ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਕੀਤੀ ਕਾਨਫਰੰਸ

01/06/2018 12:35:54 PM


ਸ੍ਰੀ ਮੁਕਤਸਰ ਸਾਹਿਬ (ਪਵਨ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਦੋਦਾ ਦੇ ਕਿਸਾਨਾਂ ਦੀ ਇਕ ਕਾਨਫਰੰਸ ਨੇੜਲੇ ਪਿੰਡ ਆਸਾ ਬੁੱਟਰ ਦੀ ਦਾਣਾ ਮੰਡੀ ਵਿਚ ਹੋਈ। ਇਸ ਕਾਨਫਰੰਸ ਦਾ ਪ੍ਰਬੰਧ ਇਕਬਾਲ ਸਿੰਘ ਗਿੱਲ ਖਿੜਕੀਆਂ ਵਾਲਾ ਬਲਾਕ ਪ੍ਰਧਾਨ ਦੋਦਾ ਦੀ ਅਗਵਾਈ 'ਚ ਕੀਤਾ ਗਿਆ। ਇਸ ਮੀਟਿੰਗ 'ਚ ਯੂਨੀਅਨ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ। 
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਅਤੇ ਕਿਸਾਨਾਂ ਦੀ ਮੰਦਹਾਲੀ ਦਾ ਕਾਰਨ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਹਨ। ਉਨ੍ਹਾਂ ਨੇ ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨਾ ਦੱਸਿਆ। ਉਨ੍ਹਾਂ ਦੱਸਿਆ ਕਿ 23 ਫਰਵਰੀ, 2018 ਨੂੰ ਹੋਣ ਵਾਲੇ ਮਹਾ ਅੰਦੋਲਨ 'ਚ ਸਮੁੱਚੇ ਦੇਸ਼ 'ਚੋਂ 61 ਕਿਸਾਨ ਜਥੇਬੰਦੀਆਂ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਨੇ ਇਸ ਅੰਦੋਲਨ 'ਚ ਸ਼ਾਮਲ ਹੋਣ ਲਈ ਕਿਸਾਨਾਂ ਨੂੰ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਵਾਮੀਨਾਥਨ ਰਿਪੋਰਟ ਲਾਗੂ ਹੋਣ ਨਾਲ ਜਿੱਥੇ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ, ਉੱਥੇ ਹੀ ਆੜ੍ਹਤੀਆਂ ਅਤੇ ਮਜ਼ਦੂਰ ਵਰਗ ਦਾ ਵੀ ਆਰਥਿਕ ਲਾਭ ਹੋਣਾ ਯਕੀਨੀ ਹੈ। ਇਸ ਸਮੇਂ ਸੁਖਦੇਵ ਸਿੰਘ ਬੁੜਾ ਗੁੱਜਰ ਜ਼ਿਲਾ ਪ੍ਰਧਾਨ, ਨਿਰਮਲ ਸਿੰਘ ਜੱਸੇਆਣਾ ਜ਼ਿਲਾ ਜਨਰਲ ਸੈਕਟਰੀ, ਜਰਨੈਲ ਸਿੰਘ ਰੋੜਾਵਾਲੀ, ਪੂਰਨ ਸਿੰਘ ਵੱਟੂ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਮੌਜੂਦ ਸਨ। 


Related News