ਸਿਰਫ ਘੁਟਾਲੇ ਉਜਾਗਰ ਨਹੀਂ ਕਾਰਵਾਈ ਵੀ ਕਰੇ ਕਾਂਗਰਸ : ਮਾਨ (ਵੀਡੀਓ)

Monday, Aug 21, 2017 - 10:52 PM (IST)

ਸੰਗਰੂਰ— ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਨੂੰ ਸਲਾਹ ਦਿੱਤੀ ਹੈ ਕਿ ਉਹ ਘਪਲਿਆਂ ਨੂੰ ਸਿਰਫ ਉਜਾਗਰ ਨਾ ਕਰਨ ਬਲਕੀ ਆਰੋਪੀਆਂ ਖਿਲਾਫ ਕਾਰਵਾਈ ਵੀ ਕਰਨ। ਭਗਵੰਤ ਮਾਨ ਮੁਤਾਬਕ ਪੰਜਾਬ ਦੀ ਰੇਤ, ਟਰਾਂਸਪੋਰਟ ਤੇ ਸਨਅਤ ਦਾ ਨੁਕਸਾਨ ਕਰਨ ਵਾਲਿਆਂ ਖਿਲਾਫ ਕੀਤੀ ਗਈ ਕਾਰਵਾਈ ਸਿਆਸੀ ਬਦਲਾਖੋਰੀ ਨਹੀਂ ਬਲਕਿ ਸਰਕਾਰ ਦੀ ਜ਼ਿੰਮੇਵਾਰੀ ਹੈ।
ਕਿਸਾਨ ਕਰਜੇ ਦੀ ਮੁਆਫੀ 'ਤੇ ਸਰਕਾਰੀ ਮੋਹਰ ਹਾਲੇ ਤੱਕ ਨਾ ਲੱਗਣ 'ਤੇ ਭਗਵੰਤ ਮਾਨ ਨੇ ਕਾਂਗਰਸ ਸਰਕਾਰ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।


Related News