ਰਾਹੁਲ ਗਾਂਧੀ ਦੇ ਜਨਮਦਿਨ 'ਤੇ ਕਾਂਗਰਸ ਕਰੇਗੀ ਕੋਵਿਡ ਪੀੜਤਾਂ ਦੀ ਸੇਵਾ : ਜਾਖੜ

Friday, Jun 18, 2021 - 10:00 AM (IST)

ਰਾਹੁਲ ਗਾਂਧੀ ਦੇ ਜਨਮਦਿਨ 'ਤੇ ਕਾਂਗਰਸ ਕਰੇਗੀ ਕੋਵਿਡ ਪੀੜਤਾਂ ਦੀ ਸੇਵਾ : ਜਾਖੜ

ਜਲੰਧਰ (ਧਵਨ)- ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪਾਰਟੀ ਦੇ ਕੌਮੀ ਨੇਤਾ ਰਾਹੁਲ ਗਾਂਧੀ ਦਾ ਜਨਮਦਿਨ 19 ਜੂਨ ਨੂੰ ਪਾਰਟੀ ਵੱਲੋਂ ਸੇਵਾ ਕਾਰਜ ਕਰਕੇ ਮਨਾਇਆ ਜਾਵੇਗਾ। ਜਾਖੜ ਨੇ ਬਿਆਨ ’ਚ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਨੂੰ ਵੇਖਦਿਆਂ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਕਾਰਨ ਰਾਹੁਲ ਗਾਂਧੀ ਨੇ ਇਸ ਸਾਲ ਵੀ ਆਪਣਾ ਜਨਮਦਿਨ ਨਾ ਮਨਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹਾ ਹੋਇਆ 21 ਸਾਲਾ ਨੌਜਵਾਨ, ਮਾਂ ਤੋਂ ਵੀ ਵੱਧ ਉਮਰ ਦੀ ਔਰਤ ਨਾਲ ਪਿਆਰ ਦੀਆਂ ਪੀਘਾਂ ਪਾ ਕੇ ਕੀਤਾ ਇਹ ਕਾਰਾ

ਉਨ੍ਹਾਂ ਕਿਹਾ ਕਿ ਰਾਹੁਲ ਨੇ ਪਾਰਟੀ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਕੇਕ ਕੱਟਣ, ਨਾਅਰੇਬਾਜ਼ੀ ਕਰਨ ਅਤੇ ਬੈਨਰ-ਪੋਸਟਰ ਲਾਉਣ ਵਰਗੀਆਂ ਸਰਗਰਮੀਆਂ ਕਰਨ ਦੀ ਬਜਾਏ ਉਨ੍ਹਾਂ ਦੇ ਜਨਮਦਿਨ ’ਤੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨ, ਜਿਨ੍ਹਾਂ ਨੂੰ ਕੋਵਿਡ ਦੀ ਪਹਿਲੀ ਅਤੇ ਦੂਜੀ ਲਹਿਰ ਕਾਰਨ ਭਾਰੀ ਮਾਨਸਿਕ ਪਰੇਸ਼ਾਨੀ ਦੇ ਦੌਰ ’ਚੋਂ ਲੰਘਣਾ ਪਿਆ ਸੀ।

ਇਹ ਵੀ ਪੜ੍ਹੋ: ਕਰਤਾਰਪੁਰ ਨੇੜੇ ਵਾਪਰੇ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਂ-ਪੁੱਤ ਦੀ ਮੌਕੇ 'ਤੇ ਮੌਤ ਤੇ ਧੀ ਜ਼ਖ਼ਮੀ

ਉਨ੍ਹਾਂ ਕਿਹਾ ਕਿ ਸੂਬੇ ਦੀ ਪੂਰੀ ਕਾਂਗਰਸ ਲੀਡਰਸ਼ਿਪ ਸੰਕਟ ’ਚ ਫਸੇ ਲੋਕਾਂ ਨੂੰ ਮੈਡੀਕਲ ਕਿੱਟ, ਮਾਸਕ, ਸੈਨੇਟਾਈਜ਼ਰ, ਰਾਸ਼ਨ ਕਿੱਟ ਆਦਿ ਵੰਡੇਗੀ। ਕਾਂਗਰਸ ਦੇ ਸੀਨੀਅਰ ਨੇਤਾ ਉਨ੍ਹਾਂ ਪਰਿਵਾਰਾਂ ਨਾਲ ਵੀ ਮੁਲਾਕਾਤ ਕਰਨਗੇ, ਜੋ ਦੁੱਖ ਅਤੇ ਪੀੜਾ ਦੇ ਦੌਰ ’ਚੋਂ ਲੰਘ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ: ਪਿਤਾ ਨਾਲ ਦੋਸਤੀ ਵਧਾ ਕੇ ਬੇਟੀ ਨੂੰ ਭੇਜਣੇ ਸ਼ੁਰੂ ਕੀਤੇ ਅਸ਼ਲੀਲ ਮੈਸੇਜ ਤੇ ਕਿਹਾ-'ਤੇਰੇ ਨਾਲ ਹੀ ਕਰਾਂਗਾ ਵਿਆਹ'

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News