ਇੰਝ ਰਹੇਗਾ ਮੌਸਮ, ਵਧੇਗਾ ਧੁੰਦ ਤੇ ਠੰਡ ਦਾ ਕਹਿਰ

Thursday, Jan 04, 2018 - 11:22 AM (IST)

ਜਲੰਧਰ (ਰਾਹੁਲ)— ਪਿਛਲੇ 72 ਘੰਟਿਆਂ ਤੋਂ ਪੈ ਰਹੀ ਧੁੰਦ ਦੌਰਾਨ ਬੁੱਧਵਾਰ ਵੀ ਕਈ ਥਾਵਾਂ 'ਤੇ ਸੂਰਜ ਦੀ ਹਲਕੀ ਰੌਸ਼ਨੀ ਲੋਕਾਂ ਨੂੰ ਠੰਡ ਤੋਂ ਰਾਹਤ ਨਾ ਦਿਵਾ ਸਕੀ। ਤਾਪਮਾਨ 'ਚ ਵਾਧੇ ਦੇ ਬਾਵਜੂਦ ਸੀਤ ਲਹਿਰ ਦਾ ਪ੍ਰਭਾਵ ਬੀਤੇ ਦਿਨ ਵੀ ਜਾਰੀ ਰਿਹਾ। ਮੌਸਮ ਵਿਭਾਗ ਦੀ ਮੰਨੀਏ ਤਾਂ ਬੁੱਧਵਾਰ ਘੱਟੋ-ਘੱਟ ਤਾਪਮਾਨ 'ਚ ਮੰਗਲਵਾਰ ਦੇ ਮੁਕਾਬਲੇ 1.2 ਡਿਗਰੀ ਦੇ ਵਾਧੇ ਕਾਰਨ 7 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 'ਚ 4 ਡਿਗਰੀ ਸੈਲਸੀਅਸ ਦੇ ਵਾਧੇ ਕਾਰਨ 19 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਠੰਡੀਆਂ ਹਵਾਵਾਂ ਦੀ ਰਫਤਾਰ 7 ਤੋਂ 10 ਕਿਲੋਮੀਟਰ ਪ੍ਰਤੀ ਘੰਟਾ ਰਹੀ। ਆਉਣ ਵਾਲੇ ਹਫਤੇ ਦੌਰਾਨ ਦੇਰ ਰਾਤ ਅਤੇ ਸਵੇਰ ਦੇ ਸਮੇਂ ਧੁੰਦ ਅਤੇ ਕੋਹਰਾ ਹੋਰ ਵੀ ਜ਼ਿਆਦਾ ਪੈਣ ਦੀ ਸੰਭਾਵਨਾ ਹੈ। ਦਿਨ ਦੇ ਸਮੇਂ ਆਸਮਾਨ ਸਾਫ ਰਹੇਗਾ।
ਮੌਸਮ ਦਾ ਮਿਜਾਜ਼
4 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 'ਚ 1 ਤੋਂ 2 ਡਿਗਰੀ ਸੈਲਸੀਅਸ, 5 ਅਤੇ 6 ਜਨਵਰੀ ਨੂੰ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। 
ਵੱਧ ਤੋਂ ਵੱਧ ਤਾਪਮਾਨ 'ਚ 1 ਤੋਂ 2 ਡਿਗਰੀ ਸੈਲਸੀਅਸ ਤੱਕ ਉਤਰਾਅ ਚੜ੍ਹਾਅ-ਜਾਰੀ ਰਹਿ ਸਕਦਾ ਹੈ। 
ਬੁੱਧਵਾਰ ਸਵੇਰ ਦੇ ਸਮੇਂ ਮੌਸਮ ਦੀ ਨਮੀ 98 ਫੀਸਦੀ ਰਹੀ। ਜਦਕਿ ਸ਼ਾਮ ਨੂੰ ਇਹ ਘਟ ਕੇ 92 ਫੀਸਦੀ ਰਹਿ ਗਈ। 
ਸੜਕ ਆਵਾਜਾਈ ਵੀ ਪ੍ਰਭਾਵਿਤ
ਦੇਰ ਰਾਤ ਨੂੰ ਜ਼ਿਆਦਾ ਧੁੰਦ ਕਾਰਨ ਸੜਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਧੁੰਦ ਕਾਰਨ ਕਈ ਥਾਵਾਂ 'ਤੇ ਜ਼ੀਰੋ ਵਿਜ਼ੀਬਿਲਟੀ ਹੋਣ ਨਾਲ ਆਵਾਜਾਈ ਥੰਮ੍ਹ ਗਈ, ਜਿਸ ਕਾਰਨ 2 ਪਹੀਆ ਅਤੇ 4 ਪਹੀਆ ਵਾਹਨਾਂ ਨੂੰ ਹੈੱਡਲਾਈਟਾਂ ਦਾ ਸਹਾਰਾ ਲੈਣਾ ਪਿਆ। ਸਕੂਲਾਂ ਦੇ ਸਮੇਂ ਬਦਲਾਅ ਦੇ ਬਾਵਜੂਦ ਵੱਖ-ਵੱਖ ਸਕੂਲਾਂ ਦੇ ਵਾਹਨਾਂ ਨੂੰ ਮੁਸ਼ਕਲਾਂ ਆਈਆਂ।


Related News