ਮੋਦੀ ਸਰਕਾਰ ਨੇ 50 ਦਿਨ ਲੋਕਾਂ ਨੂੰ ਬੈਂਕਾਂ ਅੱਗੇ ਰੋਲਿਆ : ਕਾਂਗਰਸੀ ਆਗੂ

Thursday, Nov 09, 2017 - 12:27 PM (IST)

ਮੋਦੀ ਸਰਕਾਰ ਨੇ 50 ਦਿਨ ਲੋਕਾਂ ਨੂੰ ਬੈਂਕਾਂ ਅੱਗੇ ਰੋਲਿਆ : ਕਾਂਗਰਸੀ ਆਗੂ


ਬਾਘਾਪੁਰਾਣਾ (ਰਾਕੇਸ਼) - ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਗੁਰਦੀਪ ਸਿੰਘ ਬਰਾੜ ਅਤੇ ਜ਼ਿਲਾ ਮੋਗਾ ਦੇ ਯੂਥ ਤੇ ਵੈੱਲਫੇਅਰ ਸੈੱਲ ਕਾਂਗਰਸ ਦੇ ਚੇਅਰਮੈਨ ਗੁਰਜੰਟ ਸਿੰਘ ਧਾਲੀਵਾਲ ਨੇ ਕਿਹਾ ਕਿ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਦੇਸ਼ 'ਚ ਨੋਟਬੰਦੀ ਦੇ ਨਾਂ 'ਤੇ ਹਰ ਵਰਗ ਨੂੰ 50 ਦਿਨ ਸੜਕਾਂ 'ਤੇ ਰੋਲਿਆ ਹੈ। ਉਨ੍ਹਾਂ ਕਿਹਾ ਕਿ 8 ਨਵੰਬਰ ਦਾ ਕਾਲਾ ਦਿਨ ਸਦੀਆਂ ਤੱਕ ਯਾਦ ਰਹੇਗਾ, ਜਿਸ ਦਿਨ ਤੋਂ 2 ਮਹੀਨੇ ਲੋਕਾਂ ਨੂੰ ਸਵੇਰੇ 6 ਵਜੇ ਤੋਂ ਬੈਂਕਾਂ ਅੱਗੇ ਲੰਬੀਆਂ ਲਾਈਨਾਂ 'ਚ ਦੁਪਹਿਰ 2 ਵਜੇ ਤੱਕ ਨੋਟ ਬਦਲਣ ਲਈ ਖੜ੍ਹਨਾ ਪੈਂਦਾ ਸੀ ਤੇ ਬੈਂਕਾਂ ਵੱਲੋਂ 7 ਘੰਟੇ ਖੜ੍ਹਾਅ ਕੇ ਆਖ ਦਿੱਤਾ ਜਾਂਦਾ ਸੀ ਕਿ ਅੱਜ ਨੋ ਪੇਮੈਂਟ, ਜਦਕਿ ਮੋਦੀ ਨੇ ਨੋਟਬੰਦੀ ਤਾਂ ਕਰ ਦਿੱਤੀ ਪਰ ਬੈਂਕਾਂ 'ਚ ਪੈਸਿਆਂ ਦਾ ਪ੍ਰਬੰਧ ਨਹੀਂ ਕੀਤਾ ਸੀ। ਇਸ ਦੌਰਾਨ ਲੋਕ ਆਪਣਾ ਕੰਮਕਾਜ ਛੱਡ ਕੇ ਬੈਂਕਾਂ ਅੱਗੇ ਭਾਰੀ ਠੰਡ ਝੱਲਦੇ ਸਨ।  ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਅਜਿਹੇ ਦਿਨ ਲਿਆਂਦੇ, ਜਿਸ ਕਾਰਨ ਲੋਕ ਆਪਣੀਆਂ ਧੀਆਂ ਦੇ ਵਿਆਹ ਕਰਨ ਲਈ ਪੈਸਿਆਂ ਤੋਂ ਤਰਸਦੇ ਰਹੇ ਪਰ ਮੋਦੀ ਤੇ ਜੇਤਲੀ ਲੋਕਾਂ ਦੇ ਮਜ਼ਾਕ ਉਡਾਉਂਦੇ ਰਹੇ। ਨੋਟਬੰਦੀ ਨੇ ਲੋਕਾਂ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਲੋਕਾਂ ਦੀਆਂ ਖੁਸ਼ੀਆਂ ਖੋਹਣ ਵਾਲੀ ਮੋਦੀ ਸਰਕਾਰ ਅਜੇ ਢਾਈ ਸਾਲਾਂ 'ਚ ਲੋਕਾਂ ਦਾ ਹੋਰ ਵੀ ਨੁਕਸਾਨ ਕਰਨ 'ਚ ਕੋਈ ਕਸਰ ਨਹੀਂ ਛੱਡੇਗੀ, ਜਿਸ ਕਰ ਕੇ ਲੋਕਾਂ ਨੂੰ ਆਪਸ 'ਚ ਇਕਜੁਟ ਹੋ ਕੇ ਸਰਕਾਰ ਦੀਆਂ ਮਨਮਰਜ਼ੀਆਂ ਖਿਲਾਫ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। 
ਇਸ ਸਮੇਂ ਇਕਬਾਲ ਸਿੰਘ ਬਰਾੜ, ਗੁਰਜੀਤ ਰੋਡੇ, ਜਗਦੇਵ ਸੀਪਾ, ਗੁਰਜੀਤ ਕਲੇਰ, ਲਵਲੀ ਬਰਾੜ, ਝਿਰਮਲ ਬਰਾੜ, ਸੋਨੀ ਘੋਲੀਆ, ਗੁਰਤੇਜ ਗੱਜਣਵਾਲਾ ਆਦਿ ਹਾਜ਼ਰ ਸਨ।


Related News