ਕਾਂਗਰਸ ਸਰਕਾਰ ਨੇ ਕੀਤਾ ਪੰਜਾਬ ਦੇ ਲੋਕਾਂ ਨੂੰ ਕੰਗਾਲ: ਬ੍ਰਹਮਪੁਰਾ
Sunday, Jul 29, 2018 - 09:14 PM (IST)
ਚੋਹਲਾ ਸਾਹਿਬ/ਤਰਨ ਤਾਰਨ (ਨਈਅਰ)- ਅੱਜ ਪਿੰਡ ਮੰਡਾਲਾ ਦੇ ਗੁਰਦੁਆਰਾ ਸਹਿਬ ਵਿਖੇ ਪੰਜ ਪਿੰਡਾਂ ਮੰਡਾਲਾ, ਬਾਣੀਆ, ਦੁਲਚੀਪੁਰ, ਘਸੀਟਪੁਰ ਅਤੇ ਦੀਨੇਵਾਲ ਦੇ ਮੋਹਤਬਰ ਅਕਾਲੀ ਆਗੂਆ ਅਤੇ ਪਿੰਡ ਵਾਸੀਆਂ ਦਾ ਭਰਵਾ ਇੱਕਠ ਹੋਇਆ । ਇਸ ਮੌਕੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵਿਸ਼ੇਸ਼ ਤੌਰ ਤੇ ਪੁੱਜੇ । ਇਹਨਾਂ ਪਿੰਡਾਂ ਵਾਲਿਆਂ ਵਲੋਂ ਸ਼.ਬ੍ਰਹਮਪੁਰਾਂ ਅੱਗੇ ਪਿੰਡ ਮੰਡਾਲਾ ਤੋ ਮਥਰੇਵਾਲ ਤੱਕ ਪੱਕੀ ਸੜਕ ਬਣਾਉਣ ਦੀ ਮੰਗ ਰੱਖੀ ਅਤੇ ਕਿਹਾ ਕਿ ਇਸ ਸੜਕ ਦੀ ਮੰਗ ਪਿਛਲੇ ਕਈ ਦਹਾਕਿਆਂ ਤੋ ਇਲਾਕਾ ਵਾਸੀ ਕਰਦੇ ਆ ਰਹੇ ਹਨ। ਇਹ ਸੜਕ ਬਣਨ ਨਾਲ ਮੰਡਾਲਾ ਘਸੀਟਚਪੁਰ, ਬਾਣੀਆ, ਦੁਲਚੀਪੁਰ ਆਦਿ ਪਿੰਡਾਂ ਦੇ ਲੋਕ ਮਥਰੇਵਾਲ, ਦੀਵਨੇਵਾਲ, ਜਾਹਗੀਰ, ਬਾਠ ਆਦਿ ਨਾਲ ਜੁੜ ਜਾਣਗੇ ਇਸ ਨਾਲ ਲੋਕਾਂ ਨੂੰ ਕਾਫੀ ਆਉਣ ਜਾਣ ਵਿੱਚ ਅਸਾਨੀ ਹੋਵੇਗੀ । ਬ੍ਰਹਮਪੁਰਾਂ ਨੇ ਸਬੋਧਨ ਕਰਦਿਆਂ ਮੌਕੇ ਤੇ ਹੀ ਉਕਤ ਸੜਕ ਬਣਾਉਣ ਦੀ ਮੰਗ ਨੂੰ ਮਨਜੂਰ ਕਰਦਿਆਂ ਇਸ ਸੜਕ ਨੂੰ ਬਣਾਉਣ ਦੀ ਅੰਦਾਜਨ ਲਾਗਤ 88 ਲੱਖ 'ਚੋਂ 40 ਲੱਖ ਰੁਪਏ ਮੈਬਰ ਪਾਰਲੀਮੈਟ ਜਥੇ ਰਣਜੀਤ ਸਿੰਘ ਬ੍ਰਹਮਪੁਰਾਂ ਦੇ ਕੋਟੇ 'ਚੋਂ ਦੇਣ ਦਾ ਐਲਾਨ ਕੀਤਾ । ਜੈਕਾਰਿਆ ਦੀ ਗੂਜ ਵਿੱਚ ਬ੍ਰਹਮਪੁਰਾਂ ਨੇ ਕਿਹਾ ਅਕਾਲੀ ਸਰਕਾਰ ਵੇਲੇ ਹੀ ਪੰਜਾਬ ਦਾ ਖਾਸ ਕਰ ਪਿੰਡਾਂ ਦਾ ਵਿਕਾਸ ਹੁੰਦਾ ਹੈ ਅਤੇ ਜਥੇ ਰਣਜੀਤ ਸਿੰਘ ਬ੍ਰਹਮਪੁਰਾਂ ਦੀਆਂ ਕੋਸ਼ਿਸ਼ਾ ਸਦਕਾ ਮਾਝੇ ਦਾ ਭਰਪੂਰ ਵਿਕਾਸ ਕਰਵਾਇਆ ਗਿਆ ਹੈ । ਉਹਨਾ ਕਿਹਾ ਕਿ ਭਾਵੇ ਇਸ ਵਾਰ ਲੋਕਾਂ ਨੇ ਕਾਂਗਰਸੀ ਵਿਧਾਇਕਾਂ ਨੂੰ ਜਿਤਾ ਕੇ ਭੇਜਿਆ ਹੈ ਪਰ ਉਹਨਾ ਦੀ ਹਲਕੇ 'ਚ ਲਗਾਤਰ ਗੈਰ ਹਾਜ਼ਰੀ ਕਾਰਣ ਅੱਜ ਵੀ ਲੋਕਾਂ ਦੇ ਕੰਮਕਾਰ ਅਤੇ ਹਲਕੇ ਦੇ ਵਿਕਾਸ ਕਾਰਜ ਅਕਾਲੀ ਦਲ ਵਲੋਂ ਹੀ ਕਰਵਾਏ ਜਾ ਰਹੇ ਹਨ । ਉਹਨਾਂ ਕਿਹਾ ਕੇ ਆਉਦੀਆਂ ਲੋਕ ਸਭਾ ਚੋਣਾਂ 'ਚ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਝੂਠ ਦੀ ਰਾਜਨੀਤੀ ਦਾ ਮੂੰਹ ਤੋੜ ਜਵਾਬ ਦੇਣਗੇ ਅਤੇ ਆਕਾਲੀ ਦਲ ਸ਼ਾਨਦਾਰ ਜਿੱਤ ਪਾ੍ਰਪਤ ਕਰੇਗਾ । ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾਂ ਨੇ ਕਿਹਾ ਕਿ ਇਸ ਸੜਕ ਦਾ ਉਦਘਾਟਨ ਬਹੁਤ ਜਲਦ ਮੈਬਰ ਪਾਰਲੀਮੈਂਟ ਜਥੇ ਰਣਜੀਤ ਸਿੰਘ ਬ੍ਰਹਮਪੁਰਾਂ ਅਪਣੇ ਹੱਥੀ ਕਰਨਗੇ । ਇਸ ਮੌਕੇ ਉਹਨਾਂ ਤੋ ਇਲਾਵਾ ਜਥੇ ਦਲਬੀਰ ਸਿੰਘ ਜਾਹਗੀਰ ਮੈਂਬਰ ਵਰਕਿੰਗ ਕਮੇਟੀ ਅਤੇ ਸਰਬਜੀਤ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਕਮੇਟੀ ਆਦਿ ਮੌਜੂਦ ਸਨ ।
