...ਜਦੋਂ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਪ੍ਰਿਯੰਕਾ ਆਏਗੀ ਤਾਂ ਲੋਕ ਮੈਨੂੰ ਭੁੱਲ ਜਾਣਗੇ

01/24/2019 9:46:25 AM

ਜਲੰਧਰ (ਧਵਨ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਭੈਣ ਪ੍ਰਿਯੰਕਾ ਗਾਂਧੀ ਦੀ ਅੱਜ ਰਾਜਨੀਤੀ ਵਿਚ ਸਿੱਧੇ ਤੌਰ 'ਤੇ ਐਂਟਰੀ ਹੋ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਨੇ ਆਪਣੀ ਲਾਡਲੀ ਪੋਤੀ ਪ੍ਰਿਯੰਕਾ ਬਾਰੇ ਇਕ ਵਾਰ ਤਾਂ ਹੱਸਦਿਆਂ ਇੰਦਰਾ ਗਾਂਧੀ ਨੇ ਇਹ ਵੀ ਕਹਿ ਦਿੱਤਾ ਸੀ ਕਿ ਪ੍ਰਿਯੰਕਾ ਦਾ ਭਵਿੱਖ ਕਾਫੀ ਉਜਵਲ ਹੈ। ਜਦੋਂ ਵੱਡੀ ਹੋ ਜਾਵੇਗੀ ਤਾਂ ਰਾਜਨੀਤੀ ਵਿਚ ਆਉਣ ਤੋਂ ਬਾਅਦ ਲੋਕ ਉਨ੍ਹਾਂ (ਇੰਦਰਾ) ਨੂੰ ਵੀ ਭੁੱਲ ਜਾਣਗੇ। ਇਹ ਗੱਲ ਕਾਂਗਰਸ ਦੇ ਇਕ ਸੀਨੀਅਰ ਆਗੂ ਮਾਖਨ ਲਾਲ ਫੋਤੇਦਾਰ ਨੇ 2015 ਵਿਚ ਕਹੀ ਸੀ। ਇਹ ਗੱਲ ਅੱਜ ਕਾਂਗਰਸੀਆਂ ਵਿਚ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੰਦਰਾ ਨੇ ਉਸ ਸਮੇਂ ਇਹ ਵੀ ਕਿਹਾ ਸੀ, ''ਦੇਸ਼ ਦੇ ਭਵਿੱਖ ਲਈ ਜੋ ਮੈਂ ਹਾਂ, ਉਹ ਵੀ ਬਣ ਸਕਦੀ ਹੈ। ਉਨ੍ਹਾਂ ਦੇ ਹੱਥ ਵਿਚ ਜਿਸ ਸਮੇਂ ਦੇਸ਼ ਦੀ ਕਮਾਨ ਰਹੇਗੀ ਤਾਂ ਬਹੁਤ ਮਜ਼ਬੂਤ ਰਹੇਗੀ।'' ਕਾਂਗਰਸੀ ਵਰਕਰ ਵਾਰ-ਵਾਰ ਇਹੀ ਕਹਿ ਰਹੇ ਹਨ, ''ਪ੍ਰਿਯੰਕਾ ਨਹੀਂ ਯੇ ਆਂਧੀ ਹੈ, ਦੂਸਰੀ ਇੰਦਰਾ ਗਾਂਧੀ ਹੈ।'' ਇੰਦਰਾ ਨੂੰ ਨੇੜਿਓਂ ਨੂੰ ਜਾਣਨ ਵਾਲੇ ਕਾਂਗਰਸੀ ਆਗੂਆਂ ਦਾ ਇਹ ਕਹਿਣਾ ਹੈ ਕਿ ਸਵਰਗੀ ਇੰਦਰਾ ਗਾਂਧੀ ਦਾ ਪ੍ਰਿਯੰਕਾ ਤੇ ਰਾਹੁਲ ਨਾਲ ਬੇਹੱਦ ਲਗਾਅ ਸੀ। ਪ੍ਰਿਯੰਕਾ ਵਿਚ ਲੋਕ ਇੰਦਰਾ ਦੀ ਝਲਕ ਦੇਖਦੇ ਹਨ। 2014 ਵਿਚ ਜਦੋਂ ਪ੍ਰਿਯੰਕਾ ਪ੍ਰਚਾਰ ਕਰਨ ਗਈ ਤਾਂ ਲੋਕਾਂ ਨੇ ਉਸ ਦੀ ਤੁਲਨਾ ਇੰਦਰਾ ਗਾਂਧੀ ਨਾਲ ਕੀਤੀ ਸੀ। 2016 ਦੌਰਾਨ ਵੀ ਪ੍ਰਿਯੰਕਾ ਦੀ ਤੁਲਨਾ ਇੰਦਰਾ ਨਾਲ ਕਰਦੇ ਹੋਏ ਕਈ ਪੋਸਟਰ ਪਹਿਲਾਂ ਰਾਜਸਥਾਨ ਤੇ ਫਿਰ ਉੱਤਰ ਪ੍ਰਦੇਸ਼ ਵਿਚ ਨਜ਼ਰ ਆਏ ਸਨ।

ਪ੍ਰਿਯੰਕਾ ਬੇਬਾਕ ਹੈ, ਬੇਖੌਫ ਹੈ ਤੇ ਉਨ੍ਹਾਂ ਦੀ ਜ਼ੁਬਾਨ ਬੇਹੱਦ ਸਾਫ ਹੈ, ਭਾਸ਼ਣਾਂ ਦਾ ਤੇਵਰ ਵੀ ਹਮਲਾਵਰ ਹੈ। 2014 ਵਿਚ ਰਾਏਬਰੇਲੀ ਵਿਚ ਪ੍ਰਿਯੰਕਾ ਨੇ ਕਿਹਾ ਸੀ, ''ਮੈਂ ਇੰਦਰਾ ਜੀ ਤੋਂ ਸਿੱਖਿਆ ਸੀ ਕਿ ਜਦੋਂ ਸੱਚਾਈ ਦਿਲ ਵਿਚ ਹੁੰਦੀ ਹੈ, ਜਦੋਂ ਦਿਲ ਦਾ ਇਰਾਦਾ ਸਹੀ ਹੁੰਦਾ ਹੈ ਤਾਂ ਇਕ ਕਵਚ ਬਣ ਜਾਂਦਾ ਹੈ ਛਾਤੀ ਦੇ ਅੰਦਰ...ਜਿੰਨਾ ਜ਼ਲੀਲ ਕਰਦੇ ਹਨ ਓਨਾ ਮਜ਼ਬੂਤ ਬਣਦਾ ਹੈ।'' ਸਪੱਸ਼ਟ ਤੌਰ 'ਤੇ ਪ੍ਰਿਯੰਕਾ ਦਾ ਹਮਲਾ ਮੋਦੀ 'ਤੇ ਸੀ ਅਤੇ ਉਨ੍ਹਾਂ ਮੋਦੀ 'ਤੇ ਸਿਆਸੀ ਹਮਲਾ ਕਰਦਿਆਂ ਕਿਹਾ ਸੀ ਕਿ ਉਹ ਜਿੰਨਾ ਵੀ ਉਨ੍ਹਾਂ ਦੇ ਪਰਿਵਾਰ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਓਨਾ ਹੀ ਪਰਿਵਾਰ ਹੋਰ ਮਜ਼ਬੂਤ ਹੋ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਪ੍ਰਿਯੰਕਾ ਦਾ ਭਰਪੂਰ ਸਵਾਗਤ : ਕਾਂਗਰਸੀਆਂ ਦੇ ਉਤਸ਼ਾਹ ਦੀ ਝਲਕ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀ ਹੈ। ਸੋਸ਼ਲ ਮੀਡੀਆ 'ਤੇ ਪ੍ਰਿਯੰਕਾ ਦੇ ਰਾਜਨੀਤੀ ਵਿਚ ਆਉਣ ਦੇ ਫੈਸਲੇ ਦੀ ਕਾਂਗਰਸੀਆਂ ਨੇ ਭਰਪੂਰ ਸ਼ਲਾਘਾ ਕੀਤੀ। ਅੱਜ ਕਾਂਗਰਸੀਆਂ ਨੇ ਸੋਸ਼ਲ ਮੀਡੀਆ 'ਤੇ ਭਰਪੂਰ ਪੋਸਟਾਂ ਪਾਈਆਂ ਅਤੇ ਪ੍ਰਿਯੰਕਾ ਨੂੰ ਜਨਰਲ ਸਕੱਤਰ ਬਣਾਉਣ ਦੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਫੈਸਲੇ ਦੀ ਬੇਹੱਦ ਪ੍ਰਸ਼ੰਸਾ ਕੀਤੀ।


Shyna

Content Editor

Related News