ਲਾਲ ਸਿੰਘ ਨੇ ਦੱਸੇ ''ਕਾਂਗਰਸ'' ''ਚ ਬਗਾਵਤ ਦੇ ਕਾਰਨ

Saturday, Apr 20, 2019 - 04:28 PM (IST)

ਲਾਲ ਸਿੰਘ ਨੇ ਦੱਸੇ ''ਕਾਂਗਰਸ'' ''ਚ ਬਗਾਵਤ ਦੇ ਕਾਰਨ

ਚੰਡੀਗੜ੍ਹ (ਮਨਮੋਹਨ) : ਪੰਜਾਬ ਕਾਂਗਰਸ 'ਚ ਲੋਕ ਸਭਾ ਚੋਣਾਂ ਦੀ ਟਿਕਟ ਨੂੰ ਲੈ ਕੇ ਹੋ ਰਹੀ ਬਗਾਵਤ ਦਾ ਸੀਨੀਅਰ ਕਾਂਗਰਸੀ ਨੇਤਾ ਲਾਲ ਸਿੰਘ ਨੇ ਆਪਣੇ ਹੀ ਅੰਦਾਜ਼ 'ਚ ਤਰਕ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ 'ਚ ਕਾਂਗਰਸ ਦੀ ਹਵਾ ਨੂੰ ਲੈ ਕੇ ਹਰ ਕੋਈ ਸੰਸਦ ਬਣਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਕਾਂਗਰਸੀ ਵਰਕਰਾਂ 'ਚ ਭਾਰੀ ਜੋਸ਼ ਪਾਇਆ ਜਾ ਰਿਹਾ ਹੈ। ਲਾਲ ਸਿੰਘ ਨੇ ਦੱਸਿਆ ਕਿ 13 ਸੀਟਾਂ ਲਈ 180 ਨੇਤਾਵਾਂ ਨੇ ਅਪਲਾਈ ਕੀਤਾ ਹੈ ਅਤੇ ਅਜਿਹਾ ਅੱਜ ਤੱਕ ਨਹੀਂ ਹੋਇਆ ਹੈ। ਕਾਂਗਰਸ ਭਾਵੇਂ ਹੀ ਟਿਕਟ ਦੇ ਦਾਅਵੇਦਰਾਂ ਦੀ ਗਿਣਤੀ ਨੂੰ ਲੈ ਕੇ ਉਤਸ਼ਾਹਿਤ ਹੈ ਪਰ ਕਾਂਗਰਸ ਨੂੰ ਇਹ ਵੀ ਗੌਰ ਕਰਨਾ ਪਵੇਗਾ ਕਿ ਜੇਕਰ ਇਨ੍ਹਾਂ ਬਾਗੀਆਂ ਨੂੰ ਸਮੇਂ ਸਿਰ ਨਾ ਮਨਾਇਆ ਗਿਆ ਤਾਂ ਇਹ ਉਤਸ਼ਾਹ ਨਿਰਾਸ਼ਾ 'ਚ ਵੀ ਬਦਲ ਸਕਦਾ ਹੈ। 


author

Babita

Content Editor

Related News