ਕਾਂਗਰਸੀ ਆਗੂ ਦੇ ਕਰੀਬੀ ਦੇ ਗੋਦਾਮ 'ਚੋਂ 700 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ, 2 ਕਾਬੂ

Friday, Jul 19, 2019 - 03:37 PM (IST)

ਕਾਂਗਰਸੀ ਆਗੂ ਦੇ ਕਰੀਬੀ ਦੇ ਗੋਦਾਮ 'ਚੋਂ 700 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ, 2 ਕਾਬੂ

ਜਲੰਧਰ (ਰਮਨ) - ਸੀ.ਆਈ.ਏ. ਸਟਾਫ ਦੀ ਪੁਲਸ ਨੇ ਅੱਜ ਜਲੰਧਰ ਰਮਨ ਥਾਣਾ ਮਕਸੂਦਾ ਦੇ ਇਲਾਕੇ 'ਚੋਂ ਕਾਂਗਰਸੀ ਆਗੂ ਦੇ ਕਰੀਬੀ ਵਿਅਕਤੀ ਦੇ ਗੌਦਾਮ 'ਚੋਂ 700 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਗੈਰ-ਕਾਨੂੰਨੀ ਸ਼ਰਾਬ ਸਣੇ 2 ਤਸਕਰਾਂ ਨੂੰ ਵੀ ਕਾਬੂ ਕੀਤਾ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੁਲਸ ਨੇ ਇਸ ਮਾਮਲੇ ਦੇ ਸਬੰਧ 'ਚ 3 ਹੋਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦੀ ਪਛਾਣ ਕ੍ਰਿਸ਼ਣ ਕਾਂਤ, ਬਲਦੇਵ ਅਤੇ ਕਾਲਾ ਦਲਜੀਤ ਸਿੰਘ ਵਜੋਂ ਹੋਈ ਹੈ। ਉਕਤ ਮੁਲਜ਼ਮਾਂ ਦਾ ਚੌਥਾ ਸਾਥੀ ਪੁਲਸ ਨੂੰ ਦੇਖ ਕੇ ਫਰਾਰ ਹੋ ਗਿਆ।

PunjabKesari

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਰੰਜੀਤ ਸਿੰਘ ਅਤੇ ਏ.ਐੱਸ.ਆਈ. ਤਰਲੋਚਨ ਸਿੰਘ ਨੇ ਕਿਹਾ ਕਿ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦਾਦਾ ਕਾਲੋਨੀ ਸਥਿਤ ਇਕ ਗੋਦਾਮ 'ਚੋਂ ਗੈਰ-ਕਾਨੂੰਨੀ ਸ਼ਰਾਬ ਸਣੇ 2 ਮਸ਼ਹੂਰ ਤਸਕਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨੀਵੀਆਂ ਗੋਦਾਮ ਦੇ ਸਾਹਮਣੇ ਉਕਤ ਮੁਲਜ਼ਮਾਂ ਦਾ ਗੋਦਾਮ ਸੀ, ਜਿਸ ਦੇ ਅੰਦਰ ਇਹ ਟਰੱਕ ਲਿਜਾ ਕੇ ਮਾਲ ਨੂੰ ਡੰਪ ਕਰਦੇ ਸੀ।


author

rajwinder kaur

Content Editor

Related News