ਸਹੀ ਸਾਬਤ ਹੋਇਆ ''ਜਗ ਬਾਣੀ''- ਕਾਂਗਰਸ ਵਲੋਂ ਖਡੂਰ ਸਾਹਿਬ ਜ਼ਿਮਨੀ ਚੋਣ ਦਾ ਬਾਈਕਾਟ

Thursday, Jan 28, 2016 - 11:50 AM (IST)

ਸਹੀ ਸਾਬਤ ਹੋਇਆ ''ਜਗ ਬਾਣੀ''- ਕਾਂਗਰਸ ਵਲੋਂ ਖਡੂਰ ਸਾਹਿਬ ਜ਼ਿਮਨੀ ਚੋਣ ਦਾ ਬਾਈਕਾਟ

ਚੰਡੀਗੜ੍ਹ : ਤੁਹਾਡਾ ਹਰਮਨ ਪਿਆਰਾ ਅਖਬਾਰ ''ਜਗ ਬਾਣੀ'' ਖਡੂਰ ਸਾਹਿਬ ਦੀ ਜ਼ਿਮਨੀ ਚੋਣ ਨੂੰ ਲੈ ਕੇ  ਕਾਂਗਰਸ ਦੀ ਰਣਨੀਤੀ ਨਸ਼ਰ ਕਰਨ ਦੇ ਮਾਮਲੇ ਵਿਚ ਸਹੀ ਸਾਬਤ ਹੋਇਆ ਹੈ। ''ਜਗ ਬਾਣੀ'' ਨੇ 15 ਦਿਨ ਪਹਿਲਾਂ ਹੀ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਕਾਂਗਰਸ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦਾ ਬਾਈਕਾਟ ਕਰੇਗੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਇਸ ਜ਼ਿਮਨੀ ਚੋਣ ਦਾ ਬਾਈਕਾਟ ਕਰਨ ਪਿੱਛੇ ਬਿਲਕੁਲ ਉਹੀ ਤਰਕ ਦਿੱਤੇ ਹਨ ਜਿਹੜੇ ''ਜਗ ਬਾਣੀ'' ਨੇ ਆਪਣੇ ਵਿਸ਼ਲੇਸ਼ਣ ਵਿਚ ਦਿੱਤੇ ਸਨ।
ਕਾਂਗਰਸ ਦਾ ਕਹਿਣਾ ਹੈ ਕਿ ਰਮਨਜੀਤ ਸਿੰਘ ਸਿੱਕੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੋਧ ਵਿਚ ਅਸਤੀਫਾ ਦਿੱਤਾ ਸੀ ਅਤੇ ਸਿੱਕੀ ਦੇ ਅਸਤੀਫੇ ਦਾ ਆਧਾਰ ਅਜੇ ਵੀ ਕਾਇਮ ਹੈ। ਲਿਹਾਜ਼ਾ ਸਿੱਕੀ ਫਿਰ ਉਸੇ ਵਿਧਾਨ ਸਭਾ ਵਿਚ ਕਿਵੇਂ ਜਾ ਸਕਦੇ ਹਨ ਜਿਸ ਵਿਧਾਨ ਸਭਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੀ ਨਾ ਤਾਂ ਭਾਲ ਕੀਤੀ ਅਤੇ ਨਾ ਹੀ ਉਨ੍ਹਾਂ ਖਿਲਾਫ ਕੋਈ ਕਾਰਵਾਈ ਹੋਈ। ਕਾਂਗਰਸ ਨੇ ਕਿਹਾ ਕਿ ਉਹ ਇਨ੍ਹਾਂ ਚੋਣਾਂ ਵਿਚ ਆਪਣਾ ਉਮੀਦਵਾਰ ਉਤਾਰ ਕੇ ਆਪਣੇ ਪੁਰਾਣੇ ਸਟੈਂਡ ਤੋਂ ਵੱਖ ਨਹੀਂ ਹੋ ਸਕਦੀ।


author

Gurminder Singh

Content Editor

Related News