ਨਸ਼ਾ ਤਸਕਰਾਂ ਦੀ ਹੁਣ ਖ਼ੈਰ ਨਹੀਂ, ਨਸ਼ੇ ''ਤੇ ਠੱਲ੍ਹ ਪਾਉਣ ਲਈ ਪੰਜਾਬ ਪੁਲਸ ਨੇ ਚੁੱਕਿਆ ਇਹ ਕਦਮ

Wednesday, Sep 21, 2022 - 06:47 PM (IST)

ਅੰਮ੍ਰਿਤਸਰ : ਅੰਮ੍ਰਿਤਸਰ 'ਚ ਏ.ਡੀ.ਜੀ.ਪੀ ਪਬਲਿਕ ਗ੍ਰੀਵੈਂਸਿਸ ਡਿਪਾਰਟਮੈਂਟ (ਜਨ ਸਮੱਸਿਆਵਾਂ) ਐਡੀਸ਼ਨਲ ਚਾਰਜ ਐੱਮ. ਐੱਫ ਫਾਰੂਕੀ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਪੁਲਸ ਦੀ ਨਵੀਂ ਪੋਰਟਲ ਪਬਲਿਕ ਗ੍ਰੀਵੈਂਸਿਸ ਡਿਪਾਰਟਮੈਂਟ 'ਚ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਅਤੇ ਸ਼ਿਕਾਇਤ ਦੇ ਨਿਪਟਾਰੇ ਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀ ਦੀ ਹੋਵੇਗੀ। ਇਸਦੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹ ਸ਼ਿਕਾਇਤ ਪੀ. ਜੀ. ਡੀ. ਡਾਟ ਪੰਜਾਬ ਪੁਲਸ  ਡਾਟ ਗੋਵ ਡਾਟ ਇਨ (pgd.punjabpolice.gov.in) 'ਤੇ ਕਰਵਾਈ ਜਾ ਸਕਦੀ ਹੈ। ਫਾਰੂਕੀ ਨੇ ਦੱਸਿਆ ਕਿ ਇਸ ਨਾਲ ਜਿੱਥੇ ਸ਼ਿਕਾਇਤਕਰਤਾ ਨੂੰ ਖ਼ੁਦ ਥਾਣੇ ਆ ਕੇ ਸ਼ਿਕਾਇਤ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਸ਼ਿਕਾਇਤ ਦਰਜ ਹੋਣ 'ਤੇ ਇਕ ਵਿਲੱਖਣ ਆਈਡੀ ਬਣ ਜਾਵੇਗੀ ਜਿਸ ਦਾ ਨੰਬਰ ਸ਼ਿਕਾਇਤਕਰਤਾ ਦੇ ਸਬੰਧਤ ਨੰਬਰ 'ਤੇ ਮੈਸੇਜ ਦੇ ਰੂਪ 'ਚ ਪਹੁੰਚ ਜਾਵੇਗਾ।  

ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਨੇ ਔਰਤਾਂ ਨੂੰ ਪਿੰਡਾਂ ਦੀ ਦਸ਼ਾ ਤੇ ਦਿਸ਼ਾ ਬਦਲਣ ਲਈ ਅੱਗੇ ਆਉਣ ਦਾ ਦਿੱਤਾ ਸੱਦਾ

ਉਦਾਹਰਣ ਦੇ ਕੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਸ਼ਿਕਾਇਤਕਰਤਾ 112 ਨੰਬਰ 'ਤੇ ਸ਼ਿਕਾਇਤ ਕਰਦੇ ਹਨ ਉਸ ਤਰ੍ਹਾਂ ਹੀ ਇਸ ਪੋਰਟਲ 'ਤੇ ਜਾ ਕੇ ਸ਼ਿਕਾਇਤ ਕੀਤੀ  ਜਾ ਸਕਦੀ ਹੈ ਜੋ ਕਿ ਪੰਜਾਬ ਪੁਲਸ ਦੇ ਸਰਵਰ ਤੋਂ ਹੁੰਦੇ ਹੋਏ ਸੰਬੰਧਤ ਥਾਣੇ ਅਤੇ ਅਧਿਕਾਰੀ ਤਕ ਪਹੁੰਚਾ ਦਿੱਤੀ ਜਾਵੇਗੀ ਅਤੇ ਉਸ ਲਈ ਸਬੰਧਤ ਥਾਣੇ ਤੋਂ  ਸ਼ਿਕਾਇਤਕਰਤਾ ਨੂੰ ਫੋਨ ਕੀਤਾ ਜਾਵੇਗਾ ਅਤੇ ਸ਼ਿਕਾਇਤ ਦੀ ਜਾਂਚ ਕੀਤੀ ਜਾਵੇਗੀ। ਥਾਣਾ ਮੁਖੀ ਦੇ ਪੱਧਰ 'ਤੇ ਜਾਂਚ ਤੋਂ ਬਾਅਦ ਇਹ ਜਾਂਚ ਸਬੰਧਤ ਡੀ.ਐੱਸ.ਪੀ ਕੋਲ ਜਾਵੇਗੀ ਅਤੇ ਇਸ ਤੋਂ ਬਾਅਦ ਏ.ਸੀ.ਪੀ ਜਾਂ ਡੀ.ਐੱਸ.ਪੀ ਰੈਂਕ ਦਾ ਅਧਿਕਾਰੀ ਇਸ 'ਤੇ ਆਪਣੀ ਮੋਹਰ ਲਾਵੇਗਾ ਜਿਸ ਨੂੰ ਫ਼ਾਈਨਲ ਸਮਝਿਆ ਜਾਵੇਗਾ।  

ਪੰਜਾਬ 'ਚ ਵਧ ਰਹੇ ਨਸ਼ੇ ਨੂੰ ਰੋਕਣ ਵਾਸਤੇ ਆਪਣਾ ਨਾਮ ਦਿੱਤੇ ਬਗੈਰ ਸ਼ਿਕਾਇਤ ਕਰਨ ਸੰਬੰਧੀ ਜਵਾਬ ਦਿੰਦੇ ਹੋਏ ਫਾਰੂਕੀ ਨੇ ਦੱਸਿਆ ਕਿ ਇਸ ਪੋਟਰਲ 'ਤੇ ਨਾਮ ਦਿੱਤੇ ਬਗੈਰ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਅਤੇ ਉਸ ਇਲਾਕੇ ਨਾਲ ਜਿੱਥੋਂ ਸ਼ਿਕਾਇਤ ਆਈ ਹੈ ਸਬੰਧਤ ਅਧਿਕਾਰੀ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਸ ਸ਼ਿਕਾਇਤ ਦੀ ਤਸਦੀਕ ਕਰ ਕੇ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਲਦ ਹੀ ਕੁਝ ਖਾਸ ਥਾਣਿਆਂ ਜਾਂ ਹੈੱਡਕੁਆਰਟਰ 'ਤੇ ਇਕ ਸਕਰੀਨ ਵੀ ਲਗਾਈ ਜਾ ਸਕਦੀ ਹੈ ਜਿਸ 'ਚ ਇਨ੍ਹਾਂ ਸ਼ਿਕਾਇਤਾਂ ਦਾ ਸ਼ਿਕਾਇਤ ਨੰਬਰ ਤੇ ਨਾਲ ਹੀ ਉਸ ਦੀ ਜਾਂਚ ਕਿੱਥੋਂ ਤਕ ਪਹੁੰਚੀ ਹੈ ਉਸ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨੂੰ ਹੋਰ ਸੌਖਾ ਕਰਨ ਵਾਸਤੇ ਪੰਜਾਬ ਪੁਲਸ ਵੱਲੋਂ ਇਸ ਪੋਟਰਲ ਦਾ ਇਕ ਐਪ ਵੀ ਜਾਰੀ ਕੀਤਾ ਜਾਵੇਗਾ ਜਿਸ ਨੂੰ ਡਾਊਨਲੋਡ  ਕਰ ਕੇ ਉਸ 'ਤੇ ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਦਰਜ ਕਰਵਾ ਸਕੇਗਾ।

ਇਹ ਵੀ ਪੜ੍ਹੋ : ਬਹੁਜਨ ਸਮਾਜ ਪਾਰਟੀ SYLਦੇ ਮਾਮਲੇ ’ਚ ਕੋਈ ਦਖ਼ਲ ਨਹੀਂ ਦੇਵੇਗੀ : ਜਸਵੀਰ ਗੜ੍ਹੀ

ਉਨ੍ਹਾਂ ਕਿਹਾ ਕਿ ਇਸ ਪੋਰਟਲ 'ਤੇ ਵਰਤੋਂ ਦੇ ਨਾਲ ਜਿੱਥੇ ਸ਼ਿਕਾਇਤ ਦਾ ਰਿਕਾਰਡ ਦਰਜ ਹੋ ਜਾਵੇਗਾ ਅਤੇ ਨਾਲ ਹੀ ਸਬੰਧਤ ਅਧਿਕਾਰੀ ਦੀ ਇਸ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਵੀ ਪੱਕੀ ਕਰ ਦਿੱਤੀ ਜਾਵੇਗੀ। ਇਸ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਮਜ਼ਬੂਤ ਹੋਵੇਗੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਪੋਰਟਲ ਦੋ ਮਹੀਨੇ ਪਹਿਲਾਂ ਪੰਜਾਬ ਪੁਲਸ ਵੱਲੋਂ ਲਾਂਚ ਕਰ ਦਿੱਤਾ ਗਿਆ ਹੈ ਅਤੇ ਸੰਬੰਧਤ ਥਾਣੇ 'ਚ ਜਾਣ ਦੀ ਬਜਾਏ ਇਸ ਪੋਰਟਲ ਰਾਹੀਂ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਵਾਉਣ ਨਾਲ ਜਿੱਥੇ ਸਮੇਂ ਦੀ ਬੱਚਤ ਹੋਵੇਗੀ ਉਥੇ ਹੀ ਪੁਲਸ ਅਧਿਕਾਰੀ ਦੀ ਇਸ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਵੀ  ਫਿਕਸ ਕੀਤੀ ਜਾਵੇਗੀ ਅਤੇ ਜਲਦੀ ਐਕਸ਼ਨ ਲੈਣ ਵਾਲੇ ਮਾਮਲਿਆਂ 'ਚ ਤੁਰੰਤ ਕਾਰਵਾਈ ਹੋਵੇਗੀ ਫਾਰੂਕੀ ਨੇ ਦੱਸਦੇ ਹੋਏ ਕਿਹਾ ਕਿ ਜੇਕਰ ਸ਼ਿਕਾਇਤ ਤੁਰੰਤ ਕਾਰਵਾਈ ਕਰਨ ਯੋਗ ਹੈ ਤਾਂ ਸਬੰਧਤ ਅਧਿਕਾਰੀ ਉਸ 'ਤੇ ਜਲਦ ਕਾਰਵਾਈ ਕੀਤੀ ਜਾਵੇਗੀ।  ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਸਣੇ ਪੂਰੇ ਪੰਜਾਬ ਭਰ 'ਚ ਨਸ਼ੇ ਦਾ ਜ਼ੋਰ ਵਧਿਆ ਹੈ। ਇਸ ਨਾਲ ਸੰਬੰਧਿਤ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਵੀ ਵਾਇਰਲ ਹੋਏ ਹਨ ਜਿਸ 'ਚ ਅੰਮ੍ਰਿਤਸਰ ਦੇ ਮਕਬੂਲਪੁਰਾ ਦੀ ਲੜਕੀ ਦਾ ਨਸ਼ਾ ਕਰਨ ਤੋਂ ਬਾਅਦ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ।


Mandeep Singh

Content Editor

Related News