ਨਾਭਾ 'ਚ ਕਾਂਗਰਸ ਨੂੰ ਵੱਡਾ ਝਟਕਾ, 9 ਟਕਸਾਲੀ ਆਗੂ 'ਆਪ' 'ਚ ਸ਼ਾਮਲ
Friday, Jan 22, 2021 - 10:03 AM (IST)
ਨਾਭਾ (ਭੂਪਾ) : ਸ਼ਹਿਰ 'ਚ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਲਗਾਤਾਰ ਝਟਕੇ ਤੇ ਝਟਕਾ ਦੇ ਰਹੀ ਹੈ। ਕਾਂਗਰਸ ਨੂੰ ਨਾਭਾ ਸ਼ਹਿਰ 'ਚ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਕਾਂਗਰਸ ਦੇ ਪੁਰਾਣੇ 9 ਟਕਸਾਲੀ ਆਗੂ 250 ਪਰਿਵਾਰਾ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਇਨ੍ਹਾਂ 'ਚ ਡਾ. ਗੀਤਾ ਡੱਲਾ (ਡਾ. ਡੱਲਾ, ਸਾਬਕਾ ਇੰਪਰੂਵਮੈਂਟ ਟਰੱਸਟ ਹੋਰਾਂ ਦੀ ਨੂੰਹ) ਵਾਰਡ ਨੰਬਰ-11 , ਅਸ਼ੋਕ ਅਰੋੜਾ ਵਾਰਡ-8, ਲਲਿਤ ਕੁਮਾਰ ਵਾਰਡ-22, ਰਾਜੇਸ਼ ਗਰਗ (ਡਿੰਪਲ) ਵਾਰਡ-20, ਰਜਨੀ ਰਾਣੀ ਵਾਰਡ-9, ਗਗਨਦੀਪ ਕੌਰ ਵਾਰਡ-13, ਕਿਰਨ ਸਾਬਕਾ ਐਮ. ਸੀ. ਵਾਰਡ-17, ਨੀਰਜ ਕੁਮਾਰ ਵਾਰਡ-16, ਮਹਿੰਦਰ ਪਾਲ ਗਿੰਦੀ ਵਾਰਡ-14, ਬਜ਼ਰਗ ਮਹਿਲਾ ਕਾਂਗਰਸੀ ਆਗੂ ਰਾਮ ਮੂਰਤੀ ਸ਼ਾਮਲ ਹਨ।
ਇਹ ਵੀ ਪੜ੍ਹੋ : 'ਸਿੰਘੂ ਮੋਰਚੇ' 'ਚ ਵੜੇ ਵਿਅਕਤੀ ਨੇ ਟਰਾਲੀ ਨੂੰ ਲਾਈ ਅੱਗ, ਕਿਸਾਨਾਂ ਨੇ ਕੀਤਾ ਕਾਬੂ (ਵੀਡੀਓ)
ਇਸ ਮੌਕੇ ਆਮ ਆਦਮੀ ਪਾਰਟੀ ਦੇ ਰਮੇਸ਼ ਸਿੰਗਲਾ ਸਾਬਕਾ ਐਮ. ਐਲ. ਏ., ਮੇਘਚੰਦ ਸੇਰਮਾਜਰਾ ਪ੍ਰਧਾਨ ਜ਼ਿਲ੍ਹਾ ਪਟਿਆਲਾ ਦਿਹਾਤੀ, ਜਸਦੀਪ ਸਿੰਘ ਨਿੱਕੂ ਤੇ ਗੁਰਦੇਵ ਸਿੰਘ ਦੇਵਮਾਨ, ਸੁਰਿੰਦਰ ਪਾਲ ਸ਼ਰਮਾ, ਨਰਿੰਦਰ ਸ਼ਰਮਾ ਸ਼ਹਿਰੀ ਬਲਾਕ ਪ੍ਰਧਾਨ ਨਾਭਾ, ਜੱਸੀ ਸੋਹੀਆ, ਵਰਿੰਦਰ ਬਿੱਟੂ ਆਦਿ ਹਾਜ਼ਰ ਸਨ। ਇਸ ਮੌਕੇ ਰਮੇਸ਼ ਸਿੰਗਲਾ ਨੇ ਨਾਭਾ ਨਗਰ ਕੌਂਸਲ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਨਗਰ ਕੌਂਸਲ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਸਾਥ ਦੇਣ ਲਈ ਨਾਭਾ ਵਾਸੀਆ ਨੂੰ ਬੇਨਤੀ ਕੀਤੀ।
ਇਹ ਵੀ ਪੜ੍ਹੋ : ਪੰਜਾਬ 'ਚ 'ਬਰਡ ਫਲੂ' ਦੀ ਪੁਸ਼ਟੀ ਮਗਰੋਂ ਲਿਆ ਗਿਆ ਅਹਿਮ ਫ਼ੈਸਲਾ, ਮਾਰੀਆਂ ਜਾਣਗੀਆਂ 50 ਹਜ਼ਾਰ ਮੁਰਗੀਆਂ
ਉਨ੍ਹਾਂ ਕਿਹਾ ਕਿ ਇਸ ਸਮੇਂ ਨਾਭਾ ਸ਼ਹਿਰ 'ਚ ਆਮ ਆਦਮੀ ਪਾਰਟੀ ਦੀ ਹਵਾ ਚੱਲ ਰਹੀ ਹੈ ਅਤੇ ਨਗਰ ਕੌਂਸਲ ਚੋਣਾਂ 'ਚ‘ 'ਝਾੜੂ' ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨਾਭਾ ਦਾ ਅਗਲਾ ਪ੍ਰਧਾਨ ਆਮ ਆਦਮੀ ਪਾਰਟੀ ਦਾ ਹੋਵੇਗਾ। ਇਸ ਮੌਕੇ ਜਸਦੀਪ ਸਿੰਘ ਨਿੱਕੂ ਨੇ ਰਮੇਸ਼ ਸਿੰਗਲਾ ਦੀ ਅਗਵਾਈ 'ਚ ਨਗਰ ਕੌਂਸਲ ਨਾਭਾ ਦੀਆ ਚੋਣਾਂ ਲੜਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੂੰ ਫਿਰ ਜਾਨੋਂ ਮਾਰਨ ਦੀ ਧਮਕੀ
ਮੇਘਚੰਦ ਸੇਰਮਾਜਰਾ ਤੇ ਦੇਵਮਾਨ ਵੱਲੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਕਾਂਗਰਸੀ ਟਕਸਾਲੀ ਆਗੂਆਂ ਅਤੇ 250 ਪਰਿਵਾਰਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਗੋਪੀ, ਰਾਣਾ ਨਾਭਾ, ਰਾਜੂ ਵਰਮਾ, ਭੁਪਿੰਦਰ ਕੱਲਰਮਾਜਰੀ, ਸਤਿਗੁਰ ਸਿੰਘ, ਜਸਵਿੰਦਰ ਸਿੰਘ ਲੱਖੀ, ਧੀਰਜ ਠਾਕੁਰ, ਰਮੇਸ਼ ਬਿੰਦਰਾ, ਹਰਦੇਵ ਸਾਧੋਹੇੜੀ, ਕਰਮਾ ਅਤੇ ਮਨਪ੍ਰੀਤ ਹਾਜ਼ਰ ਸਨ।
ਨੋਟ : ਕਾਂਗਰਸੀ ਟਕਸਾਲੀ ਆਗੂਆਂ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਬਾਰੇ ਦਿਓ ਆਪਣੀ ਰਾਏ