Punjab Budget Session : CM ਮਾਨ ਤੋਂ ਮੁਆਫ਼ੀ ਦੀ ਮੰਗ 'ਤੇ ਅੜੇ ਬਾਜਵਾ, ਮੀਡੀਆ ਨੂੰ ਕਹਿ ਦਿੱਤੀ ਵੱਡੀ ਗੱਲ
Tuesday, Mar 07, 2023 - 11:08 AM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਬੀਤੇ ਦਿਨ ਦੀ ਕਾਰਵਾਈ ਦੌਰਾਨ ਹੋਈ ਬਹਿਸਬਾਜ਼ੀ ਮਗਰੋਂ ਕਾਂਗਰਸ ਨੇ ਅੱਜ ਦੀ ਕਾਰਵਾਈ 'ਚ ਹਿੱਸਾ ਨਹੀਂ ਲਿਆ। ਇਸ ਸਬੰਧੀ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੀ. ਐੱਲ. ਪੀ. ਦੀ ਮੀਟਿੰਗ 'ਚ ਫ਼ੈਸਲਾ ਲਿਆ ਗਿਆ ਹੈ ਕਿ ਜਾਂ ਤਾਂ ਮੁੱਖ ਮੰਤਰੀ ਮਾਨ ਬੀਤੇ ਦਿਨ ਦੇ ਰਵੱਈਏ ਲਈ ਮੁਆਫ਼ੀ ਮੰਗਣ, ਨਹੀਂ ਤਾਂ ਕਾਂਗਰਸ ਨੇ ਫ਼ੈਸਲਾ ਕੀਤਾ ਹੈ ਕਿ ਜਿੱਥੇ ਮੁੱਖ ਮੰਤਰੀ ਹਾਊਸ 'ਚ ਹੋਣਗੇ, ਅਸੀਂ ਉਨ੍ਹਾਂ ਦਾ ਬਾਈਕਾਟ ਕਰਾਂਗੇ।
ਇਹ ਵੀ ਪੜ੍ਹੋ : ਭਾਰਤੀ ਖੇਤਰ 'ਚ ਫਿਰ ਪਾਕਿਸਤਾਨੀ ਡਰੋਨ ਦੀ ਦਸਤਕ, BSF ਨੇ ਕੀਤੀ ਫਾਇਰਿੰਗ
ਜਦੋਂ ਉਹ ਉੱਠ ਕੇ ਚਲੇ ਜਾਣਗੇ ਤਾਂ ਉਹ ਸਦਨ ਦੀ ਸਾਰੀ ਕਾਰਵਾਈ 'ਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਹ ਬਾਈਕਾਟ ਸਿਰਫ ਮੁੱਖ ਮੰਤਰੀ ਮਾਨ ਦਾ ਹੀ ਹੋਵੇਗਾ ਅਤੇ ਕਿਸੇ ਹੋਰ ਮੈਂਬਰ ਜਾਂ ਮੰਤਰੀ ਦਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੀ ਕਾਰਵਾਈ 'ਚ ਉਹ ਹਿੱਸਾ ਲੈਣਗੇ ਅਤੇ ਜਦੋਂ ਮੁੱਖ ਮੰਤਰੀ ਬੈਠੇ ਹੋਣਗੇ ਤਾਂ ਉਹ ਸਦਨ ਦੇ ਬਾਹਰ ਆ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਰਵਾਈ ਸ਼ੁਰੂ, ਕਾਂਗਰਸ ਨੇ ਨਹੀਂ ਲਿਆ ਹਿੱਸਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ