ਨਾਜਾਇਜ਼ ਹੋਏ ਕਬਜ਼ੇ ਤੋਂ ਪ੍ਰੇਸ਼ਾਨ ਪਰਿਵਾਰ ਨੇ ਪ੍ਰਸ਼ਾਸਨ ਕੋਲ ਲਾਈ ਇਨਸਾਫ ਦੀ ਗੁਹਾਰ

Sunday, Jan 28, 2018 - 12:13 AM (IST)

ਨਾਜਾਇਜ਼ ਹੋਏ ਕਬਜ਼ੇ ਤੋਂ ਪ੍ਰੇਸ਼ਾਨ ਪਰਿਵਾਰ ਨੇ ਪ੍ਰਸ਼ਾਸਨ ਕੋਲ ਲਾਈ ਇਨਸਾਫ ਦੀ ਗੁਹਾਰ

ਗੁਰੂਹਰਸਹਾਏ(ਪ੍ਰਦੀਪ)-ਪਿੰਡ ਅਮੀਰ ਖਾਸ ਦੇ ਵਸਨੀਕ ਅਵਤਾਰ ਸਿੰਘ ਨੇ ਆਪਣੇ 'ਤੇ ਹੋਏ ਅੱਤਿਆਚਾਰ ਬਾਰੇ ਦੱਸਦੇ ਹੋਏ ਕਿਹਾ ਕਿ ਪਿੰਡ ਦੇ ਹੀ ਕੁਝ ਕਾਂਗਰਸੀ ਵਰਕਰਾਂ ਤੇ ਆਗੂਆਂ ਦੀ ਸ਼ਹਿ 'ਤੇ ਮੇਰੀ ਮਾਲਕੀ ਵਾਲੀ ਜ਼ਮੀਨ 'ਚ ਲੱਗੇ ਸਫੈਦੇ ਤੇ ਹਵੇਲੀ 'ਚ ਬਣਾਇਆ ਤੂੜੀ ਵਾਲਾ ਪੱਲਾ ਵੀ ਢਾਹ ਦਿੱਤਾ ਗਿਆ ਤੇ ਮੇਰੀ 4 ਮਰਲੇ ਜ਼ਮੀਨ 'ਤੇ ਵੀ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਹੈ।
ਇਸ ਸਬੰਧੀ ਮੈਂ ਥਾਣਾ ਅਮੀਰ ਖਾਸ ਨੂੰ ਕਈ ਵਾਰ ਲਿਖਤੀ ਦਰਖਾਸਤਾਂ ਦੇ ਚੁੱਕਾ ਹਾਂ ਪਰ ਮੇਰੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਪੀੜਤ ਨੇ ਦੱਸਿਆ ਕਿ ਵਿਰੋਧੀਆਂ ਵੱਲੋਂ ਸ਼ਰੇਆਮ ਗੁੰਡਾਗਰਦੀ ਕਰ ਕੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਇਸ ਮਾਮਲੇ 'ਚ ਪੁਲਸ ਵਿਭਾਗ ਮੇਰੀ ਕੋਈ ਮਦਦ ਨਹੀਂ ਕਰ ਰਿਹਾ। ਉਸ ਨੇ ਸਿਵਲ ਪ੍ਰਸ਼ਾਸਨ ਤੇ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਲੈਣ ਲਈ ਗੁਹਾਰ ਲਾਈ ਹੈ।


Related News