ਮੁਖਤਾਰ ਅੰਸਾਰੀ ਦੀ ਸਰਪ੍ਰਸਤੀ ਕਰ ਰਹੀ ਕਾਂਗਰਸ: ਅਸ਼ਵਨੀ ਸ਼ਰਮਾ

Thursday, Oct 29, 2020 - 08:09 PM (IST)

ਮੁਖਤਾਰ ਅੰਸਾਰੀ ਦੀ ਸਰਪ੍ਰਸਤੀ ਕਰ ਰਹੀ ਕਾਂਗਰਸ: ਅਸ਼ਵਨੀ ਸ਼ਰਮਾ

ਚੰਡੀਗੜ੍ਹ,(ਸ਼ਰਮਾ)- ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਮਰਿੰਦਰ ਸਿੰਘ ਦੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਦੀਆਂ ਅਦਾਲਤਾਂ ਵਿਚੋ ਭਜਾਉਣ ਲਈ ਜ਼ਿੰਮੇਵਾਰ ਹਨ। ਅਸ਼ਵਨੀ ਸ਼ਰਮਾ ਨੇ ਮੁਹੰਮਦਬਾਦ ਸੀਟ ਤੋਂ ਭਾਜਪਾ ਵਿਧਾਇਕ ਅਲਕਾ ਰਾਏ ਦੀ ਟਿੱਪਣੀ ਦਾ ਹਵਾਲਾ ਦਿੰਦਿਆਂ, ਜਿਸ ਵਿਚ ਅਲਕਾ ਰਾਏ ਨੇ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਮੁਖਤਾਰ ਅੰਸਾਰੀ ਦੀ ਮਦਦ ਕਰਨ ਦਾ ਦੋਸ਼ ਲਗਾਇਆ, ਸ਼ਰਮਾ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਇਸ ਬਦਨਾਮ ਅਪਰਾਧੀ ਬਾਰੇ ਸਵਾਲ ਪੁੱਛਿਆ ਕਿ ਕੈਪਟਨ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਸਨ? ਤੁਹਾਨੂੰ ਦੱਸ ਦੇਈਏ ਕਿ ਅਲਕਾ ਰਾਏ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੀ ਪਤਨੀ ਹੈ, ਜਿਸ ਨੂੰ ਸਾਲ 2005 ਵਿਚ ਛੇ ਹੋਰ ਲੋਕਾਂ ਨਾਲ ਗੋਲੀ ਮਾਰ ਦਿੱਤੀ ਗਈ ਸੀ। ਮਉ ਤੋਂ ਬਸਪਾ ਦੇ ਮੌਜੂਦਾ ਵਿਧਾਇਕ ਅੰਸਾਰੀ ਇਸ ਸਮੇਂ ਜਬਰਨ ਵਸੂਲੀ ਦੇ ਦੋਸ਼ ਵਿਚ ਪੰਜਾਬ ਦੀ ਜੇਲ ਵਿਚ ਬੰਦ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ ਅਦਾਲਤਾਂ ਨੇ ਮੁਖਤਾਰ ਅੰਸਾਰੀ ਨੂੰ ਤਲਬ ਕੀਤਾ ਸੀ, ਪਰ ਪੰਜਾਬ ਸਰਕਾਰ ਉਸ ਨੂੰ ਯੂ.ਪੀ. ਭੇਜਣ ਲਈ ਤਿਆਰ ਨਹੀਂ ਸੀ। ਸ਼ਰਮਾ ਨੇ ਉਨ੍ਹਾਂ ਜੇਲ ਅਧਿਕਾਰੀਆਂ ਖਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਜੋ ਅੰਸਾਰੀ ਦੀ ਰੱਖਿਆ ਲਈ ਪੰਜਾਬ ਸਰਕਾਰ ਦਾ ਸਮਰਥਨ ਕਰ ਰਹੇ ਹਨ।


author

Bharat Thapa

Content Editor

Related News