ਕਾਂਗਰਸ 36 ਬਿਰਾਦਰੀਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ : ਨਵੀਨ ਜਿੰਦਲ

05/09/2019 7:36:01 PM

ਮੰਡੀ ਗੋਬਿੰਦਗੜ/ਖੰਨਾ : ਕੁਰੂਕਸ਼ੇਤਰ ਦੇ ਸਾਬਕਾ ਸਾਂਸਦ ਤੇ ਕਾਂਗਰਸ ਦੇ ਸੀਨੀਅਰ ਆਗੂ ਨਵੀਨ ਜ਼ਿੰਦਲ ਨੇ ਅੱਜ ਕਿਹਾ ਕਿ ਕਾਂਗਰਸ 36 ਬਿਰਾਦਰੀਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਤੇ ਉਹ ਉਦਯੋਗਾਂ ਤੇ ਕਿਸਾਨਾਂ ਦੀਆਂ ਪਰੇਸ਼ਾਨੀਆਂ ਨੂੰ ਸਮਝਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਵਿਕਾਸਵਾਦੀ ਹੈ, ਜਦਕਿ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਡਾ. ਅਮਰ ਸਿੰਘ ਸੀਨੀਅਰ ਆਈ .ਏ. ਐਸ. ਅਧਿਕਾਰੀ ਰਹਿ ਚੁਕੇ ਹਨ, ਜੋ ਸਕਾਰਾਤਮਕ ਸੋਚ ਦੇ ਵਿਅਕਤੀ ਹਨ।
ਡਾ. ਅਮਰ ਸਿੰਘ ਲਈ ਸਮਰਥਨ ਦੀ ਅਪੀਲ ਕਰਦੇ ਹੋਏ ਜ਼ਿੰਦਲ ਨੇ ਕਿਹਾ ਕਿ ਲੋਕਤੰਤਰ 'ਚ ਉਹ ਹੀ ਸ਼੍ਰੇਸ਼ਠ ਹੈ, ਜਿਨ੍ਹਾਂ ਦੇ ਹੱੱਥਾਂ 'ਚ ਸਾਡਾ ਤੇ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਜਨਤਾ ਦੀਆਂ ਆਸਾਂ ਦੇ ਅਨੁਰੂਪ ਹਨ। ਇਸ ਲਈ ਡਾ. ਅਮਰ ਸਿੰਘ ਫਤਿਹਗੜ ਸਾਹਿਬ ਤੋਂ ਸ਼੍ਰੇਸ਼ਠ ਉਮੀਦਵਾਰ ਹਨ। ਉਹ ਜਿੱਤਦੇ ਹਨ ਤਾਂ ਮੰਡੀ ਗੋਬਿੰਦਗੜ੍ਹ ਦੇ ਉਦਯੋਗਾਂ ਤੇ ਖੰਨਾਂ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੰਸਦ 'ਚ ਚੁੱਕਣਗੇ ਤੇ ਪੰਜਾਬ ਸਰਕਾਰ ਨਾਲ ਵੀ ਗੱਲਬਾਤ ਕਰਨਗੇ।

ਉਨ੍ਹਾਂ ਕਿਹਾ ਕਿ ਅਣਵੰਡੇ ਮੱਧ ਪ੍ਰਦੇਸ਼ ਦੇ ਰਾਏਗੜ੍ਹ (ਹੁਣ ਛੱਤੀਸਗੜ੍ਹ) 'ਚ ਜਦ ਉਨ੍ਹਾਂ ਨੇ ਉਦਯੋਗ ਲਗਾਇਆ ਤਾਂ ਡਾ. ਅਮਰ ਸਿੰਘ ਨੇ ਬਿਹਤਰੀਨ ਸੁਝਾਅ ਦਿੱਤੇ। ਇਸੇ ਤਰ੍ਹਾਂ ਤਿਰੰਗਾ ਸੰਘਰਸ਼ ਤੇ 2004, 2009 ਦੀਆਂ ਚੋਣਾਂ 'ਚ ਡਾਕਟਰ ਸਾਹਿਬ ਨੇ ਵਧੀਆ ਸਲਾਹ ਦਿੱਤੀ। ਅਜਿਹੇ ਚੰਗੇ ਸੂਝ-ਬੂਝ ਵਾਲੇ ਵਿਅਕਤੀ ਸੰਸਦ 'ਚ ਜਾਣਗੇ ਤਾਂ ਨਿਸ਼ਚਿਤ ਰੂਪ ਨਾਲ ਦੇਸ਼ ਦੀ ਤਰੱਕੀ 'ਚ ਯੋਗਦਾਨ ਕਰਨਗੇ। ਮੰਡੀ ਗੋਬਿੰਦਗੜ ਨਾਲ ਉਨ੍ਹਾਂ ਦੇ ਪਿਤਾ ਓ. ਪੀ. ਜਿੰਦਲ ਦਾ ਡੂੰਘਾ ਲਗਾਵ ਸੀ। ਇਸ ਖੇਤਰ ਤੋਂ ਖੂਨ ਤੇ ਲੋਹੇ ਦੇ ਰਿਸ਼ਤੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿੰਦਲ ਪਰਿਵਾਰ ਦੀ ਤਰੱਕੀ 'ਚ ਮੰਡੀ ਗੋਬਿੰਦਗੜ ਤੇ ਜਗਾਧਾਰੀ ਸਿਟੀ ਦਾ ਵੱਡਾ ਯੋਗਦਾਨ ਹੈ। ਸਰਕਾਰ ਨੇ 300 ਮਿਲੀਅਨ ਟਨ ਸਟੀਲ ਉਤਪਾਦਨ ਦਾ ਜੋ ਟੀਚਾ ਰੱਖਿਆ ਹੈ, ਉਹ ਗੋਬਿੰਦਗੜ ਦੇ ਯੋਗਦਾਨ ਬਗੈਰ ਪੂਰਾ ਨਹੀਂ ਹੋ ਸਕਦਾ। ਖੰਨਾ ਦੇ ਕਿਸਾਨਾਂ ਤੇ ਵਪਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਪ੍ਰਤੀ ਸੰਵੇਦਨਸ਼ੀਲ ਹੈ। ਇਸ ਮੌਕੇ 'ਤੇ ਡਾ. ਅਮਰ ਸਿੰਘ ਨੇ ਕਿਹਾ ਕਿ ਜਨਤਾ ਉਨ੍ਹਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ 'ਚ ਭੇਜੇਗੀ ਤਾਂ ਉਹ ਖੇਤਰ ਦੇ ਉਦਯੋਗਾਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪੁਰਜ਼ੋਰ ਤਰੀਕੇ ਨਾਲ ਚੁੱਕੇਗੀ। 
 


Related News