ਸੀਜ਼ਨ ਦਾ ਸਭ ਤੋਂ ਠੰਡਾ ਦਿਨ, ਕੋਹਰੇ ਦੀ ਲਪੇਟ ''ਚ ਸ਼ਹਿਰ

12/14/2020 5:10:09 PM

ਚੰਡੀਗੜ੍ਹ (ਪਾਲ) : ਐਤਵਾਰ ਨੂੰ ਇਸ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਰਿਹਾ। ਸ਼ੁੱਕਰਵਾਰ ਦੇਰ ਰਾਤ ਪਏ ਮੀਂਹ ਦਾ ਅਸਰ ਐਤਵਾਰ ਨੂੰ ਦੇਖਣ ਨੂੰ ਮਿਲਿਆ। ਵੱਧ ਤੋਂ ਵੱਧ ਤਾਪਮਾਨ 7 ਡਿਗਰੀ ਡਿੱਗ ਕੇ 14.9 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ ਹੈ ਜੋ ਕਿ ਹੁਣ ਤੱਕ ਦਾ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਹੈ। ਮੌਸਮ ਮਹਿਕਮੇ ਮੁਤਾਬਕ ਪਹਾੜਾਂ 'ਤੇ ਪੈ ਰਹੇ ਮੀਂਹ ਅਤੇ ਬਰਫ਼ਬਾਰੀ ਨੇ ਸ਼ਹਿਰ ਨੇ ਸ਼ਹਿਰ ਵਿਚ ਠੰਡਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਮਹੀਨੇ ਵਿਚ ਇਕ ਦਸੰਬਰ ਨੂੰ ਸ਼ਹਿਰ ਵਿਚ ਘੱਟ ਤੋਂ ਘੱਟ ਤਾਪਮਾਨ 9.0 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 24.3 ਡਿਗਰੀ ਦਰਜ ਕੀਤਾ ਗਿਆ ਸੀ, ਜੋ ਕਿ ਸਭ ਤੋਂ ਘੱਟ ਸੀ।

ਇਹ ਵੀ ਪੜ੍ਹੋ :  ਮੋਦੀ ਨਾਲ ਸਿਆਸੀ ਪੇਚ ਫਸਾਉਣ ਦੇ ਮੂਡ 'ਚ ਕਿਸਾਨ, ਮੋਰਚੇ 'ਚ ਹੋ ਸਕਦੈ 'ਨਵੀਂ ਪਾਰਟੀ' ਦਾ ਐਲਾਨ

PunjabKesari

ਦੋ ਸਾਲ ਬਾਅਦ ਸਭ ਤੋਂ ਘੱਟ ਤਾਪਮਾਨ
13 ਦਸੰਬਰ ਸਾਲ 2020 ਦਾ ਦਿਨ ਹੁਣ ਤੱਕ ਦਾ ਸਭ ਤੋਂ ਠੰਡਾ ਦਿਨ ਰਿਹਾ ਹੈ। 2 ਸਾਲ ਬਾਅਦ 13 ਤਾਰੀਕ ਤੱਕ ਇੰਨਾ ਘੱਟ ਤਾਪਮਾਨ ਰਿਕਾਰਡ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2017 ਵਿਚ 16 ਦਸੰਬਰ ਨੂੰ 13.0 ਡਿਗਰੀ ਤਾਪਮਾਨ ਰਿਕਾਰਡ ਹੋਇਆ ਸੀ।

ਇਹ ਵੀ ਪੜ੍ਹੋ : ਗੁਰੂ ਨਗਰੀ ਦੀਆਂ ਸੰਗਤਾਂ ਵੀ ਕਿਸਾਨਾਂ ਦੇ ਹੱਕ 'ਚ ਡਟੀਆਂ

PunjabKesari

ਦਿਨ ਭਰ ਨਹੀਂ ਹੋਏ ਸੂਰਜ ਦੇਵਤਾ ਦੇ ਦਰਸ਼ਨ 
ਸ਼ੁੱਕਰਵਾਰ ਦੇਰ ਰਾਤ 12 ਵਜੇ ਤੋਂ ਬਾਅਦ ਸ਼ਹਿਰ ਵਿਚ ਮੀਂਹ ਪਿਆ, ਜੋ ਸ਼ਨੀਵਾਰ ਸਵੇਰੇ ਤੱਕ ਜਾਰੀ ਰਹੀ। ਹਾਲਾਂਕਿ ਸ਼ਨੀਵਾਰ ਨੂੰ ਦੁਪਹਿਰ ਹੁੰਦੇ-ਹੁੰਦੇ ਧੁੱਪ ਖਿੜ ਉੱਠੀ, ਜਿਸ ਨੇ ਸਰਦੀ ਦਾ ਅਹਿਸਾਸ ਨਹੀਂ ਹੋਣ ਦਿੱਤਾ ਪਰ ਸ਼ਨੀਵਾਰ ਦੀ ਰਾਤ ਸ਼ਹਿਰ ਦੀ ਪਹਿਲੀ ਕੋਹਰੇ ਦੀ ਰਾਤ ਰਹੀ। ਐਤਵਾਰ ਸਵੇਰੇ ਤੋਂ ਹੀ ਧੁੱਪ ਨਹੀਂ ਦਿਖੀ ਸਗੋਂ ਰਾਤ ਹੁੰਦੇ-ਹੁੰਦੇ ਕੋਹਰਾ ਛਾਉਣ ਲੱਗਾ। ਮੌਸਮ ਵਿਭਾਗ ਦੀ ਮੰਨੀਏ ਤਾਂ ਹੁਣ ਤੋਂ ਕੋਹਰੇ ਦੀ ਸ਼ੁਰੂਆਤ ਹੋ ਗਈ ਹੈ। ਫ਼ਿਲਹਾਲ ਆਉਣ ਵਾਲੇ ਤਿੰਨ ਦਿਨ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਭਾਜਪਾ ਲਈ ਆਈ ਇਕ ਹੋਰ ਬੁਰੀ ਖ਼ਬਰ

PunjabKesari


Anuradha

Content Editor

Related News