ਕਾਂਗਰਸ ਦੀ ਧੜੇਬੰਦੀ ਆਈ ਸਾਹਮਣੇ, ਬੀਬੀ ਭਾਗੀਕੇ ਖਿਲਾਫ ਡਟੇ ਟਕਸਾਲੀ

Saturday, May 04, 2019 - 05:31 PM (IST)

ਕਾਂਗਰਸ ਦੀ ਧੜੇਬੰਦੀ ਆਈ ਸਾਹਮਣੇ, ਬੀਬੀ ਭਾਗੀਕੇ ਖਿਲਾਫ ਡਟੇ ਟਕਸਾਲੀ

ਨਿਹਾਲ ਸਿੰਘ ਵਾਲਾ/ਬਿਲਾਸਪੁਰ  ਮਈ(ਬਾਵਾ/ਜਗਸੀਰ) : ਵੱਖ-ਵੱਖ ਪਿੰਡਾਂ ਦੇ ਨਾਰਾਜ਼ ਟਕਸਾਲੀ ਕਾਂਗਰਸੀ ਆਗੂਆਂ ਵਲੋਂ ਅੱਜ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ ਖਿਲਾਫ ਖੁੱਲ੍ਹ ਕੇ ਬਗਾਵਤ ਕੀਤੀ ਗਈ। ਉਕਤ ਆਗੂਆਂ ਨੇ ਕਾਂਗਰਸ ਹਾਈਕਮਾਡ ਤੋਂ ਮੰਗ ਕੀਤੀ ਕਿ ਚੋਣਾਂ ਦੇ ਮੱਦੇਨਜ਼ਰ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੂੰ ਹਲਕਾ ਇੰਚਾਰਜ ਦੇ ਅਹੁਦੇ ਤੋਂ ਵੱਖ ਕਰਕੇ ਕਿਸੇ ਯੋਗ ਵਿਅਕਤੀ ਨੂੰ ਕਮਾਂਡ ਦਿੱਤੀ ਜਾਵੇ। ਜਸਵੰਤ ਸਿੰਘ ਪੱਪੀ ਰਾਊਕੇ ਅਤੇ ਸੁਰਜੀਤ ਸਿੰਘ ਮੀਤਾ ਭਾਊ ਰਣੀਆਂ ਨੇ ਪਾਰਟੀ ਨੂੰ ਧਮਕੀ ਭਰੇ ਸ਼ਬਦਾਂ ਵਿਚ ਕਿਹਾ ਕਿ ਜੇਕਰ ਟਕਸਾਲੀ ਆਗੂਆਂ ਦੀ ਗੱਲ ਅਣਸੁਣੀ ਕੀਤੀ ਗਈ ਤਾਂ ਉਹ ਅਗਲਾ ਕਦਮ ਚੁੱਕਣ ਲਈ ਮਜਬੂਰ ਹੋਣਗੇ। 
ਉਕਤ ਆਗੂਆਂ ਨੇ ਕਿਹਾ ਕਿ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕੇ ਅੰਦਰ ਕਾਂਗਰਸੀ ਵਰਕਰਾਂ ਵਿਚ ਫੁੱਟ ਪੈਦਾ ਕਰਕੇ ਟਕਸਾਲੀ ਵਰਕਰਾਂ ਨੂੰ ਅਣਗੌਲਿਆ ਕਰ ਰਹੀ ਹੈ ਜਦਕਿ ਵਿਰੋਧੀ ਪਾਰਟੀਆਂ ਦੇ ਵਰਕਰਾਂ ਦੀ ਪੁੱਛਗਿਛ ਹੋ ਰਹੀ ਹੈ ਜਿਸ ਨਾਲ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਰਾਤ ਇਕ ਕਰਕੇ ਪਾਰਟੀ ਦੇ ਲੋਕ ਸਭਾ ਉਮੀਦਵਾਰ ਮੁਹੰਮਦ ਸੰਦੀਕ ਦੇ ਨਾਲ ਹਨ ਪਰ ਜੇਕਰ ਹਲਕਾ ਇੰਚਾਰਜ ਨੂੰ ਨਾ ਬਦਲਿਆ ਗਿਆ ਤਾਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਦੀ ਵੋਟ ਘਟਣ ਦਾ ਵੀ ਡਰ ਹੈ ।


author

Gurminder Singh

Content Editor

Related News