ਰੂਪਨਗਰ 'ਚ ਅਕਾਲੀ-ਕਾਂਗਰਸੀਆਂ ਦੇ ਝਗੜੇ ਦਾ ਭਿਆਨਕ ਰੂਪ, ਕੌਂਸਲਰ ਦੇ ਦਿਓਰ ਦਾ ਬੇਰਹਿਮੀ ਨਾਲ ਕਤਲ

Thursday, Nov 03, 2022 - 01:15 PM (IST)

ਰੂਪਨਗਰ 'ਚ ਅਕਾਲੀ-ਕਾਂਗਰਸੀਆਂ ਦੇ ਝਗੜੇ ਦਾ ਭਿਆਨਕ ਰੂਪ, ਕੌਂਸਲਰ ਦੇ ਦਿਓਰ ਦਾ ਬੇਰਹਿਮੀ ਨਾਲ ਕਤਲ

ਰੂਪਨਗਰ (ਵਿਜੇ)-ਰੂਪਨਗਰ ਦੇ ਵਾਰਡ ਨੰਬਰ ਇਕ ’ਚ ਕਾਂਗਰਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਝਗੜੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਲਗਭਗ ਪੰਜ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਪੁਲਸ ਨੇ ਕਤਲ ਦੇ ਸੰਬੰਧ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਵਾਰਡ ਨੰ. ਇਕ ਕਾਂਗਰਸੀ ਕੌਂਸਲਰ ਨੀਲਮ ਰਾਣੀ ਦਾ ਦਿਓਰ ਹੈ। ਪਤਾ ਲੱਗਾ ਹੈ ਕਿ ਹਾਲ ਹੀ ’ਚ ਨਗਰ ਕੌਂਸਲ ਰੂਪਨਗਰ ਦੀਆਂ ਚੋਣਾਂ ਹੋਈਆਂ ਸਨ ਤਾਂ ਦੋਵੇਂ ਪਾਰਟੀਆਂ ਦੇ ਵਰਕਰਾਂ ’ਚ ਕਾਫ਼ੀ ਝਗੜਾ ਹੋਇਆ ਸੀ ਅਤੇ ਤਲਵਾਰਾਂ ਵੀ ਚੱਲੀਆਂ ਸਨ। ਇਹ ਝਗੜਾ ਉਸ ਸਮੇਂ ਤੋਂ ਹੀ ਚੱਲਦਾ ਆ ਰਿਹਾ ਸੀ।
PunjabKesari

ਮੰਗਲਵਾਰ ਦੀ ਰਾਤ ਦੋਬਾਰਾ ਦੋਵੇਂ ਧਿਰਾਂ ’ਚ ਝਗੜਾ ਹੋਇਆ ਤਾਂ ਕੁਝ ਲੋਕ ਜ਼ਖ਼ਮੀ ਹੋ ਗਏ। ਦੋਵੇਂ ਧਿਰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਇਲਾਜ ਲਈ ਪਹੁੰਚ ਗਏ। ਬੁੱਧਵਾਰ ਦੁਪਹਿਰ ਜਦੋਂ ਦੋਵੇਂ ਧਿਰ ਰਸਤੇ ’ਚ ਜਾ ਰਹੇ ਸਨ ਤਾਂ ਫਿਰ ਝਗੜਾ ਹੋ ਗਿਆ, ਜਿਸ ’ਚ ਕਾਂਗਰਸੀ ਕੌਂਸਲਰ ਦਾ ਦਿਓਰ ਪੁਨੀਤ (28) ਗੰਭੀਰ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ’ਚ ਉਸ ਦੀ ਮੌਤ ਹੋ ਗਈ। ਕਾਂਗਰਸੀ ਧਿਰ ਨੇ ਦੋਸ਼ ਲਗਾਇਆ ਕਿ ਹਸਪਤਾਲ ’ਚ ਸਮੇਂ ਸਿਰ ਇਲਾਜ ਨਹੀਂ ਹੋਇਆ। ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ’ਚ ਪਹਿਲਾਂ ਵੀ ਕਈ ਵਾਰ ਝਗੜੇ ਹੋ ਚੁੱਕੇ ਹਨ ਅਤੇ ਪਹਿਲਾਂ ਹੀ ਧਾਰਾ 307 ਦਾ ਮਾਮਲਾ ਦਰਜ ਹੈ। ਪੁਲਸ ਨੇ ਮ੍ਰਿਤਕ ਦੇ ਭਰਾ ਅਸ਼ੋਕ ਪੁੱਤਰ ਜਨਕ ਦੇ ਬਿਆਨਾਂ ’ਤੇ ਹੁਣ ਦੋਸ਼ੀਆਂ ਵਿਰੁੱਧ ਧਾਰਾ 302 ਅਧੀਨ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : 43 ਸਾਲ ਦੀਆਂ ਸੇਵਾਵਾਂ ਦੇਣ ਮਗਰੋਂ ‘ਰਿਟਾਇਰਡ’ ਹੋਇਆ ਜਲੰਧਰ ਦਾ ਮਸ਼ਹੂਰ ਟੀ. ਵੀ. ਟਾਵਰ, ਜਾਣੋ ਕੀ ਰਹੀ ਵਜ੍ਹਾ

PunjabKesari

ਇਸੇ ਦੌਰਾਨ ਸਿਵਲ ਹਸਪਤਾਲ ਰੂਪਨਗਰ ’ਚ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਪਹੁੰਚ ਗਏ। ਕੌਂਸਲਰ ਅਮਰਜੀਤ ਸਿੰਘ ਜੌਲੀ ਨੇ ਦੱਸਿਆ ਕਿ ਜ਼ਖ਼ਮੀ ਹੋਣ ਤੋਂ ਬਾਅਦ ਪੁਨੀਤ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਕਾਫ਼ੀ ਸਮੇਂ ਤਕ ਉਸ ਦਾ ਇਲਾਜ ਨਹੀਂ ਹੋਇਆ, ਜਿਸ ਕਾਰਨ ਪੁਨੀਤ ਦੀ ਮੌਤ ਹੋ ਗਈ।
ਜਦਕਿ ਡਿਊਟੀ ’ਤੇ ਹਾਜ਼ਰ ਡਾਕਟਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਇਲਾਜ ਸਮੇਂ ਸਿਰ ਕੀਤਾ ਗਿਆ। ਡਾਕਟਰ ਨੇ ਦੋਸ਼ ਲਗਾਇਆ ਕਿ ਬੇਕਾਬੂ ਭੀੜ ਨੇ ਐਮਰਜੈਂਸੀ ’ਚ ਤਾਇਨਾਤ ਸਟਾਫ਼ ’ਤੇ ਹਮਲਾ ਕੀਤਾ। ਹਸਪਤਾਲ ’ਚ ਦੋਵੇਂ ਧਿਰਾਂ ਦੀਆਂ ਮਹਿਲਾਵਾਂ ਅਤੇ ਪੁਰਸ਼ਾਂ ਵਿਚਕਾਰ ਜੰਮ ਕੇ ਝਗੜਾ ਹੁੰਦਾ ਵੇਖਿਆ ਗਿਆ, ਜਿਸ ਨਾਲ ਸਥਿਤੀ ਕਾਫ਼ੀ ਗੰਭੀਰ ਹੋ ਗਈ ਅਤੇ ਮੌਕੇ ’ਤੇ ਕਾਫ਼ੀ ਤਣਾਅ ਵਧ ਗਿਆ।

 

PunjabKesari

7 ਦੋਸ਼ੀਆਂ ਵਿਰੁੱਧ ਪਰਚਾ ਦਰਜ : ਡੀ. ਐੱਸ. ਪੀ. ਤਰਲੋਚਨ

ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਲੜਾਈ-ਝਗੜੇ ’ਚ ਸ਼ਾਮਲ ਦੋਸ਼ੀ ਰਵੀ ਪੁੱਤਰ ਕਾਲੂ ਸਿੰਘ, ਸਾਹਿਬ ਸਿੰਘ ਪੁੱਤਰ ਕਾਲੂ ਸਿੰਘ, ਨਾਜਰ ਪੁੱਤਰ ਪਰਸ਼ੋਤਮ, ਮੋਜੀ ਪੁੱਤਰ ਰਾਜਾ, ਰਾਜਾ, ਨੀਲੂ ਪੁੱਤਰ ਰਾਮ ਸਿੰਘ, ਤੋਤਾ ਪੁੱਤਰ ਭੋਲਾ 'ਤੇ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਝਗੜੇ ’ਚ ਸੰਨੀ ਸਿੰਘ (26 ਸਾਲ) ਪੁੱਤਰ ਸ਼ਾਮ ਸਿੰਘ, ਹੈਪੀ (40 ਸਾਲ) ਪੁੱਤਰ ਭੋਲਾ, ਰਾਜਾ (40 ਸਾਲ) ਪੁੱਤਰ ਭੋਲਾ ਸਿੰਘ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਗ਼ਰੀਬ ਮਾਂ ਨੇ ਕਰਜ਼ ਚੁੱਕ ਦੁਬਈ ਭੇਜੀ ਧੀ, ਔਖੇ ਹੋਏ ਸਹੁਰਾ ਪਰਿਵਾਰ ਨੇ ਕੁੱਟ-ਕੁੱਟ ਪਾ ਦਿੱਤੇ ਨੀਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News