ਕਾਂਗਰਸ ਛੱਡਕੇ ਗੁਰਲਾਲ ਤੇ ਸੀਕਰੀ ਨੇ ਕੀਤੀ ਘਰ ਵਾਪਸੀ, ਪੰਜਾਬ ''ਚ ਬਸਪਾ ਬਣੇਗੀ ਤੀਜੀ ਧਿਰ : ਜਸਵੀਰ ਗੜ੍ਹੀ

Thursday, Nov 12, 2020 - 07:30 PM (IST)

ਜਲੰਧਰ-ਬਹੁਜਨ ਸਮਾਜ ਪਾਰਟੀ ਨੇ ਅੱਜ ਫਿਰ ਵੱਡਾ ਧਮਾਕਾ ਕਰਦੇ ਹੋਏ ਕਾਂਗਰਸ 'ਚ ਪਾੜ ਪਾਕੇ ਨਵੇਂ ਯੁੱਗ ਦਾ ਆਗਾਜ਼ ਕੀਤਾ ਹੈ। ਕਾਂਗਰਸ ਦੇ ਮੌਜੂਦਾ ਸੀਨੀਅਰ ਆਗੂ ਗੁਰਲਾਲ ਸੈਲਾ, ਕਾਂਗਰਸ ਦੇ ਮੌਜੂਦਾ ਜ਼ਿਲਾ ਪ੍ਰੀਸ਼ਦ ਮੈਂਬਰ ਸਮਿੱਤਰ ਸਿੰਘ ਸੀਕਰੀ, ਸੋਮ ਨਾਥ ਬੈਂਸ, ਮਨਜੀਤ ਕੁਮਾਰ ਮੰਜੂ ਬਲਾਕ ਸੰਮਤੀ ਮੈਂਬਰ ਬਜਵਾੜਾ, ਬਲਦੇਵ ਸਿੰਘ ਰੰਧਾਵਾ, ਸੁਰਿੰਦਰ ਸਿੰਘ ਛਿੰਦਾ ਪੰਚਾਇਤ ਮੈਂਬਰ, ਜਸਵਿੰਦਰ ਸਿੰਘ ਬੱਸੀ ਕਿੱਕਰਾਂ ਪੰਚਾਇਤ ਮੈਂਬਰ, ਸ਼ੰਕਰ ਦਾਸ ਨੰਦਨ, ਪਰਮਜੀਤ ਧਰਮਸੋਤ ਨੇ ਕਾਂਗਰਸ ਨੂੰ ਪੋਸਟਮੈਟ੍ਰਿਕ ਸਕਾਰਲਸ਼ਿਪ ਤੇ ਦਲਿਤ ਵਿਰੋਧੀ ਨੀਤੀਆਂ ਕਰਕੇ ਛੱਡਕੇ ਮੁੜ ਘਰ ਵਾਪਸੀ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਵਿਚ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਅਤੇ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ 'ਚ ਸ਼ਾਮਲ ਹੋਏ। ਬਸਪਾ ਦੇ ਮੁੱਖ ਦਫਤਰ ਜਲੰਧਰ 'ਚ ਬਸਪਾ ਵਰਕਰਾਂ ਦੇ ਵਿਸ਼ਾਲ ਇਕੱਠ ਵਿੱਚ ਠਾਠਾਂ ਮਾਰਦਾ ਜੋਸ਼ ਤੇ ਆਸਮਾਨ ਗੂੰਜਦੀ ਨਾਅਰੇਬਾਜ਼ੀ ਨਾਲ ਬਸਪਾ 'ਚ ਨਵੇਂ ਉੱਠਦੇ ਪਰਚੰਡ ਅੰਦੋਲਨ ਦੀਆਂ ਸਪੱਸ਼ਟ ਉਜਾਗਰ ਨਿਸ਼ਾਨੀਆਂ ਦਿੱਖ ਰਹੀਆਂ ਹਨ।
ਬੈਨੀਵਾਲ ਨੇ ਕਿਹਾ ਕਿ ਪੰਜਾਬ ਤੇ ਬਹੁਜਨ ਸਮਾਜ ਦੇ ਹਿੱਤ 'ਚ ਬਸਪਾ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਹਨ। ਪੰਜਾਬ ਪ੍ਰਧਾਨ ਸਰਦਾਰ ਗੜ੍ਹੀ ਨੇ ਕਿਹਾ ਕਿ ਬਸਪਾ ਦਾ ਸੁਨਹਿਰੀ ਯੁੱਗ ਪੰਜਾਬ ਵਿੱਚ ਬਸਪਾ ਦੀ ਲੀਡਰਸ਼ਿਪ ਵਿੱਚ ਸ਼ੁਰੂ ਹੋ ਚੁੱਕਾ ਹੈ। ਇਹ ਸਮੁੱਚੀ ਵਰਕਰਾਂ ਤੇ ਲੀਡਰਸ਼ਿਪ ਦੀ ਮਿਹਨਤ ਹੈ ਕਿ ਅੱਜ ਬਸਪਾ ਪੰਜਾਬ 'ਚ ਰਾਜਨੀਤੀ ਦਾ ਧੁਰਾ ਬਣ ਗਈ ਹੈ। ਕਾਂਗਰਸ ਦੀਆ ਦਲਿਤ-ਪਛੜਾ ਵਿਰੋਧੀ ਨੀਤੀਆਂ ਤੋਂ ਅੱਜ ਕਾਂਗਰਸੀ ਲੀਡਰ ਇੰਨੇ ਪ੍ਰੇਸ਼ਾਨ ਹਨ ਕਿ ਕਾਂਗਰਸ ਦੇ ਡੁਬਦੇ ਜਹਾਜ਼ 'ਚੋਂ ਟਕਸਾਲੀ ਕਾਂਗਰਸੀ ਵੀ ਬਸਪਾ 'ਚ ਸ਼ਾਮਲ ਹੋਣਗੇ। ਗੁਰਲਾਲ ਸੈਲਾ ਜੋ ਕਿ ਬਸਪਾ ਦੇ ਸਾਬਕਾ ਪੰਜਾਬ ਪ੍ਰਧਾਨ ਵੀ ਰਹੇ ਸਨ, ਨੇ ਕਿਹਾ ਕਿ ਕਾਂਗਰਸ ਦੁਸ਼ਮਣ ਪਾਰਟੀ ਸੀ, ਹੁਣ ਜਿਸ ਵਿੱਚ ਮੇਰਾ ਜਾਣਾ ਠੀਕ ਨਹੀਂ ਸੀ। ਹੁਣ ਘਰ ਵਾਪਸੀ ਕਰਕੇ ਪਿਛਲੀਆਂ ਕਮੀਆਂ ਦੂਰ ਕਰਕੇ ਕਾਂਗਰਸ ਨੂੰ ਸਬਕ ਸਿਖਾਵਾਂਗਾ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਮਿਤਰ ਸੀਕਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਹਨੇਰੀ ਦੀ ਤੇਜ਼ੀ ਨਾਲ ਰਾਜਸੱਤਾ ਲਈ ਉੱਸਲਵਟੇ ਲੈ ਰਹੀ ਹੈ, ਇਸ ਮੌਕੇ ਸਾਰੇ ਬਹੁਜਨ ਸਮਾਜ ਨੂੰ ਬਸਪਾ ਨਾਲ ਮੁੜ ਜੁੜਨਾ ਚਾਹੀਦਾ ਹੈ। ਇਸ ਮੌਕੇ ਭਗਵਾਨ ਸਿੰਘ ਚੌਹਾਨ ਤੇ ਡਾਕਟਰ ਨਛੱਤਰ ਪਾਲ ਨੇ ਕਿਹਾ ਕਿ ਬਸਪਾ ਵਿੱਚ ਸਾਰਿਆਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਡਾ ਨਛੱਤਰ ਪਾਲ, ਭਗਵਾਨ ਸਿੰਘ ਚੌਹਾਨ, ਅਜੀਤ ਸਿੰਘ ਭੈਣੀ, ਰਾਜਿੰਦਰ ਸਿੰਘ ਰੀਹਲ, ਚਮਕੌਰ ਸਿੰਘ, ਰਾਜਾ ਰਜਿੰਦਰ ਸਿੰਘ ਨਨਹੇੜੀਆ, ਗੁਰਮੇਲ ਚੁੰਬਰ, ਪੀ.ਡੀ. ਸ਼ਾਂਤ, ਮਨਜੀਤ ਅਟਵਾਲ, ਸ਼ਵਿੰਦਰ ਸਿੰਘ ਛੱਜਲਵਡੀ, ਲਾਲ ਸਿੰਘ ਸੁਲਹਾਣੀ, ਰਣਜੀਤ ਕੁਮਾਰ, ਹਰਭਜਨ ਸਿੰਘ ਬਜ਼ਹੇਰੀ, ਰਮੇਸ਼ ਕੋਲ,, ਮੋਹਿੰਦਰ ਸਿੰਘ ਸੰਧਰਾਂ, ਰਾਮ ਪਾਲ ਅਬਿਆਣਾ, ਸਤਪਾਲ ਪਾਲਾ,  ਡਾਕਟਰ ਮਹਿੰਦਰ ਪਾਲ, ਜੇਪੀ ਭਗਤ, ਧਰਮਪਾਲ ਭਗਤ, ਸੰਤ ਰਾਮ ਮੱਲੀਆਂ, ਤਰਸੇਮ ਥਾਪਰ, ਬਲਜੀਤ ਸਿੰਘ ਭਾਰਾਪੁਰ, ਸੁਰਿੰਦਰ ਸਿੰਘ ਸਹੋਰਾ, ਹਰਨੇਕ ਸਿੰਘ ਮੋਹਾਲੀ, ਪਰਵੀਨ ਬੰਗਾ, ਮਨਿੰਦਰ ਸ਼ੇਰਪੁਰੀ, ਅਵਤਾਰ ਕ੍ਰਿਸ਼ਨ,  ਸਵਰਨ ਸਿੰਘ ਕਲਿਆਣ, ਪਰਮਜੀਤ ਮੱਲ, ਐਡਵੋਕੇਟ ਵਿਜੈ ਬੱਧਣ, ਅੰਮ੍ਰਿਤਪਾਲ ਭੋਂਸਲੇ, ਗੋਵਿੰਦ ਰਾਮ ਕਾਨੂੰਗੋ,  ਪਰਵਿੰਦਰ ਬਿੱਕਾ, ਤੀਰਥ ਰਾਜਪੁਰਾ, ਲਾਲ ਚੰਦ ਔਜਲਾ, ਹਰਿੰਦਰ ਸ਼ੀਤਲ, ਕੁਲਦੀਪ ਬੰਗੜ, ਵਿਨੇ ਮਹੇ, ਕਮਲ ਮਹਿਮੀ, ਹੰਸ ਰਾਜ ਸੇਵਰਾ ਆਦਿ ਵੱਡੀ ਗਿਣਤੀ ਵਿਚ ਬਸਪਾ ਵਰਕਰ ਤੇ ਸਮਰਥਕ ਮੌਜੂਦ ਸਨ।


Deepak Kumar

Content Editor

Related News