ਕਾਂਗਰਸੀ ਮੈਂਬਰ ਪੰਚਾਇਤ ਤੇ ਉਸ ਦਾ ਸਾਥੀ ਅੱਧਾ ਕਿੱਲੋ ਹੈਰੋਇਨ ਤੇ ਕਾਰ ਸਮੇਤ ਗ੍ਰਿਫ਼ਤਾਰ

Thursday, Jul 08, 2021 - 08:00 PM (IST)

ਕਾਂਗਰਸੀ ਮੈਂਬਰ ਪੰਚਾਇਤ ਤੇ ਉਸ ਦਾ ਸਾਥੀ ਅੱਧਾ ਕਿੱਲੋ ਹੈਰੋਇਨ ਤੇ ਕਾਰ ਸਮੇਤ ਗ੍ਰਿਫ਼ਤਾਰ

ਨਕੋਦਰ(ਪਾਲੀ)- ਸਿਟੀ ਪੁਲਸ ਨੇ ਕਾਰ ਸਵਾਰ ਇਕ ਕਾਂਗਰਸੀ ਮੈਂਬਰ ਪੰਚਾਇਤ ਅਤੇ ਉਸਦੇ ਸਾਥੀ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਵੱਲੋਂ ਬਰਾਮਦ ਕੀਤੀ ਉਕਤ ਹੈਰੋਇਨ ਦੀ ਅੰਤਰ ਰਾਸ਼ਟਰੀ ਕੀਮਤ ਕਰੀਬ ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ। ਡੀ.ਐੱਸ.ਪੀ. ਨਕੋਦਰ ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ ਦਿਹਾਤੀ ਪੁਲਸ ਵੱਲੋਂ ਨਸ਼ੇ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸਿਟੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਮੀਤ ਸਿੰਘ ਉਰਫ ਗੈਰੀ ਪੁੱਤਰ ਨਰਾਇਣ ਸਿੰਘ ਵਾਸੀ ਧਰਮੇ ਦੀਆ ਛੰਨਾ ਥਾਣਾ ਮਹਿਤਪੁਰ ਅਤੇ ਬਲਜਿੰਦਰ ਸਿੰਘ ਉਰਫ ਲੰਬੜ ਪੁੱਤਰ ਜਸਵੀਰ ਸਿੰਘ ਵਾਸੀ ਅਵਾਣ ਖਾਲਸਾ ਥਾਣਾ ਮਹਿਤਪੁਰ (ਜ਼ਿਲ੍ਹਾ ਜਲੰਧਰ) ਆਪਣੀ ਕਾਰ ਆਈ-20 ਰੰਗ ਚਿੱਟਾ ਜਿਸ ਨੂੰ ਗੁਰਮੀਤ ਸਿੰਘ ਉਰਫ ਗੈਰੀ ਚਲਾ ਰਿਹਾ ਹੈ ਅਤੇ ਬਲਜਿੰਦਰ ਸਿੰਘ ਉਰਫ ਲੰਬੜ ਨਾਲ ਅਗਲੀ ਸੀਟ 'ਤੇ ਬੈਠਾ ਹੈ ।

ਪੜ੍ਹੋ ਇਹ ਵੀ ਖ਼ਬਰ -  ਢੋਗੀਂ ਬਾਬੇ ਦਾ ਸ਼ਰਮਨਾਕ ਕਾਰਾ : ਇੱਕੋ ਪਰਿਵਾਰ ਦੀਆਂ 3 ਜਨਾਨੀਆਂ ਲੈ ਕੇ ਹੋਇਆ ਫ਼ਰਾਰ

ਜਿਨ੍ਹਾ ਕੋਲ ਹੈਰੋਇਨ ਹੈ' ਅਤੇ ਜੋ ਪਿੰਡ ਪੰਡੋਰੀ ਵੱਲ ਨੂੰ ਜਾ ਰਹੇ ਹਨ। ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕਰਦੇ ਹੋਏ ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ , ਏ. ਐਸ. ਆਈ .ਬਲਵਿੰਦਰ ਸਿੰਘ, ਸਿਪਾਹੀ ਸੰਜੀਤ ਕੁਮਾਰ, ਰਮਜੀਤ ਸਿੰਘ , ਮਨਦੀਪ ਸਿੰਘ ਅਤੇ ਦਰਬਾਰਾ ਸਿੰਘ ਨੇ ਕੀਤੀ ਸਖ਼ਤ ਨਾਕਾਬੰਦੀ ਦੌਰਾਨ ਉਕਤ ਕਾਰ ਸਵਾਰ ਮੁਲਜ਼ਮਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਗੁਰਮੀਤ ਸਿੰਘ ਉਰਫ ਗੈਰੀ ਪਾਸੋਂ 350 ਗ੍ਰਾਮ ਹੈਰੋਇਨ ਅਤੇ ਬਲਜਿੰਦਰ ਸਿੰਘ ਉਰਫ ਲੰਬੜ ਪਾਸੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਿਨ੍ਹਾਂ ਦੇ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ । 

PunjabKesari

ਪੜ੍ਹੋ ਇਹ ਵੀ ਖ਼ਬਰ - ਠੇਕੇ ਆਧਾਰਿਤ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਅਕਾਲੀ ਸਰਕਾਰ ਵੇਲੇ ਪਾਸ ਕੀਤਾ ਐਕਟ ਕੀਤਾ ਜਾਵੇ ਲਾਗੂ : ਸੁਖਬੀਰ ਬਾਦਲ
'ਮੁਲਜ਼ਮ ਗੈਰੀ ਹੈ ਪਿੰਡ ਦਾ ਮੌਜੂਦਾ ਮੈਂਬਰ ਪੰਚਾਇਤ ਅਤੇ ਮਹਿਤਪੁਰ ਵਿਖੇ ਚਲਾਉਂਦਾ ਹੈ ਜਿੰਮ
ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਹੈਰੋਇਨ ਸਮੇਤ ਕਾਬੂ ਕੀਤੇ ਗਏ ਮੁਲਜ਼ਮ ਗੁਰਮੀਤ ਸਿੰਘ ਉਰਫ ਗੈਰੀ ਦੀ ਉਮਰ ਕਰੀਬ 30 ਸਾਲ ਹੈ। ਉਹ ਮਹਿਤਪੁਰ ਦੇ ਪਿੰਡ ਧਰਮੇ ਦੀਆ ਛੰਨਾ ਦਾ ਮੌਜੂਦਾ ਕਾਂਗਰਸੀ ਮੈਂਬਰ ਪੰਚਾਇਤ ਹੈ ਅਤੇ ਮਹਿਤਪੁਰ ਵਿੱਚ ਜਿੰਮ ਚਲਾਉਂਦਾ ਹੈ। ਉਸ ਦੇ ਦੂਜੇ ਸਾਥੀ ਬਲਜਿੰਦਰ ਸਿੰਘ ਉਰਫ ਲੰਬੜ ਦੀ ਉਮਰ 25ਸਾਲ ਹੈ ।


author

Bharat Thapa

Content Editor

Related News