ਵਿਧਾਇਕ ਅਗਨੀਹੋਤਰੀ ਨੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ

Tuesday, Oct 31, 2017 - 04:36 PM (IST)

ਵਿਧਾਇਕ ਅਗਨੀਹੋਤਰੀ ਨੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ

ਝਬਾਲ (ਲਾਲੂਘੁੰਮਣ, ਬਖਤਾਵਰ, ਭਾਟੀਆ) - ਅੱਡਾ ਗੱਗੋਬੂਆ ਦੇ ਸਮੂਹ ਦੁਕਾਨਦਾਰਾਂ ਦੀ ਇਹ ਵਿਸ਼ੇਸ਼ ਮੀਟਿੰਗ ਕਾਂਗਰਸ ਸੋਸ਼ਲ ਮੀਡੀਆ ਸੈੱਲ ਦੇ ਮਾਝਾ ਅਤੇ ਦੁਆਬਾ ਜੋਨਾਂ ਦੇ ਚੇਅਰਮੈਨ ਰਿੰਕੂ ਢਿੱਲੋਂ 'ਤੇ ਕਾਂਗਰਸ ਸਹਿਕਾਰਤਾ ਸੈੱਲ ਦੇ ਜ਼ਿਲਾ ਚੇਅਰਮੈਨ ਲਾਲੀ ਸੰਧੂ ਓਠੀਆਂ ਦੀ ਅਗਵਾਈ 'ਚ ਹੋਈ। ਇਸ ਮੌਕੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਮੀਟਿੰਗ 'ਚ ਉਚੇਚੇ ਤੌਰ 'ਤੇ ਸ਼ਾਮਲ ਹੋਏ। ਦੁਕਾਨਦਾਰਾਂ ਨੇ ਇਸ ਮੌਕੇ ਵਿਧਾਇਕ ਡਾ. ਅਗਨੀਹੋਤਰੀ ਨੂੰ ਦਿਨੋਂ ਦਿਨ ਵਾਪਰ ਰਹੀਆਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਪੁਲਸ ਪ੍ਰਸਾਸ਼ਨ ਨੂੰ ਸਖਤ ਹਦਾਇਤਾਂ ਕਰਨ ਅਤੇ ਦੁਕਾਨਦਾਰਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਮੰਗ ਕੀਤੀ ਅਤੇ ਪੁਲਸ ਦੀ ਆਰ. ਆਰ. ਐੱਸ.(ਰੈਪਿਡ ਰੂਲਰ ਰਿਸਪਾਂਸ) ਗਸਤ ਗੱਡੀ ਨੂੰ ਮੁੜ ਚਾਲੂ ਕਰਨ, ਦੁਕਾਨਾਂ ਅੱਗੇ ਬਰਸਾਤੀ ਨਾਲੇ ਦੇ ਨਿਰਮਾਣ ਦੀ ਮੰਗ ਕਰਨ ਤੋਂ ਇਲਾਵਾ ਕਸਬੇ ਅੰਦਰ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਸਥਾਈ ਬੱਸ ਅੱਡੇ ਦਾ ਨਿਰਮਾਣ ਕਰਵਾਉਣ ਅਤੇ ਨੌਜਵਾਨਾਂ ਲਈ ਖੇਡ ਸਟੇਡੀਅਮ ਬਨਾਉਣ ਦੀ ਮੰਗ ਕੀਤੀ ਵੀ ਗਈ। ਇਸ ਮੌਕੇ ਵਿਧਾਇਕ ਡਾ. ਅਗਨੀਹੋਤਰੀ ਨੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਉਦਿਆਂ ਸਾਰੀਆਂ ਸਮੱਸਿਆਵਾਂ ਜਲਦ ਹੱਲ ਕਰਨ ਦਾ ਯਕੀਨ ਦਿਵਾਇਆ ਅਤੇ ਕਸਬੇ ਅੰਦਰ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕਰਨ ਦਾ ਵੀ ਵਾਅਦਾ ਕੀਤਾ। ਇਸ ਮੌਕੇ ਸਰਬ ਸੰਮਤੀ ਨਾਲ ਦੁਕਾਨਦਾਰ ਯੂਨੀਅਨ ਅੱਡਾ ਗੱਗੋਬੂਆ ਦੀ ਚੋਣ ਕੀਤੀ ਗਈ ਜਿਸ ਦੌਰਾਨ ਨਿਰਮਲ ਸਿੰਘ ਨਿੰਮਾ ਗੱਗੋਬੂਆ ਨੂੰ ਯੂਨੀਅਨ ਦਾ ਪ੍ਰਧਾਨ ਨਿਯੁਕਤ ਕਰਦਿਆਂ ਜਨਰਲ ਸਕੱਤਰ ਪ੍ਰਭ ਸੋਹਲ ਅਤੇ ਸੀਨੀਅਰ ਮੀਤ ਪ੍ਰਧਾਨ ਸੋਨੂੰ ਕੰਡਾ ਨੂੰ ਚੁਣਿਆ ਗਿਆ। ਇਸ ਮੌਕੇ ਰਣਬੀਰ ਸਿੰਘ ਰਾਣਾ ਢਿੱਲੋਂ ਨੂੰ ਵੀ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਗੱਗੋਬੂਆ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਚੁਣੇ ਗਏ ਆਹੁਦੇਦਾਰਾਂ ਨੂੰ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਚੇਅਰਮੈਨ ਰਿੰਕੂ ਢਿੱਲੋਂ ਅਤੇ ਚੇਅਰਮੈਨ ਲਾਲੀ ਸੰਧੂ ਓਠੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਗਮੀਤ ਸਿੰਘ ਚੀਮਾ, ਜੇ.ਪੀ. ਢਿੱਲੋਂ, ਬੱਲੂ ਮੈਡੀਕਲ ਸਟੋਰ ਵਾਲੇ, ਪ੍ਰਭ ਸੋਹਲ, ਦਵਿੰਦਰ ਸਿੰਘ ਢਿੱਲੋਂ, ਵਿੱਕੀ ਕੰਡਾ, ਸੋਨੂੰ ਦੋਬਲੀਆਂ ਅਤੇ ਗੋਰਾ ਰੱਬ ਆਦਿ ਸਮੇਤ ਹੋਰ ਵੀ ਦੁਕਾਨਦਾਰ ਹਾਜ਼ਰ ਸਨ।


Related News