ਕਾਂਗਰਸ 'ਚ ਜੰਮੀ ਤੇ ਕਾਂਗਰਸ 'ਚ ਹੀ ਆਖਰੀ ਸਾਹ ਲਵਾਂਗੀ : ਬੀਬੀ ਭੱਠਲ

Thursday, Aug 27, 2020 - 10:53 AM (IST)

ਕਾਂਗਰਸ 'ਚ ਜੰਮੀ ਤੇ ਕਾਂਗਰਸ 'ਚ ਹੀ ਆਖਰੀ ਸਾਹ ਲਵਾਂਗੀ : ਬੀਬੀ ਭੱਠਲ

ਚੰਡੀਗੜ੍ਹ/ਜਲੰਧਰ (ਵਰਿੰਦਰ ਸ਼ਰਮਾ)— ਪਿਛਲੇ ਦਿਨੀਂ ਕਾਂਗਰਸ ਪਾਰਟੀ ਦੀ ਕੌਮੀ ਅਤੇ ਰਾਜ ਪੱਧਰੀ ਸੀਨੀਅਰ ਲੀਡਰਸ਼ਿਪ ਵਲੋਂ ਕਾਂਗਰਸ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੀ ਰਹਿਨੁਮਾਈ ਹੇਠ ਵਰਕਿੰਗ ਗਰੁੱਪ ਬਣਾਉਣ ਦੇ ਦਿੱਤੇ ਸੁਝਾਅ ਨੂੰ ਗਲਤ ਤਰ੍ਹਾਂ ਨਾਲ ਸਮਝਿਆ ਗਿਆ। ਇਸ ਬਾਰੇ ਸੀਨੀਅਰ ਲੀਡਰ ਬੀਬੀ ਰਾਜਿੰਦਰ ਕੌਰ ਭੱਠਲ ਨੇ ਸਪੱਸ਼ਟ ਰੂਪ 'ਚ ਕਿਹਾ ਕਿ ਉਨ੍ਹਾਂ ਦਾ ਜਨਮ ਕਾਂਗਰਸ ਪਾਰਟੀ 'ਚ ਹੋਇਆ, ਉਹ ਕਾਂਗਰਸ ਪਾਰਟੀ ਲਈ ਲੜੇ, ਕਾਂਗਰਸ ਪਾਰਟੀ ਲਈ ਜੇਲ੍ਹਾਂ ਕੱਟੀਆਂ ਅਤੇ ਕਾਂਗਰਸ ਪਾਰਟੀ 'ਚ ਹੀ ਉਹ ਆਖਰੀ ਸਾਹ ਲੈਣਗੇ।

ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ ਕਾਂਗਰਸੀ ਆਪਣੇ ਸੁਝਾਅ ਭੇਜਦੇ ਰਹਿੰਦੇ ਹਨ। ਕੋਰੋਨਾ ਮਹਾਮਾਰੀ ਕਾਰਨ ਨਿੱਜੀ ਪੱਧਰ 'ਤੇ ਮੇਲ ਨਾ ਹੋਣ ਕਾਰਨ ਇਹ ਸੁਝਾਅ ਸਿਰਫ ਸੋਨੀਆ ਜੀ ਨੂੰ ਚਿੱਠੀ ਦੇ ਰੂਪ 'ਚ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਸਾਡੀ ਕਾਂਗਰਸ ਤੇ ਗਾਂਧੀ-ਨਹਿਰੂ ਪਰਿਵਾਰ ਪ੍ਰਤੀ ਸ਼ਰਧਾ ਤੇ ਵਫਾ ਲੋਕਾਂ ਤੋਂ ਛੁਪੀ ਨਹੀਂ ਕਿਉਂਕਿ ਜਦੋਂ ਵੀ ਕਾਂਗਰਸ ਪਾਰਟੀ ਜਾਂ ਗਾਂਧੀ ਪਰਿਵਾਰ 'ਤੇ ਕੋਈ ਵੀ ਬਿਪਤਾ ਆਈ ਤਾਂ ਮੈਂ ਜਾਨ-ਮਾਲ ਦੀ ਪ੍ਰਵਾਹ ਕੀਤੇ ਬਿਨਾਂ ਚੱਟਾਨ ਵਾਂਗ ਅੱਗੇ ਹੋ ਕੇ ਕਾਂਗਰਸ ਪਾਰਟੀ ਦੇ ਹੱਕ 'ਚ ਖੜ੍ਹੀ ਰਹੀ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਗਾਂਧੀ ਪਰਿਵਾਰ ਨੂੰ ਵੀ ਪਤਾ ਹੈ ਕਿ ਮੈਂ ਕਾਂਗਰਸ ਪਾਰਟੀ ਲਈ ਆਪਣੀ 4 ਸਾਲ ਦੀ ਬੱਚੀ ਤੇ 80-90  ਸਾਲ ਦੇ ਪਿਤਾ ਅਤੇ ਸਹੁਰੇ ਨੂੰ ਲੈ ਕੇ 3 ਮਹੀਨੇ ਜੇਲ੍ਹ ਵੀ ਕੱਟੀ ਸੀ। ਉਸ ਵੇਲੇ ਮੁਰਾਰਜੀ ਦੇਸਾਈ ਵਲੋਂ ਮੈਨੂੰ ਸੂਬੇ ਦੀ ਮੁੱਖ ਸੱਤਾ ਦੀ ਪੇਸ਼ਕਸ਼ ਆਈ ਪਰ ਉਸ ਨੂੰ ਠੁਕਰਾ ਕੇ ਮੈਂ ਇੰਦਰਾ ਗਾਂਧੀ ਜੀ ਲਈ ਜੇਲ੍ਹ ਜਾਣਾ ਚੁਣਿਆ। ਉਨ੍ਹਾਂ ਕਿਹਾ ਕਿ ਚਿੱਠੀ ਰਾਹੀ ਭੇਜੇ ਗਏ ਸੁਝਾਵਾਂ ਨੂੰ ਤੋੜ-ਮਰੋੜ ਕੇ ਗਲਤ ਰੰਗਤ ਦੇਣ ਤੋਂ ਗੁਰੇਜ਼ ਕੀਤਾ ਜਾਵੇ।

ਬੀਬੀ ਭੱਠਲ ਨੇ ਦੱਸਿਆ ਕਿ ਇਸ ਚਿੱਠੀ 'ਚ ਸੋਨੀਆ ਜੀ ਤੇ ਰਾਹੁਲ ਜੀ ਦੀ ਪ੍ਰਸੰਸਾ ਕਰਦੇ ਹੋਏ ਇਹੀ ਸੁਝਾਅ ਦਿੱਤਾ ਗਿਆ ਸੀ ਕਿ ਜੇਕਰ ਰਾਹੁਲ ਜੀ ਨੇ ਹਰ ਹੀਲੇ ਦੁਬਾਰਾ ਅਹੁਦਾ ਸੰਭਾਲਣ ਤੋਂ ਵਾਰ-ਖਾਰ ਇੰਨਕਾਰ ਕਰ ਰਹੇ ਸਨ ਅਤੇ ਸੋਨੀਆ ਜੀ ਨੇ ਵੀ ਪਿੱਛਲੀ ਮੀਟਿੰਗ 'ਚ ਕਿਹਾ ਸੀ ਕਿ ਮੈਂ ਸਿਰਫ ਇਕ ਸਾਲ ਤੋਂ ਅੱਗੇ ਪ੍ਰਧਾਨ ਨਹੀਂ ਰਹਾਂਗੀ। ਇਸ ਲਈ ਸਾਨੂੰ ਡਰ ਸੀ ਕਿ ਅੱਜ ਸਾਲ ਪੂਰਾ ਹੋਣ 'ਤੇ ਬੁਲਾਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਕਿਤੇ ਸੋਨੀਆ ਜੀ ਤਿਆਗ ਪੱੱਤਰ ਨਾ ਦੇ ਦੇਣ।

 


author

Deepak Kumar

Content Editor

Related News