ਕਾਂਗਰਸ ਪਾਰਟੀ ਨੇ ਰਈਆ ਚੋਣਾਂ ਲਈ ਬਾਕੀ ਉਮੀਦਵਾਰਾਂ ਦੀ ਸੂਚੀ ਵੀ ਕੀਤੀ ਜਾਰੀ

Monday, Feb 01, 2021 - 06:28 PM (IST)

ਕਾਂਗਰਸ ਪਾਰਟੀ ਨੇ ਰਈਆ ਚੋਣਾਂ ਲਈ ਬਾਕੀ ਉਮੀਦਵਾਰਾਂ ਦੀ ਸੂਚੀ ਵੀ ਕੀਤੀ ਜਾਰੀ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਪੰਜਾਬ ‘ਚ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਹੋਏ ਐਲਾਨ ਤੋਂ ਬਾਅਦ ਅੱਜ ਕਾਂਗਰਸ ਦੇ ਵਿਧਾਇਕ ਤਰਸੇਮ ਸਿੰਘ ਡੀ. ਸੀ. ਅਬਜਰਵਰ ਅਤੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੱਲੋ ਅੱਜ ਦੂਜੇ ਦਿਨ ਨਗਰ ਪੰਚਾਇਤ ਰਈਆ ਦੀਆਂ ਰਹਿੰਦੀਆਂ 7 ਵਾਰਡਾਂ ਲਈ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ। ਜਾਰੀ ਕੀਤੀ ਗਈ ਸੂਚੀ ਅਨੁਸਾਰ ਵਾਰਡ ਨੰਬਰ 1 ਤੋਂ ਜਸਬੀਰ ਕੌਰ, ਵਾਰਡ ਨੰਬਰ 4 ਤੋਂ ਜਤਿੰਦਰ ਸਿੰਘ ਸੋਨੂੰ, ਵਾਰਡ ਨੰਬਰ 6 ਤੋਂ ਰਜਿੰਦਰ ਸਿੰਘ ਬਿੱਟਾ, ਵਾਰਡ ਨੰਬਰ 7 ਤੋਂ ਸਰਬਜੀਤ ਕੌਰ, ਵਾਰਡ ਨੰਬਰ 9 ਤੋਂ ਜਸਬੀਰ ਸਿੰਘ, ਵਾਰਡ ਨੰਬਰ 11 ਤੋਂ ਸੁਦੇਸ਼ ਰਾਣੀ, ਵਾਰਡ ਨੰਬਰ 12 ਤੋਂ ਅਮਨ ਸ਼ਰਮਾ ਦੇ ਨਾਂ ਸ਼ਾਮਿਲ ਹਨ।

ਇਹ ਵੀ ਪੜ੍ਹੋ : ਅਰੁਣਾ ਚੌਧਰੀ ਵੱਲੋਂ ਤੈਅ ਸੁਰੱਖਿਆ ਮਾਪਦੰਡਾਂ ਅਤੇ ਸਿਹਤ ਪੋ੍ਰਟੋਕੋਲਾਂ ਦੀ ਪਾਲਣਾ ਦੇ ਨਿਰਦੇਸ਼

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕੇ. ਕੇ. ਸ਼ਰਮਾ, ਗੁਰਦੀਪ ਸਿੰਘ, ਸੰਜੀਵ ਭੰਡਾਰੀ, ਸਰਪੰਚ ਦਲਜੀਤ ਸਿੰਘ ਭੱਪੀ, ਸਰਪੰਚ ਸਾਬੀ ਕੋਟ ਮਹਿਤਾਬ, ਬਲਾਕ ਪ੍ਰਧਾਨ ਅਰਜਨਬੀਰ ਸਰਾਂ, ਨਵ ਪੱਡਾ, ਪੀ. ਏ. ਗੁਰਕੰਵਲ ਮਾਨ, ਗੋਰਖਾ ਰਾਮ, ਬਾਊ ਜੰਗੀ ਲਾਲ, ਅਮਿਤ ਸ਼ਰਮਾ, ਅਨਿਲ ਸ਼ਰਮਾ, ਮਨਜੀਤ ਸਿੰਘ ਗੋਰਾ, ਦਰਸ਼ਨ ਕੁਮਾਰ ਆਦਿ ਹਾਜ਼ਰ ਸਨ। ਕਾਂਗਰਸ ਪਾਰਟੀ ਵੱਲੋਂ ਰਈਆ ਦੀਆਂ 13 ਵਾਰਡਾਂ ਲਈ ਉਮੀਦਵਾਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਰਈਆ ਚੋਣ ਪ੍ਰਚਾਰ `ਚ ਤੇਜ਼ੀ ਆ ਗਈ ਹੈ। ਉਮੀਦਵਾਰਾਂ ਵੱਲੋਂ ਵੋਟਰਾਂ ਨਾਲ ਰਾਬਤਾ ਕਾਇਮ ਕਰਕੇ ਵੋਟਾਂ ਲਈ ਪ੍ਰੇਰਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਦਿੱਲੀ ’ਚ ਸੰਘਰਸ਼ ਦੌਰਾਨ ਕਿਸਾਨ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 


author

Anuradha

Content Editor

Related News