ਕਾਮਰੇਡਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
Thursday, Jun 15, 2017 - 12:06 AM (IST)
ਗੜ੍ਹਸ਼ੰਕਰ, (ਸ਼ੋਰੀ)- ਬੰਗਾ ਚੌਕ 'ਚ ਸੀ. ਪੀ. ਐੱਮ. ਦੇ ਕਾਰਕੁੰਨਾਂ ਵੱਲੋਂ ਆਰ. ਐੱਸ.ਐੱਸ. ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਆਰ. ਐੱਸ. ਐੱਸ. ਦੇ ਹੁੱਲੜਬਾਜ਼ਾਂ ਨੇ ਸੀ. ਪੀ. ਐੱਮ. ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਦੀ ਪ੍ਰੈੱਸ ਕਾਨਫਰੰਸ ਦੌਰਾਨ ਜੋ ਹੁੱਲੜਬਾਜ਼ੀ ਕੀਤੀ ਹੈ, ਉਸ ਨਾਲ ਪਾਰਟੀ ਵਰਕਰ ਭਾਰੀ ਨਾਰਾਜ਼ ਹਨ। ਰੋਸ ਪ੍ਰਦਰਸ਼ਨ ਮੌਕੇ ਹਰਭਜਨ ਅਟਵਾਲ, ਰਘੁਨਾਥ ਸਿੰਘ, ਦਰਸ਼ਨ ਸਿੰਘ ਮੱਟੂ, ਮਹਿੰਦਰ ਕੁਮਾਰ ਬੱਢੋਵਾਲ, ਗੁਰਨੇਕ ਸਿੰਘ, ਕੁਲਵਿੰਦਰ ਸੰਘਾ, ਪ੍ਰੇਮ ਰਾਣਾ ਆਦਿ ਹਾਜ਼ਰ ਸਨ।
