ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਹਲਕਾ ਆਬਜ਼ਰਵਰਾਂ ਦੀ ਨਿਯੁਕਤੀ

Wednesday, Feb 09, 2022 - 08:30 PM (IST)

ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਹਲਕਾ ਆਬਜ਼ਰਵਰਾਂ ਦੀ ਨਿਯੁਕਤੀ

ਚੰਡੀਗੜ੍ਹ (ਅਸ਼ਵਨੀ)- ਕਾਂਗਰਸ ਨੇ ਪੰਜਾਬ ਦੀਆਂ ਚੋਣਾਂ ਸਬੰਧੀ ਵਿਧਾਨਸਭਾ ਹਲਕਾ ਵਾਈਜ਼ ਚੋਣ ਆਬਜ਼ਰਵਰ ਤਾਇਨਾਤ ਕਰ ਦਿੱਤੇ ਹਨ। ਇਸ ਸਬੰਧੀ ਆਲ ਇੰਡੀਆ ਕਾਂਗਰਸ ਵਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਿਕ 48 ਆਬਜ਼ਰਵਰਾਂ ਦੇ ਨਾਮ ਐਲਾਨੇ ਗਏ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਵਨੀਤ ਬਿੱਟੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ,ਚੋਣ ਮੈਨੇਜਮੈਂਟ ਕਮੇਟੀ ਦਾ ਬਣਾਇਆ ਚੇਅਰਮੈਨ

PunjabKesari

ਜਾਣਕਾਰੀ ਮੁਤਾਬਿਕ ਇਸ ਸੂਚੀ ਵਿਚ ਸੁਜਾਨਪੁਰ ਲਈ ਸੁਰਿੰਦਰ ਭਾਰਦਵਾਜ, ਭੋਆ ਲਈ ਰਵੀ ਠਾਕੁਰ, ਪਠਾਨਕੋਟ ਵਿਚ ਐਸ਼ਵਰਿਆ ਕਟੋਚ, ਭੁਲੱਥ ਲਈ ਤਿਲਕ ਰਾਜ ਸ਼ਰਮਾ, ਕਪੂਰਥਲਾ ਲਈ ਕਰਨਲ ਧਨੀਰਾਮ ਸ਼ਾਂਡਿਲ, ਸੁਲਤਾਨਪੁਰ ਲੋਧੀ ਵਿਚ ਬੰਬਰ ਠਾਕੁਰ, ਫਗਵਾੜਾ ਵਿਚ ਇੰਦਰ ਦੱਤ ਲਖਨਪਾਲ, ਫਿਲੌਰ ਵਿਚ ਵਿਨੋਦ ਸੁਲਤਾਨਪੁਰੀ, ਨਕੋਦਰ ਵਿੱਚ ਦੀਪਕ ਰਾਠੌਰ, ਸ਼ਾਹਕੋਟ ਵਿਚ ਸਤਪਾਲ ਸਿੰਘ ਰਾਇਜਾਦਾ, ਕਰਤਾਰਪੁਰ ਵਿਚ ਕਿਸ਼ੋਰੀ ਲਾਲ, ਜਲੰਧਰ ਪੱਛਮੀ ਵਿਚ ਸੋਹਨਲਾਲ ਠਾਕੁਰ, ਜਲੰਧਰ ਸੈਂਟਰਲ ਵਿਚ ਸੁੰਦਰ ਸਿੰਘ ਠਾਕੁਰ, ਜਲੰਧਰ ਨਾਰਥ ਵਿਚ ਪਵਨ ਕਾਜਲ, ਜਲੰਧਰ ਕੈਂਟ ਵਿਚ ਰੋਹਿਤ ਠਾਕੁਰ, ਆਦਮਪੁਰ ਵਿਚ ਕੁਲਦੀਪ ਕੁਮਾਰ, ਮੁਕੇਰੀਆਂ ਵਿਚ ਚੰਦਰ ਕੁਮਾਰ, ਦਸੂਹਾ ਵਿਚ ਕੁਲਦੀਪ ਸਿੰਘ ਪਠਾਨੀਆ ਬੱਤਿਆਤ, ਆਦਮਪੁਰ ਵਿਚ ਕੁਲਦੀਪ ਸਿੰਘ ਪਠਾਨੀਆ, ਸ਼ਾਮਚੁਰਾਸੀ ਵਿਚ ਯਾਦਵਿੰਦਰ ਗੋਮਾ, ਹੁਸ਼ਿਆਰਪੁਰ ਵਿਚ ਰਾਕੇਸ਼ ਕਾਲੀਆ, ਚੱਬੇਵਾਲ ਵਿਚ ਸੁਰੇਸ਼ ਕੁਮਾਰ, ਗੜ੍ਹਸ਼ੰਕਰ ਵਿਚ ਸੰਜੇ ਰਤਨ, ਬੰਗਾ ਵਿਚ ਸੁਰਿੰਦਰ ਪਾਲ, ਨਵਾਂਸ਼ਹਿਰ ਵਿਚ ਲਖਵਿੰਦਰ ਰਾਣਾ ਅਤੇ ਬਲਾਚੌਰ ਵਿਚ ਸੰਜੇ ਅਵਸਥੀ ਦੀ ਆਬਜ਼ਰਵਰ ਦੇ ਤੌਰ ’ਤੇ ਜ਼ਿੰਮੇਵਾਰੀ ਲਗਾਈ ਗਈ ਹੈ।

ਇਹ ਵੀ ਪੜ੍ਹੋ :ਵਿਧਾਨ ਸਭਾ ਚੋਣਾਂ : ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 399.64 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

 


author

Karan Kumar

Content Editor

Related News