ਲੁਧਿਆਣਾ ਦੇ ਪੁਲਸ ਕਮਿਸ਼ਨਰ ਨੇ ਫੇਸਬੁੱਕ ''ਤੇ ਦਿੱਤੀ ਖੁੱਲ੍ਹੀ ਚਿਤਾਵਨੀ, ਜਾਣੋ ਕੀ ਹੈ ਪੂਰਾ ਮਾਮਲਾ

Monday, Nov 02, 2020 - 06:41 PM (IST)

ਲੁਧਿਆਣਾ (ਰਿਸ਼ੀ) : ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਐਤਵਾਰ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਜੂਏ ਦਾ ਖੇਡ ਖੇਡਣ ਵਾਲਿਆਂ ਨੂੰ ਖੁੱਲ੍ਹੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਨਾਜਾਇਜ਼ ਕੰਮ ਛੱਡਣ ਜਾਂ ਫਿਰ ਸ਼ਹਿਰ ਛੱਡ ਦੇਣ। ਸੀ. ਪੀ. ਅਗਰਵਾਲ ਮੁਤਾਬਿਕ ਸ਼ਹਿਰ 'ਚ ਨਾਜਾਇਜ਼ ਲਾਟਰੀ ਜਾਂ ਫਿਰ ਦੱੜੇ-ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਸੇ ਕਾਰਣ ਸਾਰੇ ਅਫ਼ਸਰਾਂ ਨਾਲ ਮੀਟਿੰਗ ਵੀ ਕੀਤੀ ਗਈ ਹੈ।

ਇਹ ਵੀ ਪੜ੍ਹੋ :  ਨਗਰ ਕੀਰਤਨ 'ਚ ਕੁੜੀਆਂ ਛੇੜਨ ਦਾ ਵਿਰੋਧ ਕਰਨਾ ਪਿਆ ਮਹਿੰਗਾ, 2 ਨੌਜਵਾਨ ਚਾਕੂਆਂ ਨਾਲ ਵਿੰਨ੍ਹੇ

ਏਰੀਏ ਦਾ ਐੱਸ. ਐੱਚ. ਓ. ਹੋਵੇਗਾ ਜ਼ਿੰਮੇਵਾਰ
ਸੀ. ਪੀ. ਅਗਰਵਾਲ ਮੁਤਾਬਕ ਜਿਸ ਇਲਾਕੇ 'ਚ ਨਾਜਾਇਜ਼ ਲਾਟਰੀ ਦਾ ਕਾਰੋਬਾਰ ਚੱਲ ਰਿਹਾ ਹੋਵੇਗਾ, ਉਸ ਇਲਾਕੇ ਦਾ ਐੱਸ. ਐੱਚ. ਓ. ਜ਼ਿੰਮੇਵਾਰ ਹੋਵੇਗਾ। ਉੱਥੇ ਹੀ ਜੇਕਰ ਕਿਸੇ ਮੁਲਾਜ਼ਿਮ ਦੀ ਦੱੜਾ-ਸੱਟੇ ਦਾ ਖੇਡ ਖਿਡਾਉਣ ਵਿਚ ਸ਼ਮੂਲੀਅਤ ਪਾਈ ਤਾਂ ਉਸ 'ਤੇ ਵੀ ਐਕਸ਼ਨ ਹੋਵੇਗਾ।

ਇਹ ਵੀ ਪੜ੍ਹੋ :  'ਬਾਬਾ ਕਾ ਢਾਬਾ' ਨੂੰ ਮਸ਼ਹੂਰ ਕਰਨ ਵਾਲੇ ਨੌਜਵਾਨ ਵਿਰੁੱਧ ਮਾਲਕ ਪੁੱਜਾ ਥਾਣੇ, ਜਾਣੋ ਕੀ ਹੈ ਵਜ੍ਹਾ

1 ਸਾਲ ਤੋਂ ਸ਼ਹਿਰ 'ਚ ਨਹੀਂ ਚੱਲਿਆ ਜੂਏ ਦਾ ਖੇਡ
1 ਸਾਲ ਤੋਂ ਸ਼ਹਿਰ 'ਚ ਜੂਏ ਦਾ ਖੇਡ ਨਹੀਂ ਖਿਡਾਇਆ ਜਾ ਰਿਹਾ। ਸੀ. ਪੀ. ਰਾਕੇਸ਼ ਅਗਰਵਾਲ ਪਹਿਲੇ ਪੁਲਸ ਕਮਿਸ਼ਨਰ ਹਨ ਜੋ ਸ਼ਹਿਰ 'ਚ ਨਾਜਾਇਜ਼ ਲਾਟਰੀ ਦਾ ਕੋਰਾਬਰ ਬੰਦ ਕਰਵਾਉਣ 'ਚ ਕਾਮਯਾਬ ਹੋ ਸਕੇ ਹਨ ਪਰ ਹੁਣ ਇਕ ਵਾਰ ਫਿਰ ਤੋਂ ਉਨ੍ਹਾਂ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੋ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਸ਼ਹਿਰ ਦੇ ਕਈ ਇਲਾਕੇ 'ਚ ਫਿਰ ਤੋਂ ਦੱੜੇ-ਸੱਟੇ ਦਾ ਖੇਡ ਚਲ ਰਿਹਾ ਹੈ।


Gurminder Singh

Content Editor

Related News