ਕਾਂਗਰਸ ਦੀ ਅਨੁਸ਼ਾਸਨ ਕਮੇਟੀ ਨੂੰ ਨਹੀਂ ਮਿਲਿਆ ਜਾਖੜ ਦਾ ਜਵਾਬ
Wednesday, Apr 20, 2022 - 09:33 PM (IST)
ਨਵੀਂ ਦਿੱਲੀ (ਭਾਸ਼ਾ) : ਕਾਂਗਰਸ ਦੀ ਅਨੁਸ਼ਾਸਨਾਤਮਕ ਕਾਰਵਾਈ ਕਮੇਟੀ ਅਗਲੇ ਕੁਝ ਦਿਨਾਂ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਕਾਰਵਾਈ ਦੇ ਸੰਦਰਭ ’ਚ ਫ਼ੈਸਲਾ ਕਰ ਸਕਦੀ ਹੈ ਕਿਉਂਕਿ ਅਨੁਸ਼ਾਸਨਹੀਣਤਾ ਦੇ ਦੋਸ਼ਾਂ ’ਤੇ ਉਨ੍ਹਾਂ ਵੱਲੋਂ ਤੈਅ ਮਿਆਦ ਅੰਦਰ ਕੋਈ ਜਵਾਬ ਨਹੀਂ ਆਇਆ। ਕਮੇਟੀ ਨੇ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਂਗਰਸ ਦੇ 2 ਸੀਨੀਅਰ ਨੇਤਾਵਾਂ ਸੁਨੀਲ ਜਾਖੜ ਤੇ ਕੇ. ਵੀ. ਥਾਮਸ ਨੂੰ ਬੀਤੀ 11 ਅਪ੍ਰੈਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਇਕ ਹਫ਼ਤੇ ਅੰਦਰ ਜਵਾਬ ਮੰਗਿਆ ਸੀ।
ਇਹ ਵੀ ਪੜ੍ਹੋ : ਘਰ ਅੱਗੇ ਤੂੜੀ ਸੁੱਟਣ ਤੋਂ ਹੋਏ ਝਗੜੇ 'ਚ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ
ਕਮੇਟੀ ਦੇ ਮੈਂਬਰ ਸਕੱਤਰ ਤੇ ਕਾਂਗਰਸ ਜਨਰਲ ਸਕੱਤਰ ਤਾਰਿਕ ਅਨਵਰ ਅਨੁਸਾਰ ਥਾਮਸ ਦਾ ਜਵਾਬ ਮਿਲ ਗਿਆ ਹੈ ਪਰ ਜਾਖੜ ਵੱਲੋਂ ਮੰਗਲਵਾਰ ਤੱਕ ਕੋਈ ਜਵਾਬ ਨਹੀਂ ਆਇਆ। ਇਹ ਪੁੱਛੇ ਜਾਣ ’ਤੇ ਕਿ ਕੀ ਜਾਖੜ ਦੀ ਮੁਅੱਤਲੀ ਜਾਂ ਬਰਖਾਸਤਗੀ ਵੀ ਹੋ ਸਕਦੀ ਹੈ ਤਾਂ ਅਨਵਰ ਨੇ ਕਿਹਾ, ‘‘ਕਾਂਗਰਸ ਦੇ ਸੰਵਿਧਾਨ ਤਹਿਤ ਕਾਰਵਾਈ ਹੋਵੇਗੀ। ਇਸ ਵਿਚ ਮੁਅੱਤਲੀ ਜਾਂ ਬਰਖਾਸਤਗੀ ਵੀ ਹੋ ਸਕਦੀ ਹੈ ਪਰ ਅੰਤਿਮ ਫ਼ੈਸਲਾ ਕਮੇਟੀ ਦੀ ਬੈਠਕ ਵਿਚ ਹੋਵੇਗਾ।’’ ਸੁਨੀਲ ਜਾਖੜ ’ਤੇ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਿਆਨ ਦੇਣ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ‘ਇਤਰਾਜ਼ਯੋਗ ਟਿੱਪਣੀ’ ਕਰਨ ਦਾ ਦੋਸ਼ ਹੈ।
ਇਹ ਵੀ ਪੜ੍ਹੋ : ਪਤੀ ਦੀ ਮੌਤ ਤੋਂ ਬਾਅਦ ਲਿਵਿੰਗ ’ਚ ਰਹਿਣ ਲੱਗੀ ਪਤਨੀ, ਪੁੱਤਾਂ ਨੂੰ ਕਰੋੜਾਂ ਦੀ ਜਾਇਦਾਦ ਵੰਡ ਵੇਚਣ ਲੱਗੀ ਨਸ਼ਾ
ਜਵਾਬ ਨਹੀਂ ਦਿੱਤਾ, ਜੋ ਫੈਸਲਾ ਕਰਨਾ ਹੈ, ਕਰ ਲਵੋ : ਜਾਖੜ
ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੀ ਅਨੁਸ਼ਾਸਨਾਤਮਕ ਕਾਰਵਾਈ ਕਮੇਟੀ ਵੱਲੋਂ ਦਿੱਤੇ ਗਏ ਕਾਰਨ ਦੱਸੋ ਨੋਟਿਸ ਦਾ ਜਵਾਬ ਨਹੀਂ ਦਿੱਤਾ ਅਤੇ ਕਮੇਟੀ ਨੇ ਜੋ ਫੈਸਲਾ ਕਰਨਾ ਹੈ, ਉਹ ਕਰ ਲਵੇ। ਜਾਖੜ ਨੇ ਕਿਹਾ, ‘‘ਇਹ ਸੱਚ ਹੈ ਕਿ ਮੈਂ (ਨੋਟਿਸ ਦਾ) ਜਵਾਬ ਨਹੀਂ ਦਿੱਤਾ।’’ ਕਮੇਟੀ ਵੱਲੋਂ ਕਾਰਵਾਈ ਦਾ ਸੰਕੇਤ ਦਿੱਤੇ ਜਾਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਇਹ ਉਨ੍ਹਾਂ ਦਾ ਅਧਿਕਾਰ ਹੈ, ਉਹ ਕਰਨ। ਮੈਨੂੰ ਨਹੀਂ ਪਤਾ ਕਿ ਉਹ ਕੀ ਕਰਨਗੇ। ਉਨ੍ਹਾਂ ਨੇ ਨੋਟਿਸ ਦਿੱਤਾ ਹੈ, ਜੋ ਫੈਸਲਾ ਕਰਨਾ ਹੈ, ਉਹ ਕਰ ਲੈਣ।’’ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਕਾਂਗਰਸ ਛੱਡ ਰਹੇ ਹਨ ਤਾਂ ਉਨ੍ਹਾਂ ਕੋਈ ਸਪੱਸ਼ਟ ਜਵਾਬ ਨਾ ਦਿੰਦਿਆਂ ਸਿਰਫ਼ ਇਹ ਕਿਹਾ, ‘‘ਪਿਛਲੇ 7 ਮਹੀਨਿਆਂ ਤੋਂ ਅਜਿਹੀਆਂ ਖ਼ਬਰਾਂ ਪ੍ਰਸਾਰਿਤ ਹੋ ਰਹੀਆਂ ਹਨ।’’
ਇਹ ਵੀ ਪੜ੍ਹੋ : ਜਨਾਨੀ ਦੀਆਂ ਧਮਕੀਆਂ ਤੋਂ ਤੰਗ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਹਿਲਾਂ ਫੋਨ ’ਤੇ ਪਾਇਆ ਸਟੇਟਸ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ