ਉਮੀਦਵਾਰਾਂ ਦੀ ਉਥਲ-ਪੁਥਲ ਦੀਆਂ ਕਨਸੋਆਂ ਨੇ ‘ਸੁਸਤ’ ਬੈਠੇ ਟਕਸਾਲੀ ਕੀਤੇ ‘ਚੁਸਤ’
Tuesday, Apr 20, 2021 - 05:57 PM (IST)
ਬਾਘਾ ਪੁਰਾਣਾ (ਚਟਾਨੀ) - ਪੰਜਾਬ ਅੰਦਰ ਸਤਾ ’ਤੇ ਦੋਹਰੀ ਵਾਰ ਕਬਜ਼ਾ ਜਮਾਉਣ ਲਈ ਕਾਂਗਰਸ ਪਾਰਟੀ ਨੇ ਵਿਉਂਤਬੰਦੀ ਵਿਚ ਪ੍ਰੋੜ ਤਬਦੀਲੀਆਂ ਆਰੰਭ ਦਿੱਤੀਆਂ ਹਨ। 2017 ’ਚ ਵਿਧਾਨ ਸਭਾ ਵਿਚ ਮੁਕੰਮਲ ਬਹੁਮਤ ਪ੍ਰਾਪਤ ਕਰਨ ਲਈ ਭਾਵੇਂ ਅਕਾਲੀ ਦਲ ਦੀ ਸੂਬੇ ਅੰਦਰ ਗੁਆਚੀ ਸਾਖ ਕਾਂਗਰਸ ਲਈ ਲਾਹੇਵੰਦ ਸਾਬਤ ਹੋਈ ਸੀ, ਉਥੇ ‘ਆਪ’ ਅੰਦਰਲਾ 100 ਸੀਟ ਵਾਲਾ ‘ਛੱਲਾ ਮਾਰਦਾ’ ਆਤਮ ਵਿਸ਼ਵਾਸ ਵੀ ਸੀ। ਇਸ ਨੇ ‘ਆਪ’ ਨੂੰ ਸਿਰਫ਼ 20 ਸੀਟਾਂ ਤੱਕ ਹੀ ਸੀਮਿਤ ਕਰ ਕੇ ਰੱਖ ਦਿੱਤਾ ਸੀ।
ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ
ਕਾਂਗਰਸ ਪਾਰਟੀ ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਕਾਂਗਰਸ ਲਈ ਚੋਖੀ ਸਾਰਥਿਕ ਸਾਬਤ ਸਿੱਧ ਹੋਈ ਸੀ। ਇਸ ਵਾਰ ਵੀ ਪ੍ਰਸ਼ਾਂਤ ਕਿਸ਼ੋਰ ਹੱਥ ਕਾਂਗਰਸ ਪਾਰਟੀ ਨੇ ਰਣਨੀਤੀ ਘੜਨ ਦੀ ਜ਼ਿੰਮੇਵਾਰੀ ਮੁੜ ਸੌਂਪ ਦਿੱਤੀ ਹੈ, ਜਿਸ ਨੇ ਆਪਣੀ ਟੀਮ ਨੂੰ ਪੰਜਾਬ ਭਰ ਦੀਆਂ 80 ਸੀਟਾਂ ਉਪਰ ਸਿਰਫ਼ ਇਹੀ ਵਿਸ਼ਲੇਸ਼ਣ ਕਰਨ ਲਈ ਤਾਇਨਾਤ ਕੀਤਾ ਹੈ ਕਿ ਉਹ ਜਿੱਤੇ ਹੋਏ ਵਿਧਾਇਕਾਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦਾ ਧੁਰ ਅੰਦਰ ਤੱਕ ਦੀ ਵਿਸ਼ਲੇਸ਼ਣ ਰਿਪੋਰਟ ਪੇਸ਼ ਕਰਨ।
ਪੜ੍ਹੋ ਇਹ ਵੀ ਖਬਰ - ਪਟਿਆਲਾ ਦੇ ਵਿਅਕਤੀ ਨੇ ਅੰਮ੍ਰਿਤਸਰ ਦੇ ਹੋਟਲ 'ਚ ਜ਼ਹਿਰ ਖਾ ਕੇ ਕੀਤੀ ‘ਖ਼ੁਦਕੁਸ਼ੀ’, ਸੁਸਾਈਡ ਨੋਟ ’ਚ ਕੀਤੇ ਵੱਡੇ ਖ਼ੁਲਾਸੇ
ਪਤਾ ਲੱਗਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ 80 ਸੀਟਾਂ ਵਿਚੋਂ 40 ਸੀਟਾਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿਥੋਂ ਦੇ ਵਿਧਾਇਕ ਲੋਕਾਂ ਦੀਆਂ ਆਸਾਂ ਮੁਤਾਬਕ ਖਰੇ ਨਹੀਂ ਉਤਰ ਸਕੇ। ਸਗੋਂ ਉਨ੍ਹਾਂ ਦੀ ਕਾਰਗੁਜ਼ਾਰੀ ਨੇ ਪਾਰਟੀ ਦੀ ਸਾਖ ਨੂੰ ਧੁਰ ਅੰਦਰ ਤੱਕ ਖੋਰਾ ਲਾ ਸੁੱਟਿਆ ਹੈ, ਇਨ੍ਹਾਂ 40 ਹਲਕਿਆਂ ’ਚੋਂ 10 ਨੂੰ ਇਸ ਟੀਮ ਨੇ ਅਜੇ ਵੀ ਇਸੇ ਸ਼ਰਤ ’ਤੇ ਸੁਰੱਖਿਅਤ ਰੱਖਿਆ ਹੈ ਕਿ ਜੇਕਰ 10 ਹਲਕਿਆਂ ਵਾਲੇ ਇਹ ਵਿਧਾਇਕ ਆਪਣੀ ਕਾਰਗੁਜ਼ਾਰੀ ਵਿਚ ਸੁਧਾਰ ਲਿਆਉਣ ਤਾਂ ਉਹ ਖਤਰੇ ਵਾਲੇ ਜੋਨ ਵਿਚੋਂ ਬਾਹਰ ਆ ਸਕਦੇ ਹਨ। ਮੋਗਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚੋਂ ਦੋ ਹਲਕਿਆਂ ਨੂੰ ਤਾਂ 30 ਹਲਕਿਆਂ ਵਾਲੀ ਸੂਚੀ ਵਿਚ ਪਾ ਹੀ ਦਿੱਤਾ ਗਿਆ ਹੈ ਅਤੇ ਇਨ੍ਹਾਂ ਹਲਕਿਆਂ ਵਿਚ ਤਿੰਨ ਮੈਂਬਰੀ ਪੈਨਲ ਵਿਚ ਆਉਂਦੇ ਸਰਗਰਮ, ਮਿਹਨਤੀ, ਇਮਾਨਦਾਰ ਅਤੇ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਜੁੜੇ ਹੋਏ ਆਗੂਆਂ ਨੂੰ ਆਪਣੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਦੇ ਅੰਦਰੋਂ ਅੰਦਰੀਂ ਸੰਕੇਤ ਦੇ ਦਿੱਤੇ ਗਏ।
ਪੜ੍ਹੋ ਇਹ ਵੀ ਖਬਰ - ਪੰਜਾਬੀ ਅਖ਼ਬਾਰ ਦੇ ਲਾਪਤਾ ਪੱਤਰਕਾਰ ਦੀ ਝੀਲ ’ਚੋਂ ਮਿਲੀ ਲਾਸ਼, ਖੁਦਕੁਸ਼ੀ ਨੋਟ ’ਚ ਕੀਤੇ ਵੱਡੇ ਖ਼ੁਲਾਸੇ
30 ਹਲਕਿਆਂ ’ਚੋਂ 15 ਹਲਕੇ ਅਜਿਹੇ ਵੀ ਹਨ, ਜਿਥੋਂ ਦੇ ਵਿਧਾਇਕਾਂ ਨੇ ਲਾਗਲੇ ਹਲਕਿਆਂ ਵਿਚ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਅਕਾਲੀ ਦਲ ਨਾਲ ਅੰਦਰੋਂ-ਅੰਦਰੀਂ ਚੱਲੀ ਆ ਰਹੀ ਗੰਢ-ਤੁੱਪ ਨੂੰ ਹੋਰ ਪੀਢੀ ਕਰ ਲਿਆ ਹੈ। ਕੁਝ ਹਲਕਿਆਂ ਦੇ ਵਿਧਾਇਕਾਂ ਦੀ ਸ਼ਾਮਲਾਟੀ ਉਪਰ ਟੇਢੀ ਅੱਖ ਹੋਣ ਕਰ ਕੇ ਅਤੇ ਉੱਚ ਅਫ਼ਸਰਾਂ ਨਾਲ ਮਹੀਨੇ ਬੰਨੇ ਹੋਣ ਕਰਕੇ ‘ਕਾਲੇ ਜ਼ੋਨ’ ਵਿਚ ਪਾ ਦਿੱਤਾ ਗਿਆ ਹੈ। ਮੋਗਾ ਜ਼ਿਲ੍ਹੇ ਦੇ ਅਜਿਹੇ ਦੋ ਹਲਕਿਆਂ ਦੇ ਟਕਸਾਲੀ ਕਾਂਗਰਸੀ ਤਾਂ ਕੱਛਾਂ ਵਜਾਉਂਦੇ ਫਿਰ ਰਹੇ ਹਨ, ਜਿਨ੍ਹਾਂ ਦੀ ਹੁਣ ਤੱਕ ਕਿਸੇ ਵਿਧਾਇਕ ਨੇ ਬਾਤ ਤੱਕ ਨਹੀਂ ਪੁੱਛੀ, ਅਜਿਹੇ ਗਾਰਦਗਦ ਹੁੰਦੇ ਫਿਰਦੇ ਟਕਸਾਲੀਆਂ ਦਾ ਕਹਿਣਾ ਹੈ ਕਿ ਉਹ ਕਾਂਗਰਸ ਦੀ ਜਿੱਤ ਲਈ ਦਿਨ-ਰਾਤ ਇਕ ਕਰਦੇ ਰਹੇ ਪਰ ਜਿੱਤ ਤੋਂ ਬਾਅਦ ਉਨ੍ਹਾਂ ਦੀ ਸਥਿਤੀ ‘ਟੁੱਕ ਉਪਰ ਡੇਲੇ’ ਵਰਗੀ ਕਰ ਦਿੱਤੀ ਗਈ।
ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)
ਕੈਪਟਨ ਅਮਰਿੰਦਰ ਸਿੰਘ ਦੀ ਲਾਬੀ ਨੂੰ ਛੱਡ ਨਵਜੋਤ ਸਿੰਘ ਸਿੱਧੂ ਨਾਲ ਅੰਦਰੋਂ-ਅੰਦਰੀਂ ਹੱਥ ਮਿਲਾਉਣ ਵਾਲੇ ਕਈ ਹਲਕਾ ਇੰਚਾਰਜ਼ਾਂ ਅਤੇ ਵਿਧਾਇਕਾਂ ਨੂੰ ਵੀ ਵਿਸ਼ਲੇਸ਼ਣ ਟੀਮ ਨੇ ਨਿਸ਼ਾਨੇ ਉਪਰ ਰੱਖਿਆ ਹੈ। ਤਰਕ ਇਹੀ ਦਿੱਤਾ ਜਾ ਰਿਹਾ ਹੈ ਕਿ ਅਜਿਹੀ ਕਾਰਵਾਈ ਅਨੁਸ਼ਾਸਨ ਭੰਗ ਕਰਨ ਵਾਲੀ ਹੈ। ਭਾਵੇਂ ਬਾਘਾਪੁਰਾਣਾ ਹਲਕੇ ਅੰਦਰ ਵਿਧਾਇਕ ਦੀ ਕਾਰਗੁਜ਼ਾਰੀ ਕਾਫ਼ੀ ਚੰਗੀ ਮੰਨੀ ਜਾ ਰਹੀ ਹੈ ਪਰ ਇਸ ਹਲਕੇ ਅੰਦਰ ਪਿਛਲੇ ਇਕ ਅਰਸੇ ਤੋਂ ਜੋਧਾ ਸਿੰਘ ਬਰਾੜ ਅਤੇ ਭੋਲਾ ਸਿੰਘ ਬਰਾੜ ਵਲੋਂ ਵਧਾਈਆਂ ਜਾ ਰਹੀਆਂ ਸਰਗਰਮੀਆਂ ਕਾਰਣ ਲੋਕਾਂ ਅੰਦਰ ਵਿਸੇਸ਼ ਤਰ੍ਹਾਂ ਦੀ ਘੁਸਰ-ਮੁਸਰ ਦੇਖੀ ਜਾ ਰਹੀ ਹੈ। ਇਸ ਵਾਰ ਨੌਜਵਾਨ ਵਰਗ ਨੂੰ ਮੂਹਰੇ ਲਿਆਉਣ ਵਾਲੀ ਕਾਂਗਰਸ ਪਾਰਟੀ ਦੀ ਯੋਜਨਾ ਨੇ ਨੌਜਵਾਨ ਲਾਬੀ ਵਿਚ ਕਾਂਗਰਸ ਪ੍ਰਤੀ ਨਿਵੇਕਲਾ ਉਤਸ਼ਾਹ ਭਰਿਆ ਹੈ।
ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਕੀ ਕਹਿੰਦੇ ਨੇ ਭੋਲਾ ਸਿੰਘ ਬਰਾੜ ਸਮਾਧ ਭਾਈ
ਲੰਬੇ ਅਰਸੇ ਤੋਂ ਬਾਘਾਪੁਰਾਣਾ ਹਲਕੇ ’ਚ ਇਕ ਕਾਂਗਰਸੀ ਨੇਤਾ ਵਜੋਂ ਸਰਗਰਮ ਚੱਲੇ ਆ ਰਹੇ ਭੋਲਾ ਸਿੰਘ ਬਰਾੜ ਸਮਾਧ ਭਾਈ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਸੇਵਾ ਲਈ ਬਿਨਾਂ ਕਿਸੇ ਲੋਭ ਤੋਂ ਕਰਦੇ ਆ ਰਹੇ ਹਨ। ਕਾਂਗਰਸ ਪਾਰਟੀ ਵਜੋਂ ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਪੂਰੇ ਉਤਸ਼ਾਹ ਨਾਲ ਲੜੀ ਸੀ ਪਰ ਲੋਕਾਂ ਦੇ ਜਿਤਾਏ ਨੂੰ ਅਕਾਲੀ ਦਲ ਦੀ ਸੱਤਾਧਾਰੀ ਪਾਰਟੀ ਨੇ ਹਰਾ ਦਿੱਤਾ ਸੀ। ਉਹ ਉਸ ਹਾਰ ਕਾਰਣ ਘਰ ਬੈਠਣ ਦੀ ਬਜਾਏ ਪਾਰਟੀ ਦੇ ਮੰਚ ਤੋਂ ਲਗਾਤਾਰ ਲੋਕਾਂ ਦੀ ਸੇਵਾ ਹੁਣ ਤੱਕ ਨਿਰੰਤਰ ਕਰਦੇ ਆਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਵਿਕਾਸ ਵਾਲੀ ਨੀਤੀ ਦੇ ਉਹ ਪ੍ਰਸ਼ੰਸਕ ਹਨ ਅਤੇ ਇਸ ਪ੍ਰਸ਼ੰਸਾ ਦਾ ਮਤਲਬ ਇਹ ਨਹੀਂ ਕਿ ਉਹ ਵਿਧਾਨ ਸਭਾ ਚੋਣ ਲੜਨ ਦੀ ਤਿਆਰੀ ਵਿਚ ਹਨ। ਪਾਰਟੀ ਨੇ ਚੋਣ ਕਿਸ ਨੂੰ ਲੜਾਉਣੀ ਹੈ ਇਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਹੱਥ ਵਿਚ ਹੈ, ਜਿਸ ਨੂੰ ਵੀ ਪਾਰਟੀ ਦਾ ਹੁਕਮ ਹੋਇਆ ਉਸ ਹੁਕਮ ਨੂੰ ਹਰੇਕ ਆਗੂ ਨੂੰ ਸਿਰ ਮੱਥੇ ਪ੍ਰਵਾਨ ਕਰਨਾ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - ਥੋੜ੍ਹਾ ਜਿਹਾ ਕੰਮ ਕਰਨ ’ਤੇ ਕੀ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ ‘ਥਕਾਵਟ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਪੁਰਾਣੇ ਨਹੀਂ ਸਗੋਂ ਹੁਣ ਨਵੇਂ ਚਿਹਰੇ ਉਤਰਨਗੇ : ਜੋਧਾ ਬਰਾੜ
ਪਾਰਟੀ ਦੇ ਮੋਹਰੀ ਅਤੇ ਨੌਜਵਾਨ ਨੇਤਾ ਜਲਜੋਧਨ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਨੇ ਹੁਣ ਵਾਰ-ਵਾਰ ਇਕੋ ਪਰਿਵਾਰ ਜਾਂ ਆਗੂ ਨੂੰ ਹੀ ਚੋਣਾਂ ਨਹੀਂ ਲੜਾਉਣੀਆਂ ਸਗੋਂ ਹੋਰਨਾਂ ਵਰਕਰਾਂ ਨੂੰ ਵੀ ਮੌਕਾ ਦੇਣ ਦੀ ਨੀਤੀ ਬਣਾ ਲਈ ਹੈ। ਜੋਧਾ ਸਿੰਘ ਬਰਾੜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਐਨ ਮੌਕੇ ’ਤੇ ਉਮੀਦਵਾਰ ਦਾ ਐਲਾਨ ਵਾਜਿਬ ਨਹੀਂ ਹੁੰਦਾ। ਇਸੇ ਲਈ ਪਾਰਟੀ ਨੇ ਭਾਵੇਂ ਅਣਅਧਿਕਾਰਤ ਤੌਰ ’ਤੇ ਇਸ਼ਾਰਾ ਕਰ ਦਿੱਤਾ ਪਰ ਇਸ ਇਸ਼ਾਰੇ ਨੂੰ ਹਾਈਕਮਾਂਡ ਨੇ ਦਾਅਵੇ ਨਾਲ ਅਧਿਕਾਰਤ ਹੋਣਾ ਦੱਸਿਆ ਹੈ ਤਾਂ ਜੋ ਪਾਰਟੀ ਦੇ ਵਰਕਰਾਂ ਅਤੇ ਪਾਰਟੀ ਨਾਲ ਜੁੜੇ ਵੋਟਰਾਂ ਤੋਂ ਇਲਾਵਾ ਪਾਰਟੀ ਵੱਲ ਉਲਾਰ ਹੁੰਦੇ ਆ ਰਹੇ ਲੋਕਾਂ ਅੰਦਰ ਨਵਾਂ ਉਤਸ਼ਾਹ ਪੈਦਾ ਹੋ ਸਕੇ ਕਿ ਮੈਦਾਨ ਅੰਦਰ ਹੁਣ ਵਾਰ-ਵਾਰ ਇਕੋ ਉਮੀਦਵਾਰ ਨਹੀਂ ਸਗੋਂ ਬਦਲਵਾਂ ਚਿਹਰਾ ਦਿੱਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ
ਜੋਧਾ ਸਿੰਘ ਬਰਾੜ ਨੇ ਕਿਹਾ ਕਿ ਉਹ ਲੋਕ ਸੇਵਾ ਲਈ ਪਿਛਲੇ ਡੇਢ ਦਹਾਕੇ ਤੋਂ ਨਿਰਵਿਘਨ ਸਰਗਰਮ ਹਨ ਅਤੇ ਇਹ ਸੇਵਾ ਇਹ ਵਿਧਾਨ ਸਭਾ ਦੀ ਟਿਕਟ ਲਈ ਨਹੀਂ ਸਗੋਂ ਪਾਰਟੀ ਦੇ ਮਿਸ਼ਨ ਲਈ ਮੂਹਰੇ ਹੋ ਕੇ ਨਿਭਾ ਰਹੇ ਹਨ। ਦਫ਼ਤਰ ਰਾਹੀਂ ਉਹ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਇਕ ਸੋਖਾ ਬਦਲ ਦੇ ਸਕਣਗੇ। ਇਹ ਸੇਵਾ ਪਾਰਟੀ ਨੇ ਸੌਂਪੀ ਹੈ ਤਾਂ ਜੋ 2022 ਤੋਂ 2027 ਲਈ ਅਧਿਕਾਰਤ ਅਤੇ ਸੰਵਿਧਾਨਕ ਤੌਰ ’ਤੇ ਪਾਰਟੀ ਦੇ ਸੇਵਾਦਾਰ ਬਣੇ ਰਹਿਣ।
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)