ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋਣ ''ਤੇ ਵੰਡੇ ਲੱਡੂ

08/05/2020 1:33:13 PM

ਗੜ੍ਹਸ਼ੰਕਰ— ਅੁਯੁੱਧਿਆ 'ਚ ਭਗਵਾਨ ਸ਼੍ਰੀ ਰਾਮ ਜਨਮ ਭੂਮੀ ਦੇ ਮੰਦਿਰ ਨਿਰਮਾਣ ਸ਼ੁਰੂ ਹੋਣ ਦੀ ਖੁਸ਼ੀ 'ਚ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਸਾਥੀਆਂ ਸਮੇਤ ਇਸ ਖੁਸ਼ੀ ਨੂੰ ਮਨਾਉਣ ਲਈ ਹਲਕਾ ਗੜ੍ਹਸ਼ੰਕਰ 'ਚ ਲੱਡੂ ਵੰਡੇ। ਇਸ ਮੌਕੇ ਉਨ੍ਹਾਂ ਨੇ ਵਿਸ਼ਵ ਭਰ 'ਚ ਬੈਠੇ ਸ਼੍ਰੀ ਰਾਮ ਭਗਤਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਦਿਨ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਭਗਤਾਂ ਲਈ ਬਹੁਤ ਖਾਸ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੀ ਇਸ ਆਗੂ ਨਿਮਿਸ਼ਾ ਮਹਿਤਾ ਨੇ ਹਿੰਦੂ ਸਮਾਜ ਲਈ ਹਮੇਸ਼ਾ ਹੀ ਧੱੜਲੇ ਨਾਲ ਆਵਾਜ਼ ਬੁੰਲਦ ਕੀਤੀ ਹੈ। ਬੇਸ਼ਕ ਕਾਂਗਰਸੀ ਪਾਰਟੀ ਹਿੰਦੂ ਮਸਲਿਆਂ 'ਤੇ ਹਮੇਸ਼ਾ ਹਿੰਦੂਵਾਦ ਪ੍ਰਤੀ ਨਰਮ ਨੀਤੀ ਅਪਣਾਉਂਦੀ ਆਈ ਹੈ ਪਰ ਕਾਂਗਰਸੀ ਨੇਤਰੀ ਨਿਮਿਸ਼ਾ ਮਹਿਤਾ ਵੱਲੋਂ ਰਾਮ ਮੰਦਰ ਨਿਰਮਾਣ ਦੇ ਮਸਲੇ 'ਤੇ ਸ਼ਰੇਆਮ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਕੇ ਲੱਡੂ ਵੰਡਣਾ ਅਤੇ ਜਨਤਕ ਤੌਰ 'ਤੇ ਖੁਸ਼ੀ ਮਨਾਉਣਾ ਆਪਣੇ ਆਪ 'ਚ ਵੱਡੀ ਦਲੇਰੀ ਦਾ ਸਬੂਤ ਹੈ।

ਇਹ ਵੀ ਪੜ੍ਹੋ: ਪ੍ਰੇਮੀ ਨੇ ਵਾਇਰਲ ਕੀਤੀਆਂ ਸਨ ਪ੍ਰੇਮਿਕਾ ਦੀਆਂ ਅਸ਼ਲੀਲ ਤਸਵੀਰਾਂ, ਹੁਣ ਦੋਹਾਂ ਨੇ ਮਿਲ ਕੇ ਕੀਤਾ ਇਹ ਨਵਾਂ ਕਾਰਾ

ਨਿਮਿਸ਼ਾ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕੀਤੇ ਇਸ ਫੈਸਲੇ 'ਤੇ ਅੱਜ ਅਮਲ ਹੋਇਆ ਹੈ ਅਤੇ ਇਸ ਗੱਲ ਨਾਲ ਸਮੁੱਚੇ ਭਾਰਤ 'ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਸੰਵਿਧਾਨ ਹਿੰਦੂ, ਮੁਸਲਿਮ, ਸਿੱਖ, ਇਸਾਈ ਕਿਸੇ ਵੀ ਧਰਮ ਨੂੰ ਖੁਸ਼ੀਆਂ ਮਨਾਉਣ ਤੋਂ ਨਹੀਂ ਰੋਕਦਾ। ਉਨ੍ਹਾਂ ਕਿਹਾ ਕਿ ਕਾਂਗਰਸੀ ਹਿੰਦੂਆਂ ਨੂੰ ਵੀ ਇਸ ਦਾ ਜਸ਼ਨ ਮਨਾਉਣਾ ਚਾਹੀਦਾ ਹੈ ਕਿਉਂਕਿ ਭਗਵਾਨ ਰਾਮ ਸਭ ਦੇ ਸਾਂਝੇ ਹਨ ਅਤੇ ਕਿਸੇ ਇਕ ਪਾਰਟੀ ਦੇ ਨਹੀਂ ਹਨ। ਇਸ ਮੌਕੇ ਨਿਮਿਸ਼ਾ ਮਹਿਤਾ ਅਤੇ ਉਸ ਦੇ ਸਾਥੀਆਂ ਨੇ ਖੁਸ਼ੀ 'ਚ ਢੋਲ ਵਜਾ ਕੇ ਲੱਡੂ ਵੰਡੇ ਅਤੇ ਹਲਕਾ ਗੜ੍ਹਸ਼ੰਕਰ ਦੇ ਸ਼ਹਿਰ ਮਾਹਿਲਪੁਰ, ਸੈਲਾ, ਗੜ੍ਹਸ਼ੰਕਰ ਅਤੇ ਅੱਡਾ ਝੂੰਗੀਆਂ 'ਚ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ।
ਇਹ ਵੀ ਪੜ੍ਹੋ: ਗਰੀਬਾਂ ਨੇ ਹੀ ਬਣਾਈ ਸੀ ਜ਼ਹਿਰੀਲੀ ਸ਼ਰਾਬ ਤੇ ਗਰੀਬਾਂ ਨੇ ਹੀ ਪੀ ਕੇ ਦਿੱਤੀ ਜਾਨ


shivani attri

Content Editor

Related News