ਕਾਂਗਰੀ ਆਗੂ ਨੇ ਨਿਰਮਾਣ ਕਾਰਜਾਂ ਦਾ ਕੀਤਾ ਉਦਘਾਟਨ

Thursday, Dec 21, 2017 - 02:37 PM (IST)

ਕਾਂਗਰੀ ਆਗੂ ਨੇ ਨਿਰਮਾਣ ਕਾਰਜਾਂ ਦਾ ਕੀਤਾ ਉਦਘਾਟਨ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਬਲਾਕ ਗੰਡੀਵਿੰਡ ਦੇ ਪਿੰਡ ਗੰਡੀਵਿੰਡ ਸਥਿਤ ਪਿੱਛਲੇ ਕਈ ਸਾਲਾਂ ਤੋਂ ਨਿਕਾਸੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਪਿੰਡ ਵਾਸੀਆਂ ਨੂੰ ਸਮੱਸਿਆ ਤੋਂ ਨਿਜ਼ਾਤ ਦਿਵਾਉਦਿਆਂ ਸਮਾਜ ਸੇਵੀ ਬਾਬਾ ਬਲਜੀਤ ਸਿੰਘ ਪਟਵਾਰੀ ਵੱਲੋਂ ਆਪਣੀ ਜੇਬ ਚੋਂ ਪੈਸੇ ਖਰਚ ਕਰਕੇ ਨਿਕਾਸੀ ਨਾਲੇ ਦੀ ਸਫ਼ਾਈ ਕਰਵਾ ਕਿ ਨਾਲੇ ਨੂੰ ਪੱਕਿਆਂ ਕਰਨ ਦਾ ਕੰਮ ਅਰੰਭ ਕਰਾਇਆ। ਨਾਲੇ ਨੂੰ ਪੱਕਿਆਂ ਕਰਨ ਦੇ ਨਿਰਮਾਣ ਕਾਰਜਾਂ ਦਾ ਪਿੰਡ ਦੀ ਸਰਪੰਚ ਬੀਬੀ ਹਰਜੀਤ ਕੌਰ ਤੇ ਕਾਂਗਰਸ ਸਪੋਰਟਸ ਸੈੱਲ ਪੰਜਾਬ ਦੇ ਜਨਰਲ ਸਕੱਤਰ ਸੁਖਰਾਜ ਸਿੰਘ ਕਾਲਾ ਗੰਡੀਵਿੰਡ ਵੱਲੋਂ ਉਦਘਾਟਨ ਕੀਤਾ ਗਿਆ। 
ਇਸ ਮੌਕੇ ਜਾਣਕਾਰੀ ਦਿੰਦਿਆਂ ਬਾਬਾ ਬਲਜੀਤ ਸਿੰਘ ਪਟਵਾਰੀ ਨੇ ਦੱਸਿਆ ਕਿ ਇਸ ਨਿਕਾਸੀ ਨਾਲੇ 'ਚ ਘਾਹ ਫੂਸ ਤੇ ਬੂਟੀ ਆਦਿ ਉੱਗੀ ਹੋਣ ਕਰਕੇ ਪਿੱਛਲੇ ਕਈ ਸਾਲਾਂ ਤੋਂ ਬੰਦ ਪਿਆ ਸੀ ਤੇ ਬਰਸਾਤਾਂ ਦੇ ਮੌਸਮ ਦੌਰਾਨ ਪਿੰਡ ਵਾਸੀਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਸਨੇ ਦੱਸਿਆ ਕਿ ਨਾਲੇ 'ਚ ਖੜ੍ਹੇ ਗੰਦੇ ਪਾਣੀ ਨਾਲ ਪੈਦਾ ਹੋਣ ਵਾਲੇ ਮੱਖੀ, ਮੱਛਰ ਤੋਂ ਪਿੰਡ ਵਾਸੀ ਬਿਮਾਰੀਆਂ ਦਾ ਸਾਹਮਣਾ ਵੀ ਕਰ ਰਹੇ ਸਨ, ਜਦ ਕਿ ਘਰਾਂ 'ਚ ਪੀਣ ਵਾਲਾ ਪਾਣੀ ਵੀ ਇਸ ਨਾਲ ਦੂਸ਼ਿਤ ਹੋ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਜੇਬ 'ਚੋਂ ਕਰੀਬ 50,000 ਰੁਪਏ ਖਰਚ ਕਰਕੇ ਇਸ ਨਾਲੇ ਦੀ ਸਫ਼ਾਈ ਕਰਾਈ ਹੈ ਤੇ ਅੱਜ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਿਕਾਸੀ ਨਾਲੇ ਨੂੰ ਪੱਕਿਆਂ ਕਰਾਉਣ ਦਾ ਕੰਮ ਅਰੰਭ ਕਰਾਇਆ ਗਿਆ ਹੈ। ਸਰਪੰਚ ਬੀਬੀ ਹਰਜੀਤ ਕੌਰ ਅਤੇ ਕਾਲਾ ਗੰਡੀਵਿੰਡ ਨੇ ਕਿਹਾ ਕਿ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਅਗਵਾਈ 'ਚ ਅਗਾਮੀ ਸਮੇਂ ਦੌਰਾਨ ਸਰਕਾਰ ਕੋਲੋਂ ਵੱਡੀਆਂ ਗ੍ਰਾਂਟਾਂ ਲਿਆ ਕੇ ਰਹਿੰਦੇ ਵਿਕਾਸ ਕਾਰਜ ਮੁਕੰਮਲ ਕਰ ਲਏ ਜਾਣਗੇ। ਇਸ ਮੌਕੇ ਜਗਬੀਰ ਸਿੰਘ ਬੱਬੂ ਗੰਡੀਵਿੰਡ, ਹਰੀ ਸਿੰਘ ਗੰਡੀਵਿੰਡ, ਬੰਟੀ ਗੰਡੀਵਿੰਡ, ਅਵਤਾਰ ਸਿੰਘ ਫੌਜੀ, ਸਲਵੰਤ ਸਿੰਘ ਫੌਜੀ, ਹਰਦੇਵ ਸਿੰਘ, ਜੋਗਿੰਦਰ ਸਿੰਘ ਦੋਧੀ, ਹਰਬੰਸ ਸਿੰਘ, ਗੁਰਦੇਵ ਸਿੰਘ ਫੋਰਮੈਨ, ਗੋਰਵ ਗੰਡੀਵਿੰਡ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਫੌਜੀ, ਅਮਰੀਕ ਸਿੰਘ ਮਿਸਤਰੀ, ਗੁਰਲਾਲ ਸਿੰਘ, ਲੱਖਾ ਸਿੰਘ, ਸਰਵਨ ਸਿੰਘ, ਸਿਮਰਜੀਤ ਸਿੰਘ, ਲਾਲੀ ਗੰਡੀਵਿੰਡ, ਸਵਿੰਦਰ ਸਿੰਘ ਕੁਕੂ, ਸੁਰਜੀਤ ਸਿੰਘ, ਨਿਸ਼ਾਨ ਸਿੰਘ ਅਤੇ ਵਰਿੰਦਰ ਸਿੰਘ ਆਦਿ ਹਾਜ਼ਰ ਸਨ।


Related News