ਠੋਡੀ ’ਚ ਗੋਲੀ ਲੱਗਣ ਨਾਲ ਹੋਈ ਸੀ ਅੰਡਰ ਟ੍ਰੇਨਿੰਗ ਕਮਾਂਡੋ ਮਨਜੋਤ ਸਿੰਘ ਦੀ ਮੌਤ

Monday, Aug 07, 2023 - 12:46 PM (IST)

ਠੋਡੀ ’ਚ ਗੋਲੀ ਲੱਗਣ ਨਾਲ ਹੋਈ ਸੀ ਅੰਡਰ ਟ੍ਰੇਨਿੰਗ ਕਮਾਂਡੋ ਮਨਜੋਤ ਸਿੰਘ ਦੀ ਮੌਤ

ਪਟਿਆਲਾ (ਬਲਜਿੰਦਰ) : ਬਹਾਦਰਗੜ੍ਹ ਕਮਾਂਡੋ ਕੰਪਲੈਕਸ ਵਿਚ ਮਨਜੋਤ ਸਿੰਘ ਨਾਮ ਦੇ ਅੰਡਰ ਟ੍ਰੇਨਿੰਗ ਕਮਾਂਡੋ ਦੀ ਮੌਤ ਠੋਡੀ ਵਿਚ ਗੋਲ਼ੀ ਲੱਗਣ ਨਾਲ ਹੋਈ ਹੈ। ਪੁਲਸ ਨੇ ਅੱਜ ਉਸ ਦੇ ਜੀਜੇ ਹਰਸਿਮਰਨਪ੍ਰੀਤ ਸਿੰਘ ਦੇ ਬਿਆਨਾ ਦੇ ਆਧਾਰ ’ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਸੀ। 

ਮਨਜੋਤ ਸਿੰਘ ਦੀ ਸ਼ਨੀਵਾਰ ਨੂੰ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਮਨਜੋਤ ਸਿੰਘ ਨੂੰ ਆਪਣੇ ਪਿਤਾ ਜੋ ਕਿ ਅੰਮ੍ਰਿਤਸਰ ਵਿਚ ਏ. ਐੱਸ. ਆਈ. ਸਨ, ਦੀ ਥਾਂ ’ਤੇ ਮਿਲੀ ਸੀ ਅਤੇ ਉਸ ਨੇ ਸਾਲ 2020 ਵਿਚ ਨੌਕਰੀ ਜੁਆਇਨ ਕੀਤੀ ਸੀ। ਗੋਲੀ ਕਿਸ ਤਰ੍ਹਾਂ ਲੱਗੀ ਇਸ ਬਾਰੇ ਅਜੇ ਵੀ ਖੁਲਾਸਾ ਨਹੀਂ ਹੋ ਪਾਇਆ।


author

Gurminder Singh

Content Editor

Related News