ਕਾਂਗਰਸ ’ਚ ਢਾਈ-ਢਾਈ ਸਾਲ ਦਾ CM ਐਲਾਨ ਕਰਨ ਦਾ ਕੋਈ ਕਲਚਰ ਨਹੀਂ: ਹਰੀਸ਼ ਚੌਧਰੀ
Sunday, Feb 06, 2022 - 10:18 AM (IST)
ਜਲੰਧਰ (ਧਵਨ) - ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਅਤੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਹਰੀਸ਼ ਚੌਧਰੀ ਨੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਉਨ੍ਹਾਂ ਚਰਚਾਵਾਂ ’ਤੇ ਵਿਰਾਮ ਲਾ ਦਿੱਤਾ। ਇਸ ਦੌਰਾਨ ਇਹ ਚਰਚਾ ਚੱਲ ਰਹੀ ਸੀ ਕਿ ਕਾਂਗਰਸ ਆਲਾ ਕਮਾਨ ਵੱਲੋਂ ਢਾਈ ਸਾਲ ਚਰਨਜੀਤ ਸਿੰਘ ਚੰਨੀ ਤੇ ਢਾਈ ਸਾਲ ਨਵਜੋਤ ਸਿੰਘ ਸਿੱਧੂ ਨੂੰ ਦਿੱਤੇ ਜਾ ਸਕਦੇ ਹਨ। ਹਰੀਸ਼ ਚੌਧਰੀ ਤੋਂ ਜਦ ਪੁੱਛਿਆ ਗਿਆ ਕਿ ਅਜਿਹੀ ਕੋਈ ਸੰਭਾਵਨਾ ਤੁਹਾਨੂੰ ਵਿਖਾਈ ਦੇ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ’ਚ ਢਾਈ-ਢਾਈ ਸਾਲ ਦਾ ਸੀ.ਐੱਮ. ਐਲਾਨ ਕਰਨ ਦਾ ਕੋਈ ਕਲਚਰ ਨਹੀਂ ਹੈ। ਕਾਂਗਰਸ ਆਲਾ ਕਮਾਨ ਕੋਲ ਜੋ ਫੀਡਬੈਕ ਪੁੱਜਾ ਹੋਵੇਗਾ, ਉਸ ਦੇ ਆਧਾਰ ’ਤੇ 5 ਸਾਲਾਂ ਲਈ ਹੀ ਸੀ. ਐੱਮ. ਦਾ ਐਲਾਨ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਸਾਲ ਪਹਿਲਾਂ ਕੈਨੇਡਾ ਗਏ ਧਾਰੀਵਾਲ ਦੇ ਨੌਜਵਾਨ ਦੀ ਮੌਤ, ਘਰ ’ਚ ਪਿਆ ਚੀਕ ਚਿਹਾੜਾ
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਚਰਚਾਵਾਂ ਬਾਰੇ ਉਹ ਕੁਝ ਵੀ ਨਹੀਂ ਕਹਿ ਸਕਦੇ ਹਨ ਪਰ ਇਨ੍ਹਾਂ ’ਚ ਕੋਈ ਸੱਚਾਈ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ’ਤੇ ਪਹਿਲਾਂ ਛਾਪਾ ਮਾਰਨਾ ਤੇ ਫਿਰ ਉਸ ਦੀ ਗ੍ਰਿਫ਼ਤਾਰੀ ਕਰ ਕੇ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਹੈ। ਭਾਜਪਾ ਦੇ ਆਲਾ ਕਮਾਨ ਨੂੰ ਅਜਿਹਾ ਲੱਗ ਰਿਹਾ ਹੈ ਕਿ ਉਹ ਪੰਜਾਬ ’ਚ ਬੁਰੀ ਤਰ੍ਹਾਂ ਨਾਲ ਚੋਣਾਂ ਹਾਰ ਰਹੇ ਹਨ ਤਾਂ ਉਹ ਆਪਣੀਆਂ ਸਰਕਾਰੀ ਏਜੰਸੀਆਂ ਦਾ ਸਹਾਰਾ ਲੈ ਕੇ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬ ਦੇ ਇਸ ਹਲਕੇ ’ਚੋਂ ਦੋ ਕਾਂਗਰਸੀ ਉਮੀਦਵਾਰਾਂ ਨੇ ਭਰਿਆ ਨਾਮਜ਼ਦਗੀ ਪੱਤਰ (ਵੀਡੀਓ)
ਪੱਛਮੀ ਬੰਗਾਲ ਵੀ ਇਸ ਦੀ ਇਕ ਉਦਾਹਰਨ ਹੈ, ਜਦੋਂ ਉੱਥੇ ਵੀ ਭਾਜਪਾ ਨੂੰ ਆਪਣੀ ਹਾਰ ਸਾਹਮਣੇ ਵਿਖਾਈ ਦੇ ਰਹੀ ਸੀ ਤਾਂ ਈ. ਡੀ. ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸਨ। ਹਰੀਸ਼ ਚੌਧਰੀ ਨੇ ਕਿਹਾ ਕਿ ਕਾਂਗਰਸ ਨੂੰ ਇਨ੍ਹਾਂ ਛਾਪਿਆਂ ਨਾਲ ਦਬਾਇਆ ਨਹੀਂ ਜਾ ਸਕਦਾ ਹੈ। ਕਾਂਗਰਸ ਦੇ ਹਰ ਇਕ ਨੇਤਾ ਤੇ ਵਰਕਰ ਦੇ ਮਨਾਂ ’ਚ ਭਾਰੀ ਗੁੱਸਾ ਹੈ ਤੇ ਇਹ ਗੁੱਸਾ ਵਿਧਾਨਸਭਾ ਚੋਣਾਂ ’ਚ ਵੋਟਾਂ ਦੇ ਸਮੇਂ ਨਿਕਲੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਨਤਾ ਵੀ ਅਜਿਹੀ ਦਬਾਅ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੀ ਹੈ। ਉਲਟਾ ਇਸ ਤਰ੍ਹਾਂ ਦੀ ਕਾਰਵਾਈ ਨਾਲ ਚੰਨੀ ਪ੍ਰਤੀ ਜਨਤਾ ਦੇ ਮਨਾਂ ’ਚ ਹਮਦਰਦੀ ਪੈਦਾ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ - CM ਚਿਹਰੇ ਦੇ ਐਲਾਨ ਤੋਂ ਪਹਿਲਾਂ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ