ਗੋਇੰਦਵਾਲ ਜੇਲ੍ਹ ਦੀ ਵਾਇਰਲ ਵੀਡੀਓ 'ਤੇ ਕਾਂਗਰਸ ਨੇ ਘੇਰੀ ਮਾਨ ਸਰਕਾਰ, ਕੀਤੇ ਵੱਡੇ ਸਵਾਲ
Monday, Mar 06, 2023 - 11:52 AM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਦਾ ਦੂਜਾ ਦਿਨ ਹੈ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਗੋਇੰਦਵਾਲ ਜੇਲ੍ਹ 'ਚ ਹੋਈ ਗੈਂਗਵਾਰ ਨੂੰ ਲੈ ਕੇ ਸਰਕਾਰ 'ਤੇ ਸਵਾਲ ਚੁੱਕੇ ਅਤੇ ਇਸ ਨੂੰ ਸਰਕਾਰ ਦੀ ਨਾਕਾਮੀ ਦੱਸਿਆ ਹੈ। ਗੋਇੰਦਵਾਲ ਜੇਲ੍ਹ ਦੀ ਗੱਲ ਕਰਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਾਂਗਰਸ ਦੇ ਕਾਰਜ਼ਕਾਲ ਦੌਰਾਨ ਕਦੇ ਕਿਸੇ ਨੇ ਸੁਣਿਆ ਸੀ ਕਿ ਜੇਲ੍ਹ 'ਚ ਅਜਿਹਾ ਕੁਝ ਹੋਰ ਰਿਹਾ ਹੈ ਜਾਂ ਫਿਰ ਕਿਸੇ ਬਦਮਾਸ਼ ਨੂੰ ਜੇਲ੍ਹ 'ਚ ਸਿਰ ਚੁੱਕਣ ਦਿੱਤਾ ਹੋਵੇ। ਪਰ ਜੇਕਰ ਹੁਣ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਜੇਲ੍ਹਾਂ 'ਚੋਂ ਆਏ ਦਿਨ ਮੋਬਾਇਲ ਅਤੇ ਨਸ਼ੇ ਮਿਲ ਰਹੇ ਹਨ। ਉਨ੍ਹਾਂ ਸਵਾਲ ਕਰਦਿਆਂ ਕਿਹਾ ਪੁੱਛਿਆ ਕਿ ਜੇਲ੍ਹ 'ਚ 2 ਗੈਂਗਸਟਰਾਂ ਦਾ ਕਤਲ ਹੋਣਾ, ਲੜਾਈ ਹੋਣੀ ਅਤੇ ਗੈਂਗਵਾਰ ਹੋਣਾ ਕਿਸ ਦੀ ਨਾਕਾਮਯਾਬੀ ਹੈ? ਇਹ ਪ੍ਰਸ਼ਾਸਨ ਅਤੇ ਸਰਕਾਰ ਦੇ ਢਹਿ-ਢੇਰੀ ਹੋਣਾ ਹੈ। ਉਨ੍ਹਾਂ ਕਿਹਾ ਗੈਂਗਵਾਰ ਮਾਮਲੇ 'ਚ ਤਾਂ ਏ. ਡੀ. ਜੀ. ਪੀ. ਨੇ ਵੀ ਨਹੀਂ ਕੋਈ ਖ਼ੁਲਾਸਾ ਕੀਤਾ ਕਿ ਜੇਲ੍ਹ ਅੰਦਰ ਹੋਇਆ ਕੀ? ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਸਬੂਤਾਂ ਨੂੰ ਖ਼ਤਮ ਕੀਤਾ ਗਿਆ ਹੈ। ਇਸ ਤੋਂ ਇਲਾਵਾ 7 ਬੰਦੇ ਸਸਪੈਂਡ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਇਸ ਲਈ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਚ ਆਪਣਾ ਸਟੈਂਡ ਸਪੱਸ਼ਟ ਕਰਨਾ ਹੀ ਪਵੇਗਾ।
ਇਹ ਵੀ ਪੜ੍ਹੋ- ਮੁਕਤਸਰ ’ਚ ਵੱਡੀ ਘਟਨਾ, ਲੰਬੀ ਥਾਣੇ ’ਚ ਚੱਲੀ ਗੋਲ਼ੀ, ਏ. ਐੱਸ. ਆਈ. ਦੀ ਮੌਤ
ਰੰਧਾਵਾ ਨੇ ਅਜਨਾਲਾ ਹਿੰਸਾ ਸਬੰਧੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਉਸ 'ਤੇ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ ਜਦਕਿ ਸਾਰਾ ਕੁਝ ਉਨ੍ਹਾਂ ਦੀ ਅੱਖਾਂ ਦੇ ਸਾਹਮਣੇ ਹੈ। ਹਿੰਸਾ ਭੜਕਾਉਣ ਵਾਲੇ ਲੋਕ ਸ਼ਰੇਆਮ ਪੁਲਸ ਅਧਿਕਾਰੀਆਂ 'ਤੇ ਬੰਦੂਕਾਂ ਤਾਣ ਕੇ ਖੜ੍ਹੇ ਸੀ ਪਰ ਫਿਰ ਵੀ ਸਰਕਾਰ ਸੀ. ਸੀ. ਟੀ. ਵੀ ਕੈਮਰੇ ਖੰਗਾਲਣ ਦੀ ਗੱਲ ਕਰ ਰਹੀ ਹੈ। ਜੇਕਰ ਕਿਸੇ ਬੱਚੇ ਜਾਂ ਵਿਅਕਤੀ ਦੀ ਸੋਸ਼ਲ ਮੀਡੀਆ 'ਤੇ ਹਥਿਆਰਾਂ ਸਣੇ ਵੀਡੀਓ ਵਾਇਰਲ ਹੁੰਦੀ ਸੀ, ਉਸ 'ਤੇ ਤਾਂ ਉਸ ਵੇਲੇ ਹੀ ਐਕਸ਼ਨ ਲਿਆ ਜਾਂਦਾ ਸੀ ਪਰ ਇੱਥੇ ਸ਼ਰੇਆਮ ਗੁੰਡਾਗਰਦੀ ਦੋ ਬਾਅਦ ਵੀ ਕੋਈ ਐਕਸ਼ਨ ਕਿਉਂ ਨਹੀਂ? ਮੁੱਖ ਮੰਤਰੀ ਨੂੰ ਉਨ੍ਹਾਂ ਵਿਅਕਤੀਆਂ ਬਾਰੇ ਸਟੈਂਡ ਸਪੱਸ਼ਟ ਕਰਨਾ ਪਵੇਗਾ , ਜੋ ਕਹਿੰਦੇ ਹਨ ਕਿ ਅਸੀਂ ਹਿੰਦੁਸਤਾਨ ਦੇ ਹੈ ਹੀ ਨਹੀਂ ਅਤੇ ਜੋ ਖਾਲਿਸਤਾਨੀ ਸਮਰਥਕ ਹਨ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਵਿਆਹੁਤਾ ਦੇ ਪਿਆਰ 'ਚ ਪਾਗਲ ਹੋਇਆ ਸਾਬਕਾ ਸਰਪੰਚ, ਥਾਣੇ ਅੰਦਰ ਖ਼ੁਦ ਨੂੰ ਮਾਰੀ ਗੋਲ਼ੀ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ 'ਚ ਆਏ ਦਿਨ ਅਗਵਾ ਕਰਨ ਦੇ ਮਾਮਲਾ, ਫਿਰੌਤੀਆਂ ਮੰਗਣ ਅਤੇ ਉੱਗਲਾਂ ਵੱਢਣ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਮੁੱਖ ਮੰਤਰੀ ਮਾਨ ਨੇ ਮੰਤਰੀ ਹਰਜੋਤ ਬੈਂਸ ਕੋਲੋਂ ਜੇਲ੍ਹ ਵਿਭਾਗ ਲੈ ਕੇ ਆਪਣੇ ਕੋਲ ਰੱਖਿਆ ਇਹ ਸੋਚਦੇ ਹੋਏ ਕਿ ਸੂਬੇ ਦੀਆਂ ਜੇਲ੍ਹ 'ਚ ਬਿਹਤਰੀ ਹੋਵੇਗੀ ਪਰ ਉਸ ਤਰ੍ਹਾਂ ਹੋ ਨਹੀਂ ਰਿਹਾ। ਜੇਲ੍ਹ 'ਚ ਹੋਈ ਗੈਂਗਵਾਰ ਤੋਂ ਬਣੀ ਵੀਡੀਓ ਪੰਜਾਬ ਸਰਕਾਰ ਦੇ ਸ਼ਾਸਨ ਦੀ ਤਸਵੀਰ ਨੂੰ ਸਾਫ਼ ਕਰ ਰਹੀ ਹੈ। ਮੁੱਖ ਮੰਤਰੀ ਅਤੇ ਜੇਲ੍ਹ ਮੰਤਰੀ ਹੁੰਦਿਆਂ ਜੇਲ੍ਹ 'ਚ ਹੋਈ ਗੈਂਗਵਾਰ ਤੋਂ ਬਾਅਦ ਜੇਲ੍ਹ ਸੁਪਰਡੈਂਟ ਨੂੰ ਮੁਅੱਤਲ ਕਰਨਾ ਕੋਈ ਖ਼ਾਸ ਕਦਮ ਨਹੀਂ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।