ਅਹਿਮ ਖ਼ਬਰ : ਪੰਜਾਬ ਕਾਂਗਰਸ ਦੇ ਵਿਧਾਇਕਾਂ ਨੇ ਹਾਈਕਮਾਨ ਨੂੰ ਚਿੱਠੀ ਲਿਖ ਕੇ ਕੀਤੀ ਇਹ ਮੰਗ
Thursday, Sep 16, 2021 - 11:15 AM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਦੇ 40 ਦੇ ਕਰੀਬ ਵਿਧਾਇਕਾਂ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਕ ਚਿੱਠੀ ਲਿਖੀ ਗਈ ਹੈ। ਇਸ ਚਿੱਠੀ 'ਚ ਜਲਦੀ ਹੀ ਵਿਧਾਇਕ ਦਲ ਦੀ ਬੈਠਕ ਬੁਲਾਉਣ ਦੀ ਮੰਗ ਕੀਤੀ ਗਈ ਹੈ। ਵਿਧਾਇਕਾਂ ਨੇ ਚਿੱਠੀ 'ਚ ਇਹ ਵੀ ਲਿਖਿਆ ਹੈ ਕਿ ਇਸ ਬੈਠਕ 'ਚ 2 ਕੇਂਦਰੀ ਆਬਜ਼ਰਵਰਾਂ ਨੂੰ ਵੀ ਭੇਜਿਆ ਜਾਵੇ ਅਤੇ ਉਹ ਉਨ੍ਹਾਂ ਦੇ ਸਾਹਮਣੇ ਹੀ ਆਪਣੀ ਗੱਲ ਰੱਖਣਗੇ।
ਇਹ ਵੀ ਪੜ੍ਹੋ : ਪੇਪਰ ਲੀਕ ਮਾਮਲੇ 'ਚ ਐਕਸ਼ਨ ਮੋਡ ’ਤੇ 'ਮੁੱਖ ਮੰਤਰੀ', ਸਿੱਖਿਆ ਸਕੱਤਰ ਤੋਂ ਮੰਗੀ ਰਿਪੋਰਟ
ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਸਵੇਰ ਤੋਂ ਹੀ ਇਸ ਸਬੰਧੀ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਆਪਣੇ 3 ਮੰਤਰੀਆਂ ਅਤੇ ਕੁੱਝ ਵਿਧਾਇਕਾਂ ਨਾਲ ਮਿਲ ਕੇ ਕਾਂਗਰਸ ਦੇ ਬਾਕੀ ਵਿਧਾਇਕਾਂ ਤੋਂ ਵੀ ਇਸ ਚਿੱਠੀ 'ਤੇ ਹਸਤਾਖ਼ਰ ਕਰਵਾਉਂਦੇ ਰਹੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੀ ਹੀ ਇਕ ਬੈਠਕ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਚਿੱਟੇ ਦੇ ਕਹਿਰ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਇਹ ਬੈਠਕ ਕੈਬਨਿਟ ਮੰਤਰੀ ਬਾਜਵਾ ਦੇ ਘਰ ਹੋਈ ਸੀ। ਉਸ ਸਮੇਂ ਚਾਰ ਮੰਤਰੀਆਂ ਸਮੇਤ ਕੁੱਝ ਵਿਧਾਇਕ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਗੱਲ ਕਰਨ ਲਈ ਦੇਹਰਾਦੂਨ ਤੱਕ ਪੁੱਜ ਗਏ ਸਨ ਅਤੇ ਉਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਮਿਲਣ ਦਿੱਲੀ ਤੱਕ ਵੀ ਗਏ ਸਨ ਪਰ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਹਾਈ ਅਲਰਟ ਮਗਰੋਂ 'ਚੰਡੀਗੜ੍ਹ' 'ਚ ਵੀ ਸਖ਼ਤੀ, ਡਰੋਨ ਉਡਾਉਣ 'ਤੇ ਰੋਕ ਸਣੇ ਇਹ ਹੁਕਮ ਜਾਰੀ
ਹੁਣ ਵਿਧਾਇਕਾਂ ਵੱਲੋਂ ਹਾਈਕਮਾਨ ਨੂੰ ਲਿਖੀ ਗਈ ਚਿੱਠੀ ਨੇ ਮੁੜ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ