ ਦਰਮਿਆਨ ਸੁਖਦੇਵ ਢੀਂਡਸਾ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?