ਕਾਂਗਰਸ ਦਾ ''ਹੱਥ'' ਛੱਡ ਢੀਂਡਸਾ ਧੜੇ ''ਚ ਸ਼ਾਮਲ ਹੋਏ ਸੰਧੂ

Monday, Jul 06, 2020 - 06:32 PM (IST)

ਕਾਂਗਰਸ ਦਾ ''ਹੱਥ'' ਛੱਡ ਢੀਂਡਸਾ ਧੜੇ ''ਚ ਸ਼ਾਮਲ ਹੋਏ ਸੰਧੂ

ਪਟਿਆਲਾ (ਜੋਸਨ) : ਦੋ ਵਿਧਾਨ ਸਭਾ ਹਲਕਿਆਂ ਤੋਂ ਲਗਾਤਾਰ ਅੱਠ ਵਾਰ ਵਿਧਾਨ ਸਭਾ ਸੀਟ ਜਿੱਤਣ ਵਾਲੇ ਸੰਧੂ ਪਰਿਵਾਰ ਦੇ ਵਾਰਸ ਅਤੇ ਐੱਸ. ਐੱਸ. ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਅੱਜ ਢੀਂਡਸਾ ਧੜੇ ਵਿਚ ਸ਼ਾਮਲ ਹੋ ਗਏ ਹਨ। ਪਿੰਡ ਕੌਲੀ ਵਿਖੇ ਅੱਜ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਉਨ੍ਹਾਂ ਇਹ ਫ਼ੈਸਲਾ ਲਿਆ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਲੋਕ ਫੇਰ ਬਦਲ ਚਾਹੁੰਦੇ ਹਨ, ਇਸ ਲਈ ਉਹ ਰਵਾਇਤੀ ਪਾਰਟੀਆਂ ਨੂੰ ਛੱਡ ਰਹੇ ਹਨ ਅਤੇ ਸਾਡੀ ਪਾਰਟੀ 2022 ਵਿਚ ਵੱਖਰਾ ਹੀ ਵਜੂਦ ਬਣਾਏਗੀ।

ਇਹ ਵੀ ਪੜ੍ਹੋ : ਬਾਬਾ ਬਕਾਲਾ : ਨਿਹੰਗ ਸਿੰਘ ਅਜੀਤ ਸਿੰਘ ਪੂਹਲਾ ਦੇ ਡੇਰੇ 'ਤੇ ਹਮਲਾ, ਚੱਲੀਆਂ ਗੋਲ਼ੀਆਂ

ਇਥੇ ਇਹ ਦੱਸਣਯੋਗ ਹੈ ਕਿ ਪਾਰਲੀਮਾਨੀ ਚੋਣਾਂ ਸਮੇਂ ਟਕਸਾਲੀ ਪਰਿਵਾਰਾਂ ਦੀ ਅਣਦੇਖੀ ਕਾਰਨ ਤੇਜਿੰਦਰਪਾਲ ਸਿੰਘ ਸੰਧੂ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਵਿਚ ਸ਼ਮੂਲੀਅਤ ਕੀਤੀ ਸੀ ਪਰ ਕਾਂਗਰਸ ਦੀ ਟਕਸਾਲੀ ਪਰਿਵਾਰ ਪ੍ਰਤੀ ਅਣਦੇਖੀ ਅਤੇ ਝੁਕਾਅ ਨਾ ਹੋਣ ਕਾਰਣ ਇਸ ਵਾਰ ਤੇਜਿੰਦਰਪਾਲ ਸਿੰਘ ਸੰਧੂ ਨੇ ਸੁਖਦੇਵ ਸਿੰਘ ਢੀਂਡਸਾ ਗਰੁੱਪ 'ਚ ਜਾਣ ਦੀ ਤਿਆਰੀ ਖਿੱਚ ਲਈ। ਸੰਧੂ ਨੇ ਐਤਵਾਰ ਨੂੰ ਹੀ ਕਾਂਗਰਸ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਸੀ ਅਤੇ ਸੋਮਵਾਰ ਉਹ ਢੀਂਡਸਾ ਗਰੁੱਪ ਵਿਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ : ਰੁੱਸ ਕੇ ਪੇਕੇ ਗਈ ਪਤਨੀ ਦਾ ਵਿਛੋੜਾ ਨਾ ਸਹਾਰ ਸਕਿਆ ਪਤੀ, ਅੱਕ ਕੇ ਚੁੱਕਿਆ ਖ਼ੌਫਨਾਕ ਕਦਮ


author

Gurminder Singh

Content Editor

Related News