ਨਗਰ ਪੰਚਾਇਤ ਰਈਆ ''ਤੇ ਕਾਂਗਰਸ ਦਾ ਕਬਜ਼ਾ

Friday, Apr 16, 2021 - 05:48 PM (IST)

ਨਗਰ ਪੰਚਾਇਤ ਰਈਆ ''ਤੇ ਕਾਂਗਰਸ ਦਾ ਕਬਜ਼ਾ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਜ਼ਿਲ੍ਹਾ ਅੰਮ੍ਰਿਤਸਰ ਦੀ ਮਹੱਤਵਪੂਰਨ ਤੇ ਬਹੁ ਚਰਚਿਤ ਨਗਰ ਪੰਚਾਇਤ ਰਈਆ `ਤੇ ਕਾਂਗਰਸ ਪਾਰਟੀ ਦਾ ਮੁਕੰਮਲ ਤੌਰ `ਤੇ ਕਬਜ਼ਾ ਹੋ ਗਿਆ ਹੈ। ਇਸ ਨਗਰ ਪੰਚਾਇਤ ਲਈ ਕਸਬੇ ਦੇ ਸੀਨੀਅਰ ਕਾਂਗਰਸੀ ਆਗੂ ਕੇ. ਕੇ. ਸ਼ਰਮਾ ਦੀ ਨੂੰਹ ਅਮਨ ਸ਼ਰਮਾ ਪਤਨੀ ਅਮਿਤ ਸ਼ਰਮਾ ਨੂੰ ਨਗਰ ਪੰਚਾਇਤ ਰਈਆ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ ਅਤੇ ਵਾਈਸ ਪ੍ਰਧਾਨ ਅਮਰਜੀਤ ਕੌਰ ਨੂੰ ਨਿਯੁਕਤ ਕੀਤਾ ਗਿਆ। ਨਵੀਂ ਗਠਿਤ ਹੋਈ ਕਮੇਟੀ ਅੱਜ ਇਤਿਹਾਸਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਅਤੇ ਆਸੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਨਵ ਗਠਿਤ ਕਮੇਟੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ :  ਤਿਵਾੜੀ ਦਾ ਸੁਖਬੀਰ ਨੂੰ ਸਵਾਲ, ਦਲਿਤ ਡਿਪਟੀ ਸੀ. ਐੱਮ. ਹੀ ਕਿਉਂ, ਸੀ. ਐੱਮ. ਕਿਉਂ ਨਹੀਂ ਬਣ ਸਕਦਾ?

ਇਸ ਮੌਕੇ ਕੇ. ਕੇ. ਸ਼ਰਮਾ, ਚੇਅਰਮੈਨ ਬਲਕਾਰ ਸਿੰਘ ਬੱਲ, ਸੁਰਿੰਦਰ ਕੁਮਾਰ ਲਿੱਦੜ, ਚੇਅਰਮੈਨ ਨਿਰਵੈਰ ਸਿੰਘ ਸਾਹਬੀ, ਕੌਂਸਲਰ ਗੁਰਦੀਪ ਸਿੰਘ, ਦਲਬੀਰ ਕੌਰ, ਰਜਿੰਦਰ ਸਿੰਘ ਬਿੱਟਾ, ਜਤਿੰਦਰ ਸਿੰਘ, ਸੁਦੇਸ਼ ਰਾਣੀ, ਜਸਬੀਰ ਕੌਰ, ਠੇਕੇਦਾਰ ਰਾਮ ਲੁਭਾਇਆ, ਰਾਜਨ ਵਰਮਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਗੁਰਕੰਵਲ ਮਾਨ ਅਤੇ ਹੋਰ ਕਈ ਉਘੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ। ਉਪਰੰਤ ਕੇ. ਕੇ. ਸ਼ਰਮਾ ਨੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਸਮੇਤ ਕਾਂਗਰਸ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਰਈਆ ਦੇ ਨਿਰਪੱਖ ਵਿਕਾਸ ਕਰਨ ਵਿਚ ਕੋਈ ਕਮੀ ਨਹੀ ਛੱਡੇਗੀ।

ਇਹ ਵੀ ਪੜ੍ਹੋ : ਕੋਵਿਡ ਨਿਗਰਾਨੀ ਲਈ ਪੰਜਾਬ ’ਚ ਬਣੇਗਾ ਵਿਸ਼ੇਸ਼ ਕੰਟਰੋਲ ਰੂਮ, ਮੁੱਖ ਮੰਤਰੀ ਨੇ ਦਿੱਤੇ ਹੁਕਮ

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News