ਅਨੇਕਾਂ ਲੋਕ ਵਿਧਾਇਕ ਸਿੱਕੀ ਦੀ ਅਗਵਾਈ ''ਚ ਕਾਂਗਰਸ ਲਈ ਤੁਰੇ

Thursday, Oct 05, 2017 - 04:18 PM (IST)

ਅਨੇਕਾਂ ਲੋਕ ਵਿਧਾਇਕ ਸਿੱਕੀ ਦੀ ਅਗਵਾਈ ''ਚ ਕਾਂਗਰਸ ਲਈ ਤੁਰੇ

ਬੇਗੋਵਾਲ(ਰਜਿੰਦਰ)— ਪਿੰਡ ਰਾਵਾਂ ਧੱਕੜਾਂ ਤੋਂ ਅਨੇਕਾਂ ਲੋਕ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਹਮਾਇਤ ਲਈ ਚੱਲ ਪਏ ਹਨ। ਇਸ ਮੌਕੇ ਕਾਂਗਰਸ ਦੀ ਹਮਾਇਤ 'ਚ ਚੱਲਣ ਵਾਲੇ ਬਲਵਿੰਦਰ ਸਿੰਘ ਵਿੱਕੀ, ਫਤਿਹ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਕੁਲਵੀਰ ਸਿੰਘ, ਮਹਿੰਦਰ ਸਿੰਘ ਧੱਕੜਾ, ਕੁਲਦੀਪ ਸਿੰਘ, ਬੱਬੂ ਸਿੰਘ, ਬਲਜੀਤ ਸਿੰਘ ਤੇ ਅਮਰਿੰਦਰ ਸਿੰਘ ਨੂੰ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ। 
ਉਪਰੰਤ ਸੰਬੋਧਨ ਕਰਦਿਆਂ ਵਿਧਾਇਕ ਸਿੱਕੀ ਨੇ ਕਿਹਾ ਕਿ ਕਾਂਗਰਸ ਪਾਰਟੀ 'ਚ ਹਰੇਕ ਵਿਅਕਤੀ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਜ਼ਿਮਨੀ ਚੋਣ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਜ਼ਿਮਨੀ ਚੋਣ ਕਾਂਗਰਸ ਵੱਡੇ ਫਰਕ ਨਾਲ ਜਿੱਤੇਗੀ। ਇਸ ਸਮੇਂ ਰਛਪਾਲ ਸਿੰਘ ਬੱਚਾਜੀਵੀ, ਜਾਰਜ ਸ਼ੁਭ ਕਮਲ, ਧਰਮਿੰਦਰ ਸਿੰਘ ਸੋਨੂੰ, ਜਸਵੀਰ ਸਿੰਘ ਸੈਕਟਰੀ, ਨੰਬਰਦਾਰ ਸੁਖਜੀਤ ਸਿੰਘ, ਪਿੰਦਰ ਬੱਲੋਚੱਕ, ਸ਼ਵਿੰਦਰ ਸਿੰਘ ਬਿੱਟੂ, ਬਲਰਾਮ ਸਿੰਘ ਮਕਸੂਦਪੁਰ, ਬੱਬੂ ਘੁੰਮਣ, ਤਿਲਕ ਰਾਜ ਸੱਭਰਵਾਲ, ਇਮੈਨੂਅਲ ਮਾਨ ਆਦਿ ਹਾਜ਼ਰ ਸਨ।


Related News