ਪੰਜਾਬ ਕਾਂਗਰਸ ਵਿਚ ਨਵੀਂ ਨਿਯੁਕਤੀਆਂ, ਰਾਜਾ ਵੜਿੰਗ ਨੇ ਦਿੱਤੀ ਵਧਾਈ

Sunday, Jul 31, 2022 - 06:22 PM (IST)

ਪੰਜਾਬ ਕਾਂਗਰਸ ਵਿਚ ਨਵੀਂ ਨਿਯੁਕਤੀਆਂ, ਰਾਜਾ ਵੜਿੰਗ ਨੇ ਦਿੱਤੀ ਵਧਾਈ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਨੂੰਨ ਅਤੇ ਆਰ. ਟੀ. ਆਈ. ਵਿਭਾਗ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪ੍ਰਵਾਨਿਤ ਉੱਘੇ ਵਕੀਲਾਂ ਦੀ ਟੀਮ ਨੂੰ ਮੇਰੀਆਂ ਸ਼ੁਭਕਾਮਨਾਵਾਂ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਸੰਸਥਾ ਦੇ ਹਿੱਤ ਵਿਚ ਨਵ-ਨਿਯੁਕਤ ਅਹੁਦੇਦਾਰ ਪੂਰੀ ਤਨਦੇਹੀ ਨਾਲ ਆਪਣੀ ਸੇਵਾ ਨਿਭਾਉਣਗੇ। 

ਕਾਂਗਰਸ ਕਮੇਟੀ ਵਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਬਿਪਨ ਘਈ ਨੂੰ ਚੇਅਰਮੈਨ, ਸੰਤ ਪਾਲ ਸਿੰਘ ਸਿੱਧੂ ਨੂੰ ਸੀਨੀਅਰ ਵਾਈਸ ਚੇਅਰਮੈਨ, ਗੁਰਵਿੰਦਰ ਸਿੰਘ ਸੰਧੂ ਨੂੰ ਵਾਈਸ ਚੇਅਰਮੈਨ ਤੇ ਬੁਲਾਰਾ, ਭੁਪਿੰਦਰ ਘਈ ਨੂੰ ਜਨਰਲ ਸੈਕਟਰੀ, ਏ. ਪੀ. ਐੱਸ. ਸੰਧੂ ਨੂੰ ਜਨਰਲ ਸੈਕਟਰੀ, ਦਿਪਾਂਸ਼ੂ ਮਹਿਤਾ ਨੂੰ ਸੈਕਟਰੀ, ਅਪੂਰਵਾ ਆਰਯਾ ਨੂੰ ਸੈਕਟਰੀ, ਜਸਕਰਨਜੀਤ ਸਿੰਘ ਸੀਵੀਆ ਨੂੰ ਸੈਕਟਰੀ, ਜੈਨਿਕਾ ਜੈਨ ਨੂੰ ਸੈਕਟਰੀ ਅਤੇ ਅਰਸ਼ਪ੍ਰੀਤ ਖਡਿਆਲ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ। 


author

Gurminder Singh

Content Editor

Related News